ਬਿਲਾਸਪੁਰ:ਅਦਾਲਤ ਵਿੱਚ ਮਾਨਵਤਾ ਲਈ ਸ਼ਰਮ ਵਾਲੀ ਗੱਲ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਟਰੈਕਟਰ ਚਾਲਕ ਨੇ ਜਾਣ ਬੁੱਝ ਕੇ ਸੜਕ ‘ਤੇ ਬੈਠੀ ਇੱਕ ਗਰਭਵਤੀ ਗਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮਾਮਲਾ ਸਾਹਮਣੇ ਆਉਣ ‘ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਤੇ ਮੁਲਜ਼ਮ ਦੀ ਪਛਾਣ ਸੋਨੂੰ ਯਾਦਵ ਵਜੋਂ ਹੋਈ ਹੈ।
ਮੁਲਜ਼ਮ ਗ੍ਰਿਫਤਾਰ, ਟਰੈਕਟਰ ਜ਼ਬਤ
ਟਰੈਕਟਰ ਮਾਲਕ ਨੇ ਦੱਸਿਆ, ਕਿ ਉਸ ਦਾ ਡਰਾਈਵਰ ਟਰੈਕਟਰ ਚਲਾ ਰਿਹਾ ਸੀ। ਜਿਹੜਾ ਖੱਟਰੈ ਕਾਲੀ ਮੰਦਿਰ ਦੇ ਨੇੜੇ ਰਹਿੰਦਾ ਹੈ। ਪੁਲਿਸ ਨੇ ਮੁਲਜ਼ਮ ਨੂੰ ਉਸ ਦੇ ਘਰ ਤੋਂ ਹੀ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜ਼ੁਲਮ ਵੀ ਕਬੂਲ ਕਰ ਲਿਆ ਹੈ। ਗਾਂ ਦੇ ਮਾਲਕ ਵੱਲੋਂ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।