ਲਖਨਊ:ਪਾਕਿਸਤਾਨ ਤੋਂ ਆਈ ਸੀਮਾ ਹੈਦਰ ਅਤੇ ਉਸਦੇ ਪਤੀ ਸਚਿਨ ਨੂੰ ਲੈ ਕੇ ਰੋਜਾਨਾਂ ਵੀਡੀਓ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ਉੱਤੇ ਸੀਮਾ ਦੀ ਸੁੰਦਰਤਾ ਵੀ ਵਾਇਰਲ ਹੋ ਰਹੀ ਹੈ। ਹੁਣ ਇਸੇ ਤਰ੍ਹਾਂ ਦੀ ਇਕ ਸ਼ਰਾਰਤ ਸਚਿਨ ਦੇ ਛੋਟੇ ਭਰਾ ਨੇ ਕੀਤੀ ਹੈ, ਜਿਸਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਸੀਮਾ ਨੂੰ ਉਸਦਾ ਦਿਓਰ ਛੇੜਦਾ ਹੋਇਆ ਕਹਿ ਰਿਹਾ ਹੈ ਕਿ ਭਰਜਾਈ ਤਾਂ ਜ਼ਹਿਰ ਹੈ। ਹਾਲਾਂਕਿ ਇਹ ਸਾਰਾ ਕੁੱਝ ਉਸਨੇ ਤਾਰੀਫ਼ ਦੇ ਮੂਡ ਵਿੱਚ ਕਿਹਾ ਹੈ। ਇਹ ਵੀਡੀਓ ਵੀ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
Seema Haider: ਪਾਕਿਸਤਾਨ ਤੋਂ ਆਈ ਸੀਮਾ ਹੈਦਰ ਦੇ ਦਿਓਰ ਨੇ ਕੀਤੀ ਸ਼ਰਾਰਤ, ਕਿਹਾ-ਭਰਜਾਈ ਤਾਂ 'ਜ਼ਹਿਰ' ਆ... - ਸੀਮਾ ਹੈਦਰ ਦੀ ਵੀਡੀਓ ਵਾਇਰਲ
ਸੀਮਾ ਹੈਦਰ ਅਤੇ ਸਚਿਨ ਦੇ ਮਾਮਲੇ ਵਿੱਚ ਹੁਣ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸਚਿਨ ਦੇ ਛੋਟੇ ਭਰਾ ਨੇ ਆਪਣੀ ਭਰਜਾਈ ਨੂੰ ਮਜ਼ਾਕ ਕੀਤਾ ਹੈ। ਪੜ੍ਹੋ ਕੀ ਕਿਹਾ...
![Seema Haider: ਪਾਕਿਸਤਾਨ ਤੋਂ ਆਈ ਸੀਮਾ ਹੈਦਰ ਦੇ ਦਿਓਰ ਨੇ ਕੀਤੀ ਸ਼ਰਾਰਤ, ਕਿਹਾ-ਭਰਜਾਈ ਤਾਂ 'ਜ਼ਹਿਰ' ਆ... The mischief done by Seema Haider's brother-in-law](https://etvbharatimages.akamaized.net/etvbharat/prod-images/16-07-2023/1200-675-19013524-960-19013524-1689508801647.jpg)
ਦੇਸੀ ਲਹਿਜੇ ਵਿੱਚ ਕੀਤਾ ਮਜ਼ਾਕ :ਦਰਅਸਲ, ਸਚਿਨ ਦਾ ਭਰਾ ਆਪਣੀ ਭਰਜਾਈ ਨਾਲ ਦੇਸੀ ਲਹਿਜੇ ਵਿੱਚ ਮਜ਼ਾਕ ਕਰ ਰਿਹਾ ਹੈ। ਇਕ ਚੈਨਲ ਦੇ ਰਿਪੋਰਟਰ ਨੇ ਸਚਿਨ ਦੇ ਭਰਾ ਤੋਂ ਪੁੱਛਿਆ ਕਿ ਉਹ ਕੌਣ ਹੈ ਤਾਂ ਉਸ ਨੇ ਕਿਹਾ ਕਿ ਉਹ ਸਚਿਨ ਦਾ ਛੋਟਾ ਭਰਾ ਹੈ। ਫਿਰ ਉਸ ਨੂੰ ਪੁੱਛਿਆ ਕਿ ਭਰਜਾਈ ਆਈ ਹੈ ਅਤੇ ਉਸਨੂੰ ਕਿਹੋ ਜਿਹਾ ਲੱਗ ਰਿਹਾ ਹੈ। ਖਾਣੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਭਾਬੀ ਤਾਂ ਜਹਿਰ ਵਰਗੀ ਹੈ। ਉਸਨੇ ਇਕ ਤਰ੍ਹਾਂ ਨਾਲ ਆਪਣੀ ਭਾਬੀ ਦੀ ਤਾਰੀਫ ਕੀਤੀ ਹੈ।
ਇਹ ਮਸਤੀ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ #SeemaHaider 'ਤੇ ਟਵਿਟਰ 'ਤੇ ਕਈ ਵਾਰ ਅਪਲੋਡ ਕੀਤਾ ਜਾ ਚੁੱਕਾ ਹੈ। ਲੋਕ ਇਸ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਸੀਮਾ ਹੈਦਰ ਅਤੇ ਸਚਿਨ ਦੀ ਲਵ ਸਟੋਰੀ ਦੀਆਂ ਨਿੱਤ ਨਵੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੀ ਸੀਮਾ ਹੈਦਰ ਨੇ PUBG ਗੇਮ ਖੇਡਦੇ ਹੋਏ ਭਾਰਤ ਦੇ ਸਚਿਨ ਨੂੰ ਆਪਣਾ ਦਿਲ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਚਾਰ ਅੰਤਰਰਾਸ਼ਟਰੀ ਸਰਹੱਦਾਂ ਪਾਰ ਕਰ ਕੇ ਚਾਰ ਬੱਚਿਆਂ ਨਾਲ ਭਾਰਤ ਆਈ ਅਤੇ ਸਚਿਨ ਨਾਲ ਵਿਆਹ ਕਰ ਲਿਆ। ਸੀਮਾ ਦਾ ਕਹਿਣਾ ਹੈ ਕਿ ਉਸਨੇ ਹਿੰਦੂ ਧਰਮ ਸਵੀਕਾਰ ਕਰ ਲਿਆ ਹੈ।