ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼
ਜਾਨਣ ਦੀ ਸ਼ਕਤੀ , ਸੱਚ ਨੂੰ ਝੂਠ ਨਾਲੋਂ ਪ੍ਰਤੱਖ ਕਰਨ ਵਾਲੀ ਵਿਵੇਕ ਬੁੱਧੀ ਨੂੰ ਹੀ ਗਿਆਨ ਕਹਿੰਦੇ ਹਨ। ਫਲ ਦੀ ਲਾਲਸਾ ਛੱਡ ਕੇ ਕਰਮ ਕਰਨ ਵਾਲਾ ਵਿਆਕਤੀ ਹੀ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ। ਜਦੋਂ ਆਦਮੀ ਆਪਣੇ ਕੰਮ ਵਿੱਚ ਅਨੰਦ ਖੋਜ ਲੈਂਦਾ ਹੈ ਤਾਂ ਉਹ ਪੂਰਨਤਾ ਨੂੰ ਪ੍ਰਾਪਤ ਕਰਦਾ ਹੈ। ਬੁੱਧੀ ਵਾਲਾ ਵਿਆਕਤੀ ਸਵਾਏ ਇਸ਼ਵਰ ਦੇ ਕਿਸੇ ਹੋਰ ਉੱਤੇ ਵਿਸ਼ਵਾਸ਼ ਨਹੀਂ ਕਰਦਾ। ਤੁਸੀਂ ਜੋ ਲਿਆ ਇੱਥੋਂ ਹੀ ਲਿਆ, ਜੋ ਦਿੱਤਾ ਇਥੇ ਹੀ ਦਿੱਤਾ। ਜੋ ਅੱਜ ਤੁਹਾਡਾ ਹੈ, ਕੱਲ ਕਿਸੇ ਹੋਰ ਦਾ ਹੋਵੇਗਾ। ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ।