ਨਵੀਂ ਦਿੱਲੀ:ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਵੀਡੀਓਜ਼ ਬਹੁਤ ਹੀ ਰੌਚਕ 'ਤੇ ਹੈਰਾਨੀਜਨਕ ਹੁੰਦੇ ਹਨ। ਜਿਨ੍ਹਾਂ ਵਿੱਚੋਂ ਕੁਝ ਹੈਰਾਨ ਕਰਨ ਵਾਲੇ ਅਤੇ ਕੁਝ ਭਾਵੁਕ ਕਰਨ ਵਾਲੇ ਹੁੰਦੇ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਤੋਤੇ ਨੇ ਇੱਕ ਵਿਅਕਤੀ ਦਾ ਖੋਹ ਲਿਆ ਅਤੇ ਤੇਜ਼ੀ ਨਾਲ ਆਸਮਾਨ ਵਿੱਚ ਉੱਡ ਗਿਆ।
ਵੀਡੀਓ ਵਿੱਚ ਇੱਕ ਆਦਮੀ ਨੂੰ ਤੋਤੇ ਦੇ ਪਿੱਛੇ ਭੱਜਦੇ ਹੋਏ ਵੇਖਿਆ ਗਿਆ ਜੋ ਤੋਤਾ ਆਪਣੇ ਪੰਜੇ ਵਿੱਚ ਫੋਨ ਲੈ ਕੇ ਉੱਡ ਗਿਆ ਹੈ। ਜਿਵੇਂ-ਜਿਵੇਂ ਤੋਤਾ ਆਸਮਾਨ ਵਿੱਚ ਚੱਕਰ ਲਾਉਂਦਾ ਰਿਹਾ ਉਸ ਦੇ ਪੰਜੇ ਵਿੱਚ ਫੜ੍ਹੇ ਫ਼ੋਨ ਵਿੱਚ ਵੀਡੀਓ ਰਾਹੀਂ ਮਨਮੋਹਕ ਦ੍ਰਿਸ਼ ਕੈਮਰੇ ਵਿੱਚ ਕੈਦ ਕਰਦਾ ਰਿਹਾ।