ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀਆਂ ਸਾਰੀਆਂ ਸਰਹੱਦਾਂ 'ਤੇ ਵਧੇਰੇ ਚੌਕਸੀ ਰੱਖਣ' ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਅਫਗਾਨਿਸਤਾਨ (Afghanistan) 'ਤੇ ਤਾਲਿਬਾਨ ਦਾ ਕਬਜ਼ਾ ਭਾਰਤ ਲਈ ਚੰਗੇ ਸੰਕੇਤ ਨਹੀਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ‘ਅਫਗਾਨਿਸਤਾਨ ਦਾ ਤਾਲਿਬਾਨ ਦੇ ਹੱਥਾਂ ਵਿੱਚ ਜਾਣਾ ਸਾਡੇ ਦੇਸ਼ ਲਈ ਚੰਗਾ ਸੰਕੇਤ ਨਹੀਂ ਹੈ। ਇਹ ਭਾਰਤ ਦੇ ਵਿਰੁੱਧ ਚੀਨ-ਪਾਕਿਸਤਾਨ ਗਠਜੋੜ ਨੂੰ ਮਜ਼ਬੂਤ ਕਰੇਗਾ (ਚੀਨ ਪਹਿਲਾਂ ਹੀ ਉਦਗੁਰ ਨੂੰ ਲੈ ਕੇ ਮਿਲਿਸ਼ੀਆ ਦੀ ਮਦਦ ਮੰਗ ਚੁੱਕਾ ਹੈ)। ਸੰਕੇਤ ਬਿਲਕੁਲ ਚੰਗੇ ਨਹੀਂ ਹਨ ਅਤੇ ਹੁਣ ਸਾਨੂੰ ਆਪਣੀਆਂ ਸੀਮਾਵਾਂ 'ਤੇ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।’
ਅਫਗਾਨਿਸਤਾਨ ਦੀ ਰਾਜਧਾਨੀ (Capital) ਕਾਬੂਲ ਤੋਂ ਭਾਰਤ ਆਪਣੇ ਸੈਂਕੜੇ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਆਪਣੇ ਵਤਨ ਲਿਆ ਰਿਹਾ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀ ਦੇਸ਼ ਛੱਡ ਦਿੱਤਾ ਅਫਗਾਨਿਸਤਾਨ ਦੇ ਤੁਲੂ ਨਿਊਜ਼ ਦੀ ਖ਼ਬਰ ਦੇ ਅਨੁਸਾਰ ਦੇਸ਼ ਦੇ ਜਿਆਦਾਤਰ ਮੱਹਤਵਪੂਰਨ ਸ਼ਹਿਰਾਂ ਅਤੇ ਰਾਜਧਾਨੀਆ ਉਤੇ ਕਬਜਾ ਕਰਨ ਤੋਂ ਬਾਅਦ ਗਨੀ ਦੇ ਰਿਸ਼ਤੇਦਾਰਾਂ ਨੇ ਦੇਸ਼ ਛੱਡ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਾਬੁਲ ਸਥਿਤ ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲਿਆ ਹੈ। ਫੁਟੇਜ ਵਿੱਚ ਰਾਜਧਾਨੀ ਕਾਬੁਲ ਵਿੱਚ ਰਾਸ਼ਟਰਪਤੀ ਭਵਨ ਦੇ ਅੰਦਰ ਤਾਲਿਬਾਨ ਅੱਤਵਾਦੀਆਂ ਦਾ ਇੱਕ ਵੱਡਾ ਸਮੂਹ ਦਿਖਾਈ ਦੇ ਰਿਹਾ ਹੈ। 20 ਸਾਲ ਦੀ ਲੰਬੀ ਲੜਾਈ ਦੇ ਬਾਅਦ ਅਮਰੀਕੀ ਫੌਜ ਨੇ ਅਫਗਾਨਿਸਤਾਨ ਤੋਂ ਨਿਕਲਣ ਦੇ ਕੁੱਝ ਹੀ ਦਿਨਾਂ ਦੇ ਅੰਦਰ ਪੂਰੇ ਦੇਸ਼ ਉਤੇ ਫਿਰ ਤੋਂ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।
ਇਹ ਵੀ ਪੜੋ:ਅਫਗਾਨਿਸਤਾਨ ਤੋਂ 220 ਯਾਤਰੀਆਂ ਨੂੰ ਲੈ ਕੇ ਦੋ ਜਹਾਜ਼ ਦਿੱਲੀ ਪਹੁੰਚੇ