ਪੰਜਾਬ

punjab

ETV Bharat / bharat

ਮੋਦੀ ਸਰਕਾਰ ਨੇ ਮੋਬਾਈਲ ਸਿਮ ਕਾਰਡ ਨਾਲ ਜੁੜੇ ਨਿਯਮਾਂ ਚ ਕੀਤੇ ਬਦਲਾਅ, ਘਰ ਬੈਠੇ ਮਿਲੇਗੀ ਸਿਮ

ਕੇਂਦਰ ਸਰਕਾਰ ਨੇ ਮੋਬਾਈਲ (Mobile) ਦੇ ਸਿਮ ਕਾਰਡ ਨੂੰ ਲੈ ਕੇ ਨਿਯਮਾਂ ਵਿਚ ਵੱਡੇ ਬਦਲਾਅ ਕੀਤੇ ਹਨ।ਹੁਣ ਖਪਤਕਾਰ ਨੂੰ ਘਰ ਬੈਠੇ ਨੂੰ ਆਸਾਨੀ ਨਾਲ ਸਿਮ ਕਾਰਡ (SIM card) ਮਿਲ ਜਾਵੇਗਾ।

ਮੋਦੀ ਸਰਕਾਰ ਨੇ ਮੋਬਾਈਲ ਸਿਮ ਕਾਰਡਾਂ ਨਾਲ ਜੁੜੇ ਨਿਯਮਾਂ ਚ ਕੀਤੇ ਬਦਲਾਅ, ਘਰ ਬੈਠੇ ਮਿਲੇਗੀ ਸਿਮ
ਮੋਦੀ ਸਰਕਾਰ ਨੇ ਮੋਬਾਈਲ ਸਿਮ ਕਾਰਡਾਂ ਨਾਲ ਜੁੜੇ ਨਿਯਮਾਂ ਚ ਕੀਤੇ ਬਦਲਾਅ, ਘਰ ਬੈਠੇ ਮਿਲੇਗੀ ਸਿਮ

By

Published : Sep 22, 2021, 9:12 PM IST

ਚੰਡੀਗੜ੍ਹ: ਟੈਲੀਕਾਮ ਦੀਆਂ ਕੰਪਨੀਆਂ ਵੱਲੋਂ ਸਿਮ ਕਾਰਡ (SIM card)ਨੂੰ ਲੈ ਕੇ ਸਕੀਮਾਂ ਆ ਰਹੀਆ ਹਨ।ਉਥੇ ਹੀ ਮੋਦੀ ਸਰਕਾਰ ਨੇ ਖਪਤਕਾਰਾਂ ਲਈ ਕਈ ਨਵੀਆਂ ਸਕੀਮਾਂ ਦਾ ਐਲਾਨ ਕੀਤਾ ਹੈ।ਕੇਂਦਰ ਸਰਕਾਰ ਦੇ ਸੰਚਾਰ ਮੰਤਰਾਲੇ ਨੇ ਨਵਾਂ ਮੋਬਾਈਲ ਸਿਮ ਲੈਣ ਤੇ ਪ੍ਰੀਪੇਡ ਤੋਂ ਪੋਸਟਪੇਡ ਅਤੇ ਪੋਸਟਪੇਡ ਤੋਂ ਪ੍ਰੀਪੇਡ ਵਿਚ ਬਦਲਣ ਦੇ ਨਿਯਮਾਂ ਨੂੰ ਅਸਾਨ ਬਣਾਉਣ ਲਈ ਆਦੇਸ਼ ਜਾਰੀ ਕੀਤੇ ਹਨ।

ਸਿਮ ਲੈਣ ਲਈ ਤੁਹਾਨੂੰ ਮੋਬਾਈਲ ਸਿਮ ਡੀਲਰ ਕੋਲ ਜਾਣ ਦੀ ਜਰੂਰਤ ਨਹੀਂ ਹੋਵੇਗੀ।ਤੁਹਾਨੂੰ ਸਿਰਫ ਸਿਮ ਕੰਪਨੀ ਦੀ ਐਪ ਜਾਂ ਵੈਬਸਾਈਟ (Website)ਉਤੇ ਅਰਜੀ ਫਾਰਮ ਭਰਨਾ ਪਵੇਗਾ।ਜਦੋਂ ਤੁਸੀ ਆਨਲਾਈਨ ਫਾਰਮ ਭਰੋਗੇ ਉਸ ਸਮੇਂ ਇਕ ਆਪਸ਼ਨ ਆਵੇਗਾ ਕਿ ਤੁਸੀ ਬਿਨੈਕਾਰ ਦਾ ਨੰਬਰ ਭਰਨਾ ਹੈ ਅਤੇ ਜਿਸ ਉਤੇ ਬਿਨੈਕਾਰ ਨੂੰ ਓਟੀਪੀ ਆਵੇਗਾ ਅਤੇ ਉਹ ਵੈਰੀਫਿਕੇਸ਼ਨ ਲਈ ਭਰਨਾ ਹੋਵੇਗਾ।ਸਿਮ ਲੈਣ ਲਈ ਫਾਰਮ ਵਿਚ ਆਧਾਰ ਕਾਰਡ ਜਾ ਡਿਜੀਟਲ ਸਪਾਟ ਦੁਆਰਾ ਹੀ ਜਾਣਕਾਰੀ ਭਰੀ ਜਾਵੇਗੀ।ਕੰਪਨੀ ਦੁਆਰਾ ਬਿਨੈਕਾਰ ਦੀ ਆਧਾਰ ਕਾਰਡ ਤੋਂ ਜਾਣਕਾਰੀ ਲੈਣ ਲਈ ਬਿਨੈਕਾਰ ਦੀ ਸਹਿਮਤੀ ਜ਼ਰੂਰੀ ਹੋਵੇਗੀ।

ਬਿਨੈਕਾਰ ਨੂੰ ਆਪਣੇ ਫਾਰਮ ਉਤੇ ਇਕ ਫੋਟੋ ਅਤੇ ਇਕ ਵੀਡੀਓ ਅਪਲੋਡ ਕਰਨੀ ਹੋਵੇਗੀ।ਜਦੋਂ ਬਿਨੈਕਾਰ ਨੇ ਸਾਰੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਦੇਣ ਤੋਂ ਬਾਅਦ ਹੀ ਬਿਨੈਕਾਰ ਦੇ ਪਤੇ ਉਤੇ ਸਿਮ ਕਾਰਡ ਪਹੁੰਚ ਜਾਵੇਗਾ।ਸਿਮ ਕੰਪਨੀ ਦੁਆਰਾ ਜਦੋਂ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਵੈਰੀਫਾਈ ਕੀਤੀ ਜਾਵੇਗੀ ਅਤੇ ਫਿਰ ਹੀ ਤੁਹਾਡੇ ਨਾਮ ਉਤੇ ਸਿਮ ਕਾਰਡ ਦਿੱਤਾ ਜਾਵੇਗਾ।ਹੁਣ ਤੁਹਾਨੂੰ ਈ-ਪਛਾਣ ਉਤੇ ਹੀ ਸਿਮ ਕਾਰਡ ਦਿੱਤਾ ਜਾਵੇਗਾ।ਹੁਣ ਨਵਾਂ ਸਿਮ ਲੈਣ ਸਮੇ ਵੈਰੀਫਿਕੇਸ਼ਨ ਸਿਰਫ਼ ਓਟੀਪੀ ਦੁਆਰਾ ਹੀ ਕੀਤੀ ਜਾਵੇਗੀ।

ਇਹ ਵੀ ਪੜੋ:ਕੈਨੇਡਾ ਜਾਣ ਲਈ ਹਵਾਈ ਉਡਾਨਾਂ 'ਤੇ ਪਾਬੰਦੀ ਹੋਰ ਵਧੀ

ABOUT THE AUTHOR

...view details