ਪੰਜਾਬ

punjab

ETV Bharat / bharat

Rahul Gandhi In defamation Case: ਮਾਣਹਾਨੀ ਕੇਸ 'ਚ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ, ਤੁਰੰਤ ਮਿਲੀ ਜ਼ਮਾਨਤ

ਮਾਣਹਾਨੀ ਕੇਸ ਵਿੱਚ ਸੂਰਤ ਦੀ ਅਦਾਲਤ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਤੋਂ ਤੁਰੰਤ ਬਾਅਦ ਕੋਰਟ ਨੇ ਰਾਹੁਲ ਗਾਂਧੀ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਕਰਦੇ ਹੋਏ ਅਰਜ਼ੀ ਮਨਜ਼ੂਰ ਕਰਨ ਲਈ ਹੈ ਤੇ ਨਾਲ ਦੀ ਨਾਲ ਜ਼ਮਾਨਤ ਵੀ ਦੇ ਦਿੱਤੀ ਗਈ ਹੈ।

The Surat court will pronounce the verdict in the defamation case against Rahul Gandhi today
ਮਾਣਹਾਨੀ ਦੇ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ, ਰਾਹੁਲ ਗਾਂਧੀ ਦੋਸ਼ੀ ਕਰਾਰ

By

Published : Mar 23, 2023, 10:44 AM IST

Updated : Mar 23, 2023, 11:50 AM IST

ਮਾਣਹਾਨੀ ਦੇ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ, ਰਾਹੁਲ ਗਾਂਧੀ ਦੋਸ਼ੀ ਕਰਾਰ

ਸੂਰਤ: 2019 ਵਿੱਚ ਦਾਇਰ ਇੱਕ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਸੂਰਤ ਕੋਰਟ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਸਜ਼ਾ ਤੋਂ ਤੁਰੰਤ ਬਾਅਦ ਕੋਰਟ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਵੀ ਦੇ ਦਿੱਤੀ ਹੈ। ਦੱਸ ਦਈਏ ਕਿ ਇਹ ਮਾਮਲਾ ‘ਮੋਦੀ ਸਰਨੇਮ’ ਬਾਰੇ ਟਿੱਪਣੀ ਨਾਲ ਜੁੜਿਆ ਹੋਇਆ ਹੈ।

ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ? ਵਾਲੇ ਬਿਆਨ ਉਤੇ ਮਾਮਲਾ ਹੋਇਆ ਸੀ ਦਰਜ :ਧਿਆਨ ਯੋਗ ਹੈ ਕਿ ਰਾਹੁਲ ਦੇ ਖਿਲਾਫ ਇਹ ਮਾਮਲਾ ਉਨ੍ਹਾਂ ਦੀ ਉਸ ਟਿੱਪਣੀ ਨੂੰ ਲੈ ਕੇ ਦਰਜ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ? ਰਾਹੁਲ ਦੀ ਇਸ ਟਿੱਪਣੀ ਵਿਰੁੱਧ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਵਿੱਚ ਆਯੋਜਿਤ ਇੱਕ ਜਨਤਕ ਮੀਟਿੰਗ ਵਿੱਚ ਉਪਰੋਕਤ ਟਿੱਪਣੀ ਕੀਤੀ।

ਇਹ ਵੀ ਪੜ੍ਹੋ :AAP Protest: 'ਆਪ' ਜੰਤਰ-ਮੰਤਰ ਤੋਂ ਸ਼ੁਰੂ ਕਰੇਗੀ 'ਮੋਦੀ ਹਟਾਓ-ਦੇਸ਼ ਬਚਾਓ' ਮੁਹਿੰਮ, ਕੇਜਰੀਵਾਲ, ਭਗਵੰਤ ਮਾਨ ਸਣੇ ਸ਼ਾਮਲ ਹੋਣਗੇ ਦਿੱਗਜ ਆਗੂ

ਮਾਣਹਾਨੀ ਦੇ ਮਾਮਲੇ 'ਚ ਫੈਸਲਾ ਸੁਣਾਏ ਜਾਣ ਸਮੇਂ ਅਦਾਲਤ 'ਚ ਰਹਿਣਗੇ ਮੌਜੂਦ :ਰਾਹੁਲ ਗਾਂਧੀ ਦੇ ਵਕੀਲ ਕਿਰੀਟ ਪੰਨਵਾਲਾ ਨੇ ਦੱਸਿਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਚਐਚ ਵਰਮਾ ਦੀ ਅਦਾਲਤ ਨੇ ਪਿਛਲੇ ਹਫ਼ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਸਨ ਅਤੇ ਫ਼ੈਸਲਾ ਸੁਣਾਉਣ ਲਈ 23 ਮਾਰਚ ਦੀ ਤਰੀਕ ਤੈਅ ਕੀਤੀ ਸੀ। ਗੁਜਰਾਤ ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਖਿਲਾਫ ਦਾਇਰ ਮਾਣਹਾਨੀ ਦੇ ਮਾਮਲੇ 'ਚ ਫੈਸਲਾ ਸੁਣਾਏ ਜਾਣ ਸਮੇਂ ਅਦਾਲਤ 'ਚ ਮੌਜੂਦ ਰਹਿਣਗੇ। ਉਨ੍ਹਾਂ (ਰਾਹੁਲ) ਨੇ ਸਪੱਸ਼ਟ ਕੀਤਾ ਹੈ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਉਹ ਉਸ ਦਾ ਸਨਮਾਨ ਕਰਨਗੇ। ਅਸੀਂ ਆਪਣੇ ਨੇਤਾ ਦਾ ਸਵਾਗਤ ਕਰਾਂਗੇ ਅਤੇ ਆਪਣਾ ਸਮਰਥਨ ਦਿਖਾਵਾਂਗੇ। ਕਾਂਗਰਸ ਅਜਿਹੇ ਮਾਮਲਿਆਂ ਅੱਗੇ ਨਹੀਂ ਝੁਕੇਗੀ।

ਇਹ ਵੀ ਪੜ੍ਹੋ :A statue of Moosewala: ਖੇਡ ਸਟੇਡੀਅਮ ਵਿੱਚ ਲੱਗੇਗਾ ਸਿੱਧੂ ਮੂਸੇਵਾਲੇ ਦਾ ਬੁੱਤ, ਮੂਸੇਵਾਲਾ ਦੀ ਟੀਮ ਕਰੇਗੀ ਮਰਹੂਮ ਗਾਇਕ ਦਾ ਸੁਫ਼ਨਾ ਪੂਰਾ

Last Updated : Mar 23, 2023, 11:50 AM IST

ABOUT THE AUTHOR

...view details