ਹੈਦਰਾਬਾਦ : ਸ਼ੋਸਲ ਮੀਡੀਆ 'ਤੇ ਆਏ ਦਿਨ ਅਜੀਬੋ ਗ਼ਰੀਬ ਵੀਡੀਓ ਸਾਂਝੇ ਹੁੰਦੇ ਰਹਿੰਦੇ ਹਨ ਜਿਹਨਾਂ ਨੂੰ ਦੇਖ ਕਦੇ ਹਾਸੀ, ਕਦੇ ਮਨ ਬੈਚੇਨ ਅਤੇ ਕਦੇ ਹੈਰਾਨੀ ਨਾਲ ਆਪ ਮੁਹਾਰੇ ਮੂੰਹ ਵਿੱਚ ਨਿਕਲ ਜਾਂਦਾ ਹੈ ਵਾਹ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੈਲੇਨਟਾਈਨ ਹਫ਼ਤਾ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਕਰਨਾਟਕ ਦੇ ਮਨੀਪਾਲ ਦੇ ਰਹਿਣ ਵਾਲੇ ਇੱਕ ਲੜਕੇ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇੱਕ ਮੁੰਡਾ ਆਪਣੀ ਪ੍ਰੇਮਿਕਾ ਨੂੰ ਸੂਟਕੇਸ ਵਿੱਚ ਬੰਦ ਕਰਕੇ ਲਿਜਾ ਰਿਹਾ ਸੀ, ਪਰ ਚੈਕਿੰਗ ਦੌਰਾਨ ਫੜਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਦੇ ਮਨੀਪਾਲ ਦਾ ਇੱਕ ਅਜੀਬ ਮਾਮਲਾ ਹੈ। ਜਿੱਥੇ ਅੱਧੀ ਰਾਤ ਨੂੰ ਇੱਕ ਵਿਦਿਆਰਥੀ ਆਪਣੀ ਪ੍ਰੇਮਿਕਾ ਨੂੰ ਸੂਟਕੇਸ ਵਿੱਚ ਲੁਕਾ ਕੇ ਹੋਸਟਲ ਤੋਂ ਬਾਹਰ ਜਾ ਰਿਹਾ ਸੀ। ਫਿਰ ਕਿਸੇ ਨੇ ਗਾਰਡ ਨੂੰ ਸੂਚਨਾ ਦਿੱਤੀ। ਜਦੋਂ ਹੋਸਟਲ ਦੇ ਗਾਰਡ ਨੇ ਸੂਟਕੇਸ ਦੀ ਜਾਂਚ ਕੀਤੀ ਤਾਂ ਉਸਦੀ ਹਰਕਤ ਫੜੀ ਗਈ।