ਚੰਡੀਗੜ੍ਹ: ਨੈਸ਼ਨਲ ਜਾਂਚ ਏਜੰਸੀ (NIA) ਵੱਲੋਂ ਸੋਸ਼ਲ ਮੀਡੀਆ (Social media) 'ਤੇ ਆਈਐਸਆਈਐਸ (ISIS) ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤੀ ਕੀਤੀ ਗਈ ਹੈ। ਜਾਂਚ ਏਜੰਸੀ ਵੱਲੋਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਇੱਕ ਹੋਟਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਏਜੰਸੀ ਵੱਲੋਂ ਅਜਿਹੇ ਲੋਕਾਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਇਹ 011-24368800 ਨੰਬਰ ਜਾਰੀ ਕੀਤਾ ਗਿਆ ਹੈ।
NIA ਨੇ ISIS ਦੀ ਵਿਚਾਰਧਾਰਾ ਫੈਲਾਉਣ ਵਾਲੇ ਲੋਕਾਂ ਖਿਲਾਫ਼ ਕੀਤੀ ਸਖ਼ਤਾਈ
NIA ਨੇ ਸੋਸ਼ਲ ਮੀਡੀਆ ਉੱਪਰ ISIS ਦੀ ਵਿਚਾਰਧਾਰਾ ਫੈਲਾਉਣ ਵਾਲੇ ਲੋਕਾਂ ਖਿਲਾਫ਼ ਸਖਤਾਈ ਕਰਦਿਆਂ ਹੋਟਲਾਇਨ ਨੰਬਰ ਜਾਰੀ ਕੀਤਾ ਹੈ ਤਾਂ ਕਿ ਅਜਿਹੇ ਲੋਕਾਂ ‘ਤੇ ਨਕੇਲ ਕਸੀ ਜਾ ਸਕੇ।
ਐਨਆਈਏ (NIA) ਵੱਲੋਂ 16 ਸਤੰਬਰ ਨੂੰ ਤਾਮਿਲਨਾਡੂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਏਜੰਸੀ ਵੱਲੋਂ ਮਦੁਰਾਈ ਹਿਜ਼ਬ-ਉਤ-ਤਾਹਿਰ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਹਿਜ਼ਬ-ਉਤ-ਤਾਹਿਰ ਦੇ ਨਾਂ 'ਤੇ ਹੋਰਾਂ ਨਾਲ ਮਿਲ ਕੇ ਇਸਲਾਮਿਕ ਸਟੇਟ ਨੂੰ ਮੁੜ ਸਥਾਪਿਤ ਕਰਨ ਅਤੇ ਭਾਰਤ ਸਮੇਤ ਵਿਸ਼ਵ ਪੱਧਰ 'ਤੇ ਸ਼ਰੀਆ ਲਾਗੂ ਕਰਨ ਦੀ ਸਾਜ਼ਿਸ਼ ਰਿਹਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਏਜੰਸੀ ਵੱਲੋਂ ਕੱਟੜਪੰਥੀ ਫੈਲਾਉਣ ਵਾਲੇ ਲੋਕਾਂ ਦੇ ਖਿਲਾਫ਼ ਸਖਤਾਈ ਕੀਤੀ ਗਈ ਹੈ। ਫਿਲਹਾਲ ਜਾਂਚ ਏਜੰਸੀ ਦੇ ਵੱਲੋਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਭਾਰੀ ਮੀਂਹ ਦੇ ਕਾਰਨ ਦਹਿਲਿਆ ਉੱਤਰ ਪ੍ਰਦੇਸ਼, ਦਰਜ਼ਨ ਤੋ ਵੱਧ ਮੌਤਾਂ