ਪੰਜਾਬ

punjab

ETV Bharat / bharat

ਮਕਾਨ ਮਾਲਕ ਨੇ ਕਿਰਾਏਦਾਰਾਂ ਸਮੇਤ ਕੀਤਾ ਆਪਣੀ ਨੂੰਹ ਦਾ ਕਤਲ - ਰਾਜੇਂਦਰਪਾਰਕ ਥਾਣੇ

ਗੁਰੂਗ੍ਰਾਮ ਵਿੱਚ ਇੱਕ ਮਕਾਨ ਮਾਲਕ ਦੁਆਰਾ ਉਸਦੀ ਨੂੰਹ ਅਤੇ ਕਿਰਾਏਦਾਰ ਦੇ ਵਿੱਚ ਅਨੈਤਿਕ ਸੰਬੰਧ ਸਨ। ਜਿਸਦੇ ਬਾਅਦ ਉਸਨੇ ਕਿਰਾਏਦਾਰ, ਉਸਦੀ ਪਤਨੀ, ਬੱਚਿਆਂ ਸਮੇਤ ਆਪਣੀ ਨੂੰਹ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਮਕਾਨ ਮਾਲਕ ਨੇ ਕੀਤਾ ਕਿਰਾਏਦਾਰ ਪਰਿਵਾਰ ਦਾ ਕਤਲ
ਮਕਾਨ ਮਾਲਕ ਨੇ ਕੀਤਾ ਕਿਰਾਏਦਾਰ ਪਰਿਵਾਰ ਦਾ ਕਤਲ

By

Published : Aug 25, 2021, 9:43 PM IST

Updated : Aug 25, 2021, 10:00 PM IST

ਗੁਰੂਗ੍ਰਾਮ:ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਚਾਰ ਲੋਕਾਂ ਦਾ ਬੇਰਹਿਮੀ ਨਾਲ ਕਤਲ (4 ਲੋਕਾਂ ਦਾ ਕਤਲ) ਕੀਤਾ ਗਿਆ ਹੈ। ਮ੍ਰਿਤਕਾਂ ਵਿੱਚ ਦੋ ਔਰਤਾਂ, ਬੱਚੇ ਅਤੇ ਇੱਕ ਵਿਅਕਤੀ ਸ਼ਾਮਲ ਹਨ। ਜਦੋਂ ਕਿ ਇੱਕ ਬੱਚੀ ਜ਼ਖਮੀ ਹੋਈ ਹੈ। ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕਤਲ ਦਾ ਸ਼ੱਕੀ ਕਾਰਨ ਅਨੈਤਿਕ ਸੰਬੰਧ ਦੱਸਿਆ ਜਾ ਰਿਹਾ ਹੈ। ਘਟਨਾ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਪੁਲਿਸ ਸਟੇਸ਼ਨ ਦੀ ਹੈ। ਜਿੱਥੇ ਇੱਕ ਵਿਅਕਤੀ ਨੇ ਸਵੇਰੇ ਤੜਕੇ ਆਤਮ ਸਮਰਪਨ ਕਰ ਦਿੱਤਾ ਅਤੇ ਕਿਹਾ ਕਿ ਉਸਨੇ 4 ਲੋਕਾਂ ਨੂੰ ਮਾਰ ਦਿੱਤਾ ਹੈ। ਜਿਸ ਤੋਂ ਬਾਅਦ ਥਾਣੇ 'ਚ ਹਲਚਲ ਮਚ ਗਈ।

ਮਕਾਨ ਮਾਲਕ ਨੇ ਕੀਤਾ ਕਿਰਾਏਦਾਰ ਪਰਿਵਾਰ ਦਾ ਕਤਲ

ਦਰਅਸਲ, ਗੁਰੂਗ੍ਰਾਮ ਦੇ ਇੱਕ ਮਕਾਨ ਮਾਲਕ ਨੂੰ ਸ਼ੱਕ ਸੀ ਕਿ ਉਸਦੀ ਨੂੰਹ ਅਤੇ ਕਿਰਾਏਦਾਰ ਦੇ ਵਿੱਚ ਅਨੈਤਿਕ ਸੰਬੰਧ ਸਨ। ਜਿਸ ਦੋ ਬਾਅਦ ਮਕਾਨ ਮਾਲਕ ਨੇ ਕਤਲ ਕੀਤਾ। ਮਕਾਨ ਮਾਲਕ ਨੇ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਆਪਣੀ ਨੂੰਹ, ਕਿਰਾਏਦਾਰ, ਕਿਰਾਏਦਾਰ ਦੀ ਪਤਨੀ ਅਤੇ ਉਸਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਕਾਨ ਮਾਲਕ ਨੇ ਕਤਲ ਕਰਨ ਤੋਂ ਬਾਅਦ ਨੇੜਲੇ ਰਾਜੇਂਦਰਪਾਰਕ ਥਾਣੇ ਜਾ ਕੇ ਵੀ ਆਤਮ ਸਮਰਪਣ ਕਰ ਦਿੱਤਾ।

ਮਾਮਲਾ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਪੁਲਿਸ ਸਟੇਸ਼ਨ ਦਾ ਹੈ। ਘਟਨਾ ਸੁਣਨ ਤੋਂ ਬਾਅਦ ਥਾਣੇ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਵੀ ਭੜਕ ਗਏ। ਜਿੱਥੇ ਇੱਕ ਵਿਅਕਤੀ ਥਾਣੇ ਪਹੁੰਚਿਆ ਅਤੇ ਚਾਰ ਲੋਕਾਂ ਦੇ ਕਤਲ ਦੇ ਮਾਮਲੇ ਦਾ ਖੁਲਾਸਾ ਕੀਤਾ। ਉਸਨੇ ਆਪਣੀ ਨੂੰਹ, ਕਿਰਾਏਦਾਰ, ਕਿਰਾਏਦਾਰ ਦੀ ਪਤਨੀ ਅਤੇ ਉਸਦੇ ਬੱਚੇ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਥਾਣੇ 'ਚ ਹਲਚਲ ਮਚ ਗਈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ, ਕਿ ਇੱਕ ਬੱਚੀ ਜਖ਼ਮੀ ਸੀ। ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਖੁਦ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਆਤਮ ਸਮਰਪਣ ਕਰ ਦਿੱਤਾ। ਕਾਤਲ ਨੂੰ ਆਪਣੀ ਨੂੰਹ ਅਤੇ ਕਿਰਾਏਦਾਰ ਦੇ ਵਿੱਚ ਅਨੈਤਿਕ ਸਬੰਧਾਂ ਦਾ ਸ਼ੱਕ ਸੀ। ਜਿਸ ਕਾਰਨ ਉਸਨੇ ਅਪਰਾਧ ਨੂੰ ਅੰਜ਼ਾਮ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:- ਦਿਨ-ਦਿਹਾੜੇ ਅਣਪਛਾਤੇ ਲੋਕਾਂ ਨੇ ਕੀਤਾ ਔਰਤ ਦਾ ਕਤਲ

Last Updated : Aug 25, 2021, 10:00 PM IST

ABOUT THE AUTHOR

...view details