ਨਵੀਂ ਦਿੱਲੀ: ਰਾਜਧਾਨੀ ਅੰਦਰ ਠੰਡ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਸਵੇਰੇ ਘੱਟੋ-ਘੱਟ ਤਾਪਮਾਨ 9.4 ਦਰਜ ਕੀਤਾ। ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਨੀਵਾਰ ਸਵੇਰੇ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ, ਹਾਲਾਂਕਿ ਦਿਨ ਧੁੱਪ ਵਾਲਾ ਰਹੇਗਾ। ਹਵਾ ਵਿੱਚ ਨਮੀ ਦਾ ਪੱਧਰ 98 ਤੋਂ 49 ਫੀਸਦੀ ਦਰਜ ਕੀਤਾ ਗਿਆ।
ਅਸਮਾਨ ਵਿੱਚ ਬੱਦਲਵਾਈ ਰਹਿ ਸਕਦੀ: ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਪੱਛਮੀ ਸਰਗਰਮੀ 'ਚ ਤਬਦੀਲੀ ਕਾਰਨ ਅਗਲੇ ਤਿੰਨ ਦਿਨਾਂ ਤੱਕ ਅਸਮਾਨ ਵਿੱਚ ਬੱਦਲਵਾਈ ਰਹਿ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮੰਗਲਵਾਰ ਨੂੰ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ ਵੀ ਥੋੜ੍ਹੀ ਵਧੇਗੀ। ਜਦਕਿ 25 ਤੋਂ 26 ਨਵੰਬਰ ਨੂੰ ਵੱਧ ਤੋਂ ਵੱਧ ਤਾਪਮਾਨ 25 ਦੇ ਆਸ-ਪਾਸ ਅਤੇ ਘੱਟੋ-ਘੱਟ ਤਾਪਮਾਨ 9 ਤੋਂ 11 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ। ਇਸ ਤੋਂ ਬਾਅਦ 28 ਅਤੇ 29 ਨਵੰਬਰ ਨੂੰ ਇੱਕ ਵਾਰ ਫਿਰ ਤਾਪਮਾਨ ਹੇਠਾਂ ਆਉਣ ਦੀ ਸੰਭਾਵਨਾ ਹੈ।
- Highest price for sugarcane:ਗੰਨਾ ਕਿਸਾਨਾਂ ਨਾਲ ਸੀਐੱਮ ਮਾਨ ਨੇ ਮੀਟਿੰਗ ਮਗਰੋਂ ਕੀਤਾ ਐਲਾਨ,ਕਿਹਾ-ਗੰਨੇ ਦਾ ਕਿਸਾਨਾਂ ਨੂੰ ਮਿਲੇਗਾ ਸਭ ਤੋਂ ਜ਼ਿਆਦਾ ਭਾਅ
- ਸੁਲਤਾਨਪੁਰ ਲੋਧੀ ਫਾਇਰਿੰਗ ਮਾਮਲੇ 'ਚ ਭੜਕੇ ਮਜੀਠੀਆ, ਕਿਹਾ- CM ਦੇ ਹੁਕਮ ਤੋਂ ਬਿਨਾਂ ਗੁਰੂਘਰ 'ਤੇ ਗੋਲੀ ਚੱਲ ਹੀ ਨਹੀ ਸਕਦੀ, 84 ਯਾਦ ਕਰਾ ਦਿੱਤਾ
- ਮਾਨਾਵਾਲਾ ਰੇਲਵੇ ਟ੍ਰੈਕ ਜਾਮ ਕਰਨ ਪਹੁੰਚੇ ਕਿਸਾਨ,ਰੇਲਵੇ ਟ੍ਰੈਕ ਪੁਲਿਸ ਛਾਉਣੀ 'ਚ ਹੋਇਆ ਤਬਦੀਲ,ਕਿਸਾਨਾਂ ਨੇ ਦਿੱਤਾ ਅਲਟੀਮੇਟਮ,ਜਾਣੋਂ ਕੀ ਹੈ ਪੂਰਾ ਮਾਮਲਾ