ਲੁਧਿਆਣਾ :ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਢੋਲ ਦੀ ਥਾਪ ਉਤੇ ਨੱਚਣ ਵਾਲੀ ਘੋੜੀ ਨੂਰ ਖਿੱਚ ਦਾ ਕੇਂਦਰ ਰਹੀ। ਮੇਲੇ ਵਿਚ ਢੋਲ ਦੀ ਥਾਪ ਉਤੇ ਨੱਚ ਕੇ ਘੋੜੀ ਨੇ ਮੇਲਾ ਦੇਖਣ ਆਏ ਦਰਸ਼ਕਾਂ ਨੂੰ ਖੁਸ਼ ਕੀਤਾ। ਮੇਲੇ ਦੌਰਾਨ ਹਰ ਕਿਸੇ ਦਾ ਧਿਆਨ "ਨੂਰ" ਵੱਲ ਹੀ ਸੀ। ਇਸ ਦੌਰਾਨ ਉਥੇ ਲੋਕਾਂ ਨੇ ਉਸ ਨੂੰ ਕਈ ਇਨਾਮਾਂ ਨਾਲ ਵੀ ਨਿਵਾਜਿਆ। ਖੇਡ ਮੇਲੇ ਵਿਚ ਪਹੁੰਚੇ ਨੂਰ ਦੇ ਮਾਲਕ ਸਾਹਿਲ ਤੇ ਰਮਨ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਹੋਰ ਵੀ ਕਈ ਘੋੜੀਆਂ ਹਨ ਪਰ ਨੂਰ ਇਕੱਲੀ ਹੀ ਢੋਲ ਦੀ ਥਾਪ ਉਤੇ ਨੱਚਦੀ ਹੈ। ਇਸ ਮੌਕੇ ਦਰਸ਼ਕਾਂ ਵੱਲੋਂ ਨੂਰ ਦੇ ਕਰਤੱਬਾਂ ਨੂੰ ਦੇਖਦਿਆਂ ਉਸ ਨੂੰ ਇਨਾਮਾਂ ਨਾਲ ਨਿਵਾਜਿਆ।
Kila Raipur Sports Festival: ਖੇਡ ਮੇਲੇ ਵਿੱਚ ਢੋਲ ਦੀ ਥਾਪ ਉਤੇ ਨੱਚਣ ਵਾਲੀ "ਨੂਰ" ਰਹੀ ਖਿੱਚ ਦਾ ਕੇਂਦਰ, ਜਿੱਤ ਚੁੱਕੀ ਐ ਕਈ ਇਨਾਮ - Punjabi News
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਪਹੁੰਚੀ ਘੋੜੀ ਨੂਰ ਦਾ ਨਾਚ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਘੋੜੀ ਦੇ ਮਾਲਕਾਂ ਨੇ ਦੱਸਿਆ ਕਿ ਨੂਰ ਢੋਲ ਦੀ ਥਾਪ ਤੋਂ ਲੈ ਕੇ ਡੀਜੇ ਉਤੇ ਵੀ ਨੱਚਦੀ ਹੈ। ਮੇਲੇ ਦੌਰਾਨ ਬਜ਼ੁਰਗਾਂ ਦੀਆਂ ਦੌੜਾਂ ਵੀ ਅਹਿਮ ਸਨ।

ਇਸ ਮੇਲੇ ਦੌਰਾਨ 70 ਟੂਰਨਾਮੈਂਟ ਖੇਡਣ ਵਾਲੀ ਸੱਤ ਸਾਲਾ ਗੁੰਜਨ ਅੱਜ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਖਿੱਚ ਦਾ ਕੇਂਦਰ ਰਹੀ। ਗੁੰਜਣ ਨੇ ਕਿਲ੍ਹਾ ਰਾਏਪੁਰ ’ਚ ਹੋਣ ਵਾਲੀਆਂ ਦੌੜਾਂ ’ਚ ਹਿੱਸਾ ਲਿਆ। ਹਰਿਆਣਾ ਦੇ ਗੋਹਾਣਾ ਤੋਂ ਟੂਰਨਾਮੈਂਟ ’ਚ ਹਿੱਸਾ ਲੈਣ ਆਈ ਗੁੰਜਨ ਦੀ ਉਮਰ ਭਾਵੇਂ ਛੋਟੀ ਹੈ, ਪਰ ਅਕੀਦਾ ਬਹੁਤ ਵੱਡਾ ਹੈ, ਜਿਸ ਨੂੰ ਸੱਚ ਕਰਨ ਲਈ ਉਹ ਪੂਰੀ ਮਿਹਨਤ ਕਰ ਰਹੀ ਹੈ। ਗੁੰਜਨ ਦਾ ਕਹਿਣਾ ਹੈ ਕਿ ਉਸਦਾ ਅਗਲਾ ਟੀਚਾ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤਣਾ ਹੈ। ਗੁੰਜਨ ਦੇ ਨਾਲ ਹਰ ਟੂਰਨਾਮੈਂਟ ’ਚ ਉਸਦੇ ਪਿਤਾ ਪਵਨ ਨਾਲ ਹੁੰਦੇ ਹਨ। ਉਸਨੂੰ ਮਿਹਨਤ ਕਰਵਾਉਣ ਦੇ ਨਾਲ ਉਸਦੀ ਪ੍ਰੈਕਟਿਸ ਲਈ ਉਸਦੇ ਚਾਚਾ ਵੀ ਸਾਥ ਦਿੰਦੇ ਹਨ।
ਦੱਸ ਦਈਏ ਕਿ ਦਾ ਮਸ਼ਹੂਰ ਕਿਲ੍ਹਾ ਰਾਏਪੁਰ ਖੇਡ ਮੇਲਾ 4 ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਨੂੰ ‘ਰੂਰਲ ਓਲੰਪਿਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵਾਰ ਜੇਤੂ ਟੀਮ ਥੋੜੀ ਨਿਰਾਸ਼ ਮਹਿਸੂਸ ਕਰੇਗੀ ਕਿਉਂਕਿ ਟੀਮਾਂ 100 ਤੋਲੇ ਸ਼ੁੱਧ ਸੋਨੇ ਅਤੇ ਇੱਕ ਕਿਲੋ ਚਾਂਦੀ ਦੇ ਕੱਪ ਨੂੰ ਚੁੰਮਣ ਦੇ ਯੋਗ ਨਹੀਂ ਹੋਣਗੀਆਂ। ਅਜਿਹਾ ਗਰੇਵਾਲ ਸਪੋਰਟਸ ਕਲੱਬ ਅਤੇ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਹੋਵੇਗਾ।