ਪੰਜਾਬ

punjab

ETV Bharat / bharat

ਨਾਬਾਲਿਗ ਨੂੰ ਨੰਗਾ ਕਰ ਦਰੱਖਤ ‘ਤੇ ਉਲਟਾ ਲਟਕਾ ਦਿੱਤੀ ਤਾਲੀਬਾਨੀ ਸਜਾ ! - Taliban sentence handed down

ਸੋਨੀਪਤ ਦੇ ਅਗਵਾਨਪੁਰ ਪਿੰਡ ਤੋਂ ਇੱਕ ਨਾਬਾਲਿਗ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ (sonipat minor boy beaten video) ਹੋ ਰਿਹਾ ਹੈ। ਪੁਲਿਸ (Police) ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਨਾਬਾਲਿਗ ਨੂੰ ਨੰਗਾ ਕਰ ਦਰੱਖਤ ‘ਤੇ ਉਲਟਾ ਲਟਕਾ ਕੇ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ
ਨਾਬਾਲਿਗ ਨੂੰ ਨੰਗਾ ਕਰ ਦਰੱਖਤ ‘ਤੇ ਉਲਟਾ ਲਟਕਾ ਕੇ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ

By

Published : Sep 15, 2021, 5:22 PM IST

Updated : Sep 15, 2021, 5:38 PM IST

ਸੋਨੀਪਤ:ਜ਼ਿਲ੍ਹੇ ਦੇ ਅਗਵਾਨਪੁਰ ਪਿੰਡ ਵਿੱਚ ਇੱਕ ਨਾਬਾਲਿਗ ਲੜਕੇ ਨੂੰ ਦਰੱਖਤ ‘ਤੇ ਉਲਟਾ ਲਟਕਾ ਕੇ ਕੁੱਟਿਆ ਜਾਣ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਪੀੜਤ ਦਾ ਪਤਾ ਲਗਾਉਣ ਦੇ ਬਾਅਦ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ( accused arrested) ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿੱਚੋਂ ਦੋ ਮੁਲਜ਼ਮ ਨਾਬਾਲਿਗ ਹਨ।

ਨਾਬਾਲਿਗ ਨੂੰ ਨੰਗਾ ਕਰ ਦਰੱਖਤ ‘ਤੇ ਉਲਟਾ ਲਟਕਾ ਦਿੱਤੀ ਤਾਲੀਬਾਨੀ ਸਜਾ !

ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਦੋ ਨਾਬਾਲਿਗਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਟਮਾਰ ਦੌਰਾਨ ਵਰਤੀ ਗਈ ਰੱਸੀ ਅਤੇ ਸੋਟੀ ਵੀ ਬਰਾਮਦ ਕੀਤੀ ਹੈ। ਦੱਸ ਦੇਈਏ ਕਿ ਕਈ ਦਿਨਾਂ ਤੋਂ ਨੌਜਵਾਨ ਦੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਸੀ। ਸੋਮਵਾਰ ਰਾਤ ਨੂੰ ਪੁਲਿਸ ਨੇ ਪੀੜਤ ਦਾ ਪਤਾ ਲਗਾਇਆ। ਪੀੜਤ ਨਾਬਾਲਿਗ ਹੈ ਅਤੇ ਗਨੌਰ ਦੇ ਗਾਂਧੀ ਨਗਰ ਦਾ ਵਸਨੀਕ ਹੈ।

ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਡੀਜੇ ਦਾ ਕੰਮ ਕਰਦਾ ਹੈ। 4 ਸਤੰਬਰ ਨੂੰ ਉਸ ਦਾ ਆਪਣੇ ਗੁਆਂਢੀ ਨਾਲ ਝਗੜਾ ਹੋ ਗਿਆ ਸੀ। ਅਗਲੇ ਦਿਨ 5 ਸਿਤੰਬਰ ਨੂੰ ਉਹ ਆਪਣੇ ਗੁਆਂਢੀ ਦੇ ਕਹਿਣ 'ਤੇ ਗਾਂਧੀ ਨਗਰ ਸਥਿਤ ਮੰਦਿਰ ਦੇ ਕੋਲ ਪਹੁੰਚਿਆ। ਪੀੜਤ ਨੇ ਦੱਸਿਆ ਕਿ ਉਸ ਦਾ ਗੁਆਂਢੀ ਆਪਣੇ ਦੋਸਤ ਵਿਸ਼ਾਲ ਨਾਲ ਖੜ੍ਹਾ ਸੀ। ਪੀੜਤ ਦੇ ਅਨੁਸਾਰ, ਉਹ ਦੋਵੇਂ ਉਸਨੂੰ ਆਪਣੇ ਨਾਲ ਅਗਵਾਨਪੁਰ ਸਟੇਡੀਅਮ ਦੇ ਨੇੜੇ ਖੇਤਾਂ ਵਿੱਚ ਇਹ ਕਹਿ ਕੇ ਲੈ ਗਏ ਕਿ ਇੱਕ ਮੁਰਦਾ ਗਾਂ ਜ਼ਮੀਨ ਵਿੱਚ ਦਬਾਉਣ ਹੈ।

ਇੱਥੇ, ਅਗਵਾਨਪੁਰ ਨਿਵਾਸੀ ਰਾਹੁਲ ਅਤੇ ਇੱਕ ਹੋਰ ਨਾਬਾਲਿਗ ਨੌਜਵਾਨ ਆਪਣੇ ਹੱਥਾਂ ਵਿੱਚ ਹਾਕੀ, ਸੋਟੀ ਅਤੇ ਬੈਲਟ ਲੈ ਕੇ ਆਏ ਅਤੇ ਉਸਨੂੰ ਦਰੱਖਤ ਤੋਂ ਉਲਟਾ ਲਟਕਾ ਦਿੱਤਾ ਅਤੇ ਉਸਦੇ ਕੱਪੜੇ ਉਤਾਰ ਕੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਵੱਲੋਂ ਇਸ ਕੁੱਟਮਾਰ ਦੀ ਵੀਡੀਓ ਵੀ ਬਣਾਈ। ਪੀੜਤ ਦੇ ਬਿਆਨਾਂ 'ਤੇ ਪੁਲਿਸ ਨੇ ਰਾਹੁਲ ਸਮੇਤ ਅਗਵਾਨਪੁਰ ਦੇ ਰਹਿਣ ਵਾਲੇ ਰਾਹੁਲ, ਗਾਂਧੀ ਨਗਰ ਦੇ ਵਸਨੀਕ ਵਿਸ਼ਾਲ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਮਾਮਲੇ 'ਚ ਸਿਟੀ ਚੌਕੀ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ' ਤੇ ਮਾਮਲਾ ਦਰਜ ਕਰ ਕੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਪਸੀ ਝਗੜੇ ਕਾਰਨ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਪੁਲਿਸ ਬੁੱਧਵਾਰ ਨੂੰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।

ਇਹ ਵੀ ਪੜ੍ਹੋ :ਓਪੀ ਧਨਖੜ ਨੇ ਛੇੜਿਆ ਨਵਾਂ ਵਿਵਾਦ, ਕਿਸਾਨਾਂ ‘ਤੇ ਲਗਾਇਆ ਵੱਡਾ ਇਲਜਾਮ

Last Updated : Sep 15, 2021, 5:38 PM IST

ABOUT THE AUTHOR

...view details