ਮੇਸ਼ ਰਾਸ਼ੀ:ਸੂਰਜ ਹੁਣ ਬ੍ਰਿਸ਼ਚਕ ਰਾਸ਼ੀ ਵਿੱਚ ਦਾਖਲ ਹੋਵੇਗਾ। ਇੱਕ ਮਹੀਨੇ ਲਈ ਮੇਖ ਰਾਸ਼ੀ ਜਾਤਕਾਂ ਦੇ ਖਰਚੇ ਵੱਧਣਗੇ। ਇਸ ਪੜਾਅ ਦੇ ਦੌਰਾਨ ਤੁਸੀਂ ਯਾਤਰਾ 'ਤੇ ਵੀ ਜਾ ਸਕਦੇ ਹੋ। ਤੁਹਾਡਾ ਸਨਮਾਨ ਅਤੇ ਰੁਤਬਾ ਬਿਹਤਰ ਹੋਵੇਗਾ। ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ।
ਉਪਾਅ -ਤੁਹਾਨੂੰ ਦਾਨ ਵਿੱਚ ਗੁੜ ਚੜ੍ਹਾਉਣਾ ਚਾਹੀਦਾ ਹੈ।
ਵ੍ਰਿਸ਼ਭ ਰਾਸ਼ੀ: ਸੂਰਜ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਦਾਖਲ ਹੋਣ ਦੇ ਨਾਲ ਹੀ ਵ੍ਰਿਸ਼ਭ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਤੋਂ ਪੂਰਾ ਸਹਿਯੋਗ ਮਿਲੇਗਾ। ਤੁਸੀਂ ਆਪਣੇ ਬੱਚਿਆਂ ਦੀ ਸਿਹਤ ਨੂੰ ਲੈਕੇ ਚਿੰਤਿਤ ਹੋ ਸਕਦੇ ਹੋ। ਜੋ ਜਾਤਕ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਆਪਣੀ ਗੱਲ ਰੱਖਣ ਸਮੇਂ ਸੰਜਮ ਰੱਖਣਾ ਚਾਹੀਦਾ ਹੈ। ਅਦਾਲਤੀ ਮਾਮਲਿਆਂ ਅਤੇ ਕਾਨੂੰਨੀ ਮਾਮਲਿਆਂ ਵਿੱਚ ਤੁਹਾਨੂੰ ਲਾਭ ਹੋ ਸਕਦਾ ਹੈ।
ਉਪਾਅ - ਰੋਜ਼ਾਨਾ ਸੂਰਜ ਦੇਵਤਾ ਦੇ ਕਿਸੇ ਇੱਕ ਮੰਤਰ ਦਾ ਜਾਪ ਕਰੋ।
ਮਿਥੁਨ ਰਾਸ਼ੀ: ਅੱਜ ਸੂਰਜ ਬ੍ਰਿਸ਼ਚਕ ਰਾਸ਼ੀ ਵਿੱਚ ਦਾਖਲ ਹੋਵੇਗਾ। ਮਿਥੁਨ ਰਾਸ਼ੀ ਜਾਤਕਾਂ ਲਈ ਇਹ ਸਮਾਂ ਚੰਗਾ ਸਾਬਤ ਹੋ ਸਕਦਾ ਹੈ। ਤੁਹਾਡੇ ਵਿਰੋਧੀ ਆਪਣੀਆਂ ਕੋਸ਼ਿਸ਼ਾਂ ਵਿੱਚ ਕਮਜ਼ੋਰ ਪੈਣਗੇ। ਤੁਹਾਡੇ ਰੁਕੇ ਹੋਏ ਕੰਮ ਅੱਗੇ ਵੱਧਣਗੇ ਅਤੇ ਪੂਰੇ ਹੋਣਗੇ। ਤੁਸੀਂ ਨਵਾਂ ਵਾਹਨ ਜਾਂ ਘਰ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ।
ਉਪਾਅ -ਜਲ ਵਿੱਚ ਕੁਮਕੁਮ ਮਿਲਾ ਕੇ ਸੂਰਜ ਦੇਵਤਾ ਨੂੰ ਅਰਘ ਦਿਓ।
ਕਰਕ ਰਾਸ਼ੀ: ਬ੍ਰਿਸ਼ਚਕ ਰਾਸ਼ੀ ਵਿੱਚ ਸੂਰਜ ਦਾ ਦਾਖਲ ਹੋਣਾ, ਕਰਕ ਜਾਤਕਾਂ ਲਈ ਔਸਤਨ ਤੌਰ ‘ਤੇ ਚੰਗਾ ਸਾਬਿਤ ਹੋਵੇਗਾ। ਤੁਹਾਨੂੰ ਇਸ ਪੜਾਅ ਦੇ ਦੌਰਾਨ ਆਪਣੇ ਬੋਲ ਚਾਲ ਵਿਵਹਾਰ ‘ਤੇ ਸੰਜਮ ਰੱਖਣਾ ਚਾਹੀਦਾ ਹੈ। ਵਿੱਦਿਆਰਥੀਆਂ ਦੇ ਲਈ ਚੰਗਾ ਸਮਾਂ ਹੈ। ਤੁਹਾਡਾ ਸ਼ੋਧ ਸੰਬੰਧ ਕੰਮ ਅੱਗੇ ਵੱਧ ਸਕਦਾ ਹੈ। ਇਸ ਪੜਾਅ ਦੌਰਾਨ ਤੁਸੀਂ ਚਿੰਤਿਤ ਮਹਿਸੂਸ ਕਰ ਸਕਦੇ ਹੋ।
ਉਪਾਅ -ਗਾਇਤਰੀ ਮੰਤਰ ਦੀ ਇੱਕ ਮਾਲਾ (108 ਵਾਰ) ਕਰੋ।
ਸਿੰਘ ਰਾਸ਼ੀ:ਸੂਰਜ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਦਾਖਲ ਹੋਣ ਦੇ ਨਾਲ ਹੀ ਤੁਹਾਨੂੰ ਆਪਣੀ ਆਮਦਨੀ ਅਤੇ ਖ਼ਰਚ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਰੋਬਾਰੀ ਜਾਤਕ ਇਸ ਮਹੀਨੇ ਦੌਰਾਨ ਚੰਗੇ ਲਾਭ ਲੈ ਸਕਦੇ ਹਨ। ਇਸ ਸਮੇਂ ਤੁਹਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ।
ਉਪਾਅ -ਜੇਕਰ ਤੁਸੀਂ ਲੋੜਵੰਦਾਂ ਨੂੰ ਲਾਲ ਰੰਗ ਦੇ ਕੱਪੜੇ ਦਾਨ ਕਰਦੇ ਹੋ ਤਾਂ ਤੁਹਾਡੇ 'ਤੇ ਭਗਵਾਨ ਸੂਰਜ ਦੀ ਕਿਰਪਾ ਹੋ ਸਕਦੀ ਹੈ।
ਕੰਨਿਆ ਰਾਸ਼ੀ : ਸੂਰਜ ਤੁਹਾਡੀ ਰਾਸ਼ੀ ਦੇ ਤੀਜੇ ਘਰ ਤੋਂ ਪਾਰਗਮਨ ਕਰ ਰਿਹਾ ਹੈ। ਇਸ ਮਹੀਨੇ ਦੇ ਦੌਰਾਨ ਤੁਹਾਡਾ ਆਤਮ ਵਿਸ਼ਵਾਸ ਵਧੇਗਾ। ਪਰ ਤੁਹਾਨੂੰ ਆਪਣੇ ਛੋਟੇ ਭੈਣ-ਭਰਾਵਾਂ ਨਾਲ ਈਰਖਾਪੂਰਨ ਰੱਵਈਏ ਨਾਲ ਗੱਲ ਕਰਨ ਤੋਂ ਬਚਣਾ ਚਾਹੀਦਾ ਹੈ। ਤੁਹਾਨੂੰ ਗਲੇ ਸੰਬੰਧਿਤ ਕੋਈ ਤਕਲੀਫ਼ ਹੋ ਸਕਦੀ ਹੈ।
ਉਪਾਅ - ਆਪਣੇ ਦਿਨ ਦੀ ਸ਼ੁਰੂਆਤ ਹਰ ਦਿਨ ਸੂਰਜ ਦੇਵਤਾ ਦੇ ਦਰਸ਼ਨ ਕਰਕੇ ਕਰੋ।
ਤੁਲਾ ਰਾਸ਼ੀ: ਬ੍ਰਿਸ਼ਚਕ ਰਾਸ਼ੀ ਵਿੱਚ ਸੂਰਜ ਦਾ ਦਾਖਲ ਹੋਣਾ, ਤੁਹਾਡੇ ਲਈ ਰਲਵੇਂ ਮਿਲਵੇਂ ਨਤੀਜੇ ਲੈਕੇ ਆਵੇਗਾ। ਇਸ ਮਹੀਨੇ ਦੌਰਾਨ ਤੁਹਾਡੇ ਤੌਰ ਤਰੀਕਿਆਂ ਵਿੱਚ ਹੰਕਾਰ ਝਲਕ ਸਕਦਾ ਹੈ। ਤੁਹਾਡਾ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਮੌਖਿਕ ਤੌਰ 'ਤੇ ਵਾਰ-ਵਾਰ ਝਗੜਾ ਹੋ ਸਕਦਾ ਹੈ। ਤੁਹਾਡੀਆਂ ਆਮਦਨ ਵਧਾਉਣ ਸੰਬੰਧਿਤ ਕੋਸ਼ਿਸ਼ਾਂ ਚੰਗੇ ਨਤੀਜੇ ਦੇ ਸਕਦੀਆਂ ਹਨ।
ਉਪਾਅ : ਹਰ ਰੋਜ਼ ਸਵੇਰੇ ਸੂਰਜ ਦੇਵਤਾ ਨੂੰ ਅਰਘ ਦਿਓ, ਨਾਲ ਹੀ ਭਗਵਾਨ ਸ਼ਿਵ ਦੀ ਮੂਰਤੀ ‘ਤੇ ਜਲ ਚੜ੍ਹਾਓ।
ਬ੍ਰਿਸ਼ਚਕ ਰਾਸ਼ੀ: ਇੱਕ ਮਹੀਨੇ ਦੇ ਲਈ ਸੂਰਜ ਤੁਹਾਡੀ ਬ੍ਰਿਸ਼ਚਕ ਰਾਸ਼ੀ ਵਿੱਚ ਰਹੇਗਾ। ਇਸ ਪੜਾਅ ਦੌਰਾਨ ਤੁਹਾਡੀਆਂ ਸਿਹਤ ਸੰਬੰਧਿਤ ਤਕਲੀਫਾਂ ਦੂਰ ਹੋ ਸਕਦੀਆਂ ਹਨ। ਤੁਹਾਨੂੰ ਸਰਕਾਰ ਸੰਬੰਧਿਤ ਕੰਮਾਂ ਵਿੱਚ ਸਫ਼ਲਤਾ ਮਿਲ ਸਕਦੀ ਹੈ। ਕਿਸੇ ਵੀ ਕੰਮ ਨੂੰ ਕਰਨ ਵਿੱਚ ਜਲਦਬਾਜੀ ਨਾ ਕਰੋ। ਤੁਹਾਨੂੰ ਇਸ ਪੜਾਅ ਦੌਰਾਨ ਵਧੇਰੇ ਗੁੱਸਾ ਆ ਸਕਦਾ ਹੈ, ਇਸ ਲਈ ਸਾਵਧਾਨੀ ਵਰਤਣ ਦੀ ਲੋੜ ਹੈ।
ਉਪਾਅ - ਨੇਤਰਹੀਣ ਵਿਅਕਤੀਆਂ ਦੀ ਸੇਵਾ ਕਰੋ ਅਤੇ ਸੂਰਜ ਦੇਵਤਾ ਨੂੰ ਗੁੜ (ਗੁੜ) ਚੜ੍ਹਾਓ।
ਧਨ ਰਾਸ਼ੀ: ਸੂਰਜ ਦਾ ਬ੍ਰਿਸ਼ਚਕ ਰਾਸ਼ੀ ਦੇ ਵਿੱਚ ਦਾਖਲ ਹੋਣਾ, ਧਨ ਰਾਸ਼ੀ ਜਾਤਕਾਂ ਦੇ ਲਈ ਔਸਤਨ ਸਮਾਂ ਲੈਕੇ ਆਵੇਗਾ। ਤੁਹਾਡੇ ਦੁਸ਼ਮਣ ਕਮਜ਼ੋਰ ਪੈਣਗੇ। ਵਿਦੇਸ਼ਾਂ ਵਿੱਚ ਤੁਹਾਡੇ ਕਾਰੋਬਾਰੀ ਯਤਨਾਂ ਨੂੰ ਚੰਗੀ ਹੱਲਾਸ਼ੇਰੀ ਮਿਲੇਗੀ। ਵਾਧੂ ਦੀ ਚਿੰਤਾ ਅਤੇ ਬੇਲੋੜੇ ਖਰਚੇ ਕਰਨ ਤੋਂ ਗੁਰੇਜ ਕਰੋ। ਤੁਹਾਨੂੰ ਸ਼ਰੀਰਕ ਤੌਰ 'ਤੇ ਹਾਨੀ ਹੋ ਸਕਦੀ ਹੈ, ਜੇਕਰ ਤੁਸੀਂ ਆਪਣੀ ਸਿਹਤ ਦਾ ਖਿਆਲ ਨਾ ਰੱਖਿਆ।
ਉਪਾਅ :ਤੁਹਾਨੂੰ ਆਦਿੱਤਿਆ ਹ੍ਰਿਦੈ ਸਤੋਤਰ ਦਾ ਜਾਪ ਕਰਨਾ ਚਾਹੀਦਾ ਹੈ।
ਮਕਰ ਰਾਸ਼ੀ: ਮਕਰ ਰਾਸ਼ੀ ਜਾਤਕਾਂ ਦੇ ਲਈ ਸਮਾਂ ਕਾਫੀ ਚੰਗਾ ਸਾਬਿਤ ਹੋਵੇਗਾ। ਤੁਹਾਡੀ ਜਾਣ ਪਹਿਚਾਣ ਦਾ ਦਾਇਰਾ ਵੱਧੇਗਾ। ਤੁਹਾਨੂੰ ਤੁਹਾਡੇ ਸਮਾਜਕ ਤੌਰ ‘ਤੇ ਉਪਯੋਗੀ ਕੰਮਾਂ ਵਿੱਚ ਸਹਿਯੋਗ ਮਿਲੇਗਾ। ਤੁਹਾਡੀ ਆਮਦਨੀ ਵਿੱਚ ਵਾਧਾ ਹੋ ਸਕਦਾ ਹੈ। ਤੁਹਾਨੂੰ ਆਪਣੇ ਬੱਚਿਆਂ ਨੂੰ ਲੈਕੇ ਚਿੰਤਾ ਹੋ ਸਕਦੀ ਹੈ, ਪਰੰਤੂ ਵਿੱਦਿਆਰਥੀ ਇਸ ਸਮੇਂ ਆਪਣੀ ਪੜ੍ਹਾਈ ਵਿੱਚ ਪੂਰਾ ਮਨ ਲਗਾਉਣਗੇ।
ਉਪਾਅ -ਸੂਰਿਆਸ਼ਟਕ ਦਾ ਜਾਪ ਕਰਨਾ ਤੁਹਾਡੇ ਲਈ ਲਾਭਕਾਰੀ ਸਾਬਿਤ ਹੋ ਸਕਦਾ ਹੈ।
ਕੁੰਭ ਰਾਸ਼ੀ: ਸੂਰਜ ਦਾ ਬ੍ਰਿਸ਼ਚਕ ਰਾਸ਼ੀ ਦੇ ਵਿੱਚ ਦਾਖਲ ਹੋਣਾ, ਤੁਹਾਡੇ ਲਈ ਚੰਗਾ ਸਮਾਂ ਲੈ ਕੇ ਆਵੇਗਾ। ਤੁਹਾਡੀ ਸਖ਼ਤ ਮਿਹਨਤ ਦਾ ਮਿੱਠਾ ਫਲ ਮਿਲੇਗਾ। ਤੁਹਾਨੂੰ ਤੁਹਾਡੇ ਕਾਰਜ-ਸਥਲ ‘ਤੇ ਚੰਗੇ ਲਾਭ ਮਿਲਣਗੇ। ਤੁਹਾਨੂੰ ਆਪਣੇ ਪਿਤਾ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ।
ਉਪਾਅ -ਗਾਇਤਰੀ ਚਾਲੀਸਾ ਦਾ ਜਾਪ ਕਰੋ।
ਮੀਨ ਰਾਸ਼ੀ: ਸੂਰਜ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਦਾਖਲ ਹੋਣਾ, ਤੁਹਾਡੇ ਲਈ ਥੋੜ੍ਹਾ ਜਿਹਾ ਕਸ਼ਟਦਾਈ ਹੋ ਸਕਦਾ ਹੈ। ਆਪਣੀ ਸਿਹਤ ਦਾ ਚੰਗਾ ਧਿਆਨ ਰੱਖੋ। ਤੁਹਾਡਾ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਮਤਭੇਦ ਹੋ ਸਕਦਾ ਹੈ। ਤੁਹਾਨੂੰ ਧਾਰਮਿਕ ਕਾਰਜਾਂ ਤੋਂ ਵੀ ਲਾਭ ਹੋਣ ਦੀ ਸੰਭਾਵਨਾ ਹੈ।
ਉਪਾਅ - ਭਗਵਾਨ ਸ਼ਿਵ ਦੇ ਕਿਸੇ ਵੀ ਇੱਕ ਮੰਤਰ ਦਾ ਜਾਪ ਕਰੋ।