ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਮੋਟੇਰਾ ਸਟੇਡੀਅਮ ਦਾ ਉਦਘਾਟਨ ਕੀਤਾ। ਅਹਿਮਦਾਬਾਦ ਦੇ ਸਾਬਰਮਤੀ ਨੇੜੇ ਮੋਟੇਰਾ ਸਟੇਡੀਅਮ ਆਸਟ੍ਰੇਲਿਨ ਦੇ ਮੈਲਬੌਰਨ ਸਟੇਡੀਅਮ ਨੂੰ ਪਛਾੜ ਕੇ ਦੁਨੀਆ ਜਾ ਸਭ ਤੋਂ ਵੱਡਾ ਸਟੇਡੀਅਮ ਬਣ ਗਿਆ। ਇਸਦੇ ਨਾਲ, ਸਟੈਚੂ ਆਫ ਯੂਨਿਟੀ ਦੇ ਬਾਅਦ, ਸਭ ਤੋਂ ਵੱਡੇ ਸਟੇਡੀਅਮ ਦਾ ਮਾਣ ਰਾਜ ਨੂੰ ਪ੍ਰਾਪਤ ਹੋਇਆ ਹੈ।
ਮੋਟੇਰਾ ਸਟੇਡੀਅਮ ਦੀਆਂ ਖ਼ਾਸ ਗੱਲਾਂ
63 ਏਕੜ ਵਿੱਚ ਫੈਲੇ ਇਸ ਸਟੇਡੀਅਮ ਵਿੱਚ ਇੱਕ ਲੱਖ 10 ਹਜ਼ਾਰ ਲੋਕਾਂ ਦੀ ਬੈਠਣ ਦੀ ਸਮਰੱਥਾ ਹੈ।
ਲਾਲ ਅਤੇ ਕਾਲੀ ਮਿੱਟੀ ਦੀਆਂ 11 ਪਿੱਚਾਂ ਹਨ।
ਇਸ ਵਿੱਚ ਤਿੰਨ ਕਾਰਪੋਰੇਟ ਬਕਸੇ, ਅੰਤਰਰਾਸ਼ਟਰੀ ਪੱਧਰ ਦੇ ਸਵੀਮਿੰਗ ਪੂਲ, ਇਨਡੋਰ ਅਕੈਡਮੀ, ਖਿਡਾਰੀਆਂ ਦੇ ਵਿਸ਼ੇਸ਼ ਡਰੈਸਿੰਗ ਰੂਮ, ਕਲੱਬ ਹਾਊਸ ਅਤੇ ਫੂਡ ਕੋਰਟ ਹੈ।
ਇਹ ਦੇਸ਼ ਦਾ ਪਹਿਲਾ ਸਟੇਡੀਅਮ ਹੈ, ਜਿੱਥੇ ਲਾਲ ਅਤੇ ਕਾਲੇ ਤਰ੍ਹਾਂ ਦੀਆਂ ਦੋਵੇਂ ਪਿੱਚਾਂ ਹਨ।
ਇਸ ਸਟੇਡੀਅਮ ਵਿੱਚ ਛੇ ਲਾਲ ਅਤੇ ਪੰਜ ਕਾਲੀ ਮਿੱਟੀ ਨਾਲ ਤਿਆਰ ਕੀਤੀ ਪਿੱਚਾਂ ਹਨ, ਜਿੱਥੇ ਦੋਵੇਂ ਤਰ੍ਹਾਂ ਦੀਆਂ ਪਿੱਚਾਂ ਉੱਤੇ ਅਭਿਆਸ ਕੀਤਾ ਜਾ ਸਕੇ।
ਸ਼ਾਨਦਾਰ ਡ੍ਰੇਨੇਜ਼ ਸਿਸਟਮ
ਇਸ ਸਟੇਡੀਅਮ ਵਿੱਚ ਵਿਸ਼ੇਸ਼ ਤੌਰ ਤੇ ਪਾਣੀ ਦੀ ਨਿਕਾਸੀ ਦੀ ਸੁਵਿਧਾ ਬਣਾਈ ਗਈ ਹੈ ਜਿਸ ਸਮੇਂ ਮੁਸਲਾਧਾਰ ਮੀਹ ਪਵੇ ਤੇ 30 ਮਿੰਟ ਦੇ ਥੋੜੇ ਸਮੇਂ ਵਿੱਚ ਹੀ ਪਿੱਚ ਨੂੰ ਸੁਖਾਇਆ ਜਾ ਸਕੇਗਾ। ਇਸ ਸਟੇਡੀਅਮ ਵਿੱਚ ਦਰਸ਼ਕਾਂ ਨੂੰ ਇਕ ਸਮਾਨ ਨਜ਼ਾਰਾ ਦੇਖਣ ਨੂੰ ਮਿਲੇਗੈ ਉਹ ਸਟੇਡੀਅਮ ਦੇ ਕਿਸੇ ਵੀ ਹਿੱਸੇ ਵਿੱਚ ਬੈਠਾ ਹੋਵੇ।
ਦੋ ਸਾਲਾਂ ਵਿੱਚ ਤਿਆਰ ਹੋਇਆ ਸ਼ਾਨਦਾਰ ਸਟੇਡੀਅਮ
ਮੋਟੇਰਾ ਸਟੇਡੀਅਮ ਨੂੰ 2016 ਵਿੱਚ ਤੋੜ ਕੇ 800 ਕਰੋੜ ਦੀ ਲਾਗਤ ਨਾਲ ਦੁਬਾਰਾ ਬਣਾਇਆ ਗਿਆ ਹੈ। ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਅਧੀਨ ਆਉਣ ਵਾਲਾ ਇਹ ਸਟੇਡੀਅਮ ਉੱਚ ਤਕਨੀਕੀ ਸਹੂਲਤਾਂ ਨਾਲ ਲੈਸ ਹੈ। ਸਿਰਫ ਦੋ ਸਾਲਾਂ ਦੇ ਰਿਕਾਰਡ ਸਮੇਂ ਵਿੱਚ ਇਸ ਸਟੇਡੀਅਮ ਦਾ ਕਾਰਜ ਮੁਕੰਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਸਟੇਡੀਅਮ ਵਿੱਚ ਦਰਸ਼ਕਾਂ ਦੀ ਸਮਰੱਥਾ 54,000 ਸੀ।
ਇਹ ਵੀ ਪੜ੍ਹੋ: ਦਿੱਲੀ ਵਿੱਚ ਐਂਟਰੀ ਲਈ ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ