ਪੰਜਾਬ

punjab

ETV Bharat / bharat

ਵਿਧਾਇਕ ਦੇ ਚਚੇਰੇ ਭਰਾ ਨੇ ਭਿਖਾਰੀਆਂ 'ਤੇ ਡੋਲ੍ਹਿਆ ਗਰਮ ਪਾਣੀ, 3 ਮੌਤਾਂ - ਤਿੰਨ ਭਿਖਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ

hotel owner killed beggars : ਹੋਟਲ ਦੇ ਸਾਹਮਣੇ ਬੈਠਣ ਤੋਂ ਨਾ ਸੁਣੇ ਜਾਣ ਤੋਂ ਗੁੱਸੇ 'ਚ ਆਏ ਮੈਨੇਜਰ ਨੇ ਤਿੰਨ ਮੰਗਤਿਆਂ 'ਤੇ ਗਰਮ ਪਾਣੀ ਪਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਇਹ ਘਟਨਾ ਮਹਾਰਾਸ਼ਟਰ ਦੇ ਪੁਣੇ ਦੀ ਹੈ।

ਕਸ਼ਮੀਰ 'ਚ ਅਰਧ ਸੈਨਿਕ ਬਲਾਂ ਦੀਆਂ 200 ਕੰਪਨੀਆਂ ਤਾਇਨਾਤ ਕਰਨ ਦੇ ਨਿਰਦੇਸ਼
ਕਸ਼ਮੀਰ 'ਚ ਅਰਧ ਸੈਨਿਕ ਬਲਾਂ ਦੀਆਂ 200 ਕੰਪਨੀਆਂ ਤਾਇਨਾਤ ਕਰਨ ਦੇ ਨਿਰਦੇਸ਼

By

Published : Jun 3, 2022, 6:07 PM IST

ਪੁਣੇ:ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਬੇਰਹਿਮੀ ਨਾਲ ਘਟਨਾ ਵਾਪਰੀ ਹੈ, ਜਿਸ ਵਿੱਚ ਇਕ ਹੋਟਲ ਦੇ ਮੈਨੇਜਰ ਨੇ ਗਰਮ ਪਾਣੀ ਪਾ ਕੇ ਤਿੰਨ ਭਿਖਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹੋਟਲ ਦੇ ਮੈਨੇਜਰ ਨੇ ਹੋਟਲ ਦੇ ਸਾਹਮਣੇ ਭਿਖਾਰੀਆਂ ਨੂੰ ਨਾ ਬੈਠਣ ਲਈ ਕਿਹਾ ਗਿਆ ਤਾਂ ਉਹ ਗੁੱਸੇ 'ਚ ਆ ਗਿਆ ਅਤੇ ਉਸ ਨੇ ਭਿਖਾਰੀਆਂ ਉੱਤੇ ਡੰਡਿਆਂ ਨਾਲ ਵਾਰ ਕੀਤਾ ਅਤੇ ਫਿਰ ਉਨ੍ਹਾਂ 'ਤੇ ਗਰਮ ਪਾਣੀ ਪਾ ਦਿੱਤਾ, ਜਿਸ ਨਾਲ ਕੀ ਭਿਖਾਰੀ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਘਟਨਾ 23 ਮਈ ਨੂੰ ਸਾਸਵਾੜਾ ਵਿੱਚ ਵਾਪਰੀ ਸੀ, ਫਿਲਹਾਲ ਪੁਲਿਸ ਨੇ 30 ਮਈ ਨੂੰ ਕੇਸ ਦਰਜ ਕੀਤਾ ਸੀ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ਮੁਲਜ਼ਮ ਨੂੰ ਸਥਾਨਕ ਵਿਧਾਇਕ ਦੇ ਦਬਾਅ ਹੇਠ ਛੱਡਿਆ ਗਿਆ।

ਅਜਿਹਾ ਹੀ ਹੋਇਆ: ਨੀਲੇਸ਼ ਜੈਵੰਤ ਜਗਤਾਪ ਅਹਿਲਿਆ ਦੇਵੀ ਮਾਰਕੀਟ ਨੇੜੇ ਹੋਟਲ ਚਲਾਉਂਦਾ ਹੈ। ਇਸ ਦੇ ਸਾਹਮਣੇ ਹਰ ਰੋਜ਼ 3 ਭਿਖਾਰੀ ਬੈਠੇ ਰਹਿੰਦੇ ਹਨ। ਉਸ ਨੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਅਤੇ ਡੰਡੇ ਨਾਲ ਮਾਰਿਆ, ਹਾਲਾਂਕਿ ਭਿਖਾਰੀ ਉਥੋਂ ਨਹੀਂ ਗਏ। ਗੁੱਸੇ 'ਚ ਆ ਕੇ ਜੈਵੰਤ ਨੇ ਹੋਟਲ ਤੋਂ ਗਰਮ ਪਾਣੀ ਲਿਆ ਕੇ ਉਨ੍ਹਾਂ 'ਤੇ ਪਾ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋਏ ਤੇ ਭਿਖਾਰੀ ਦੀ ਹਸਪਤਾਲ 'ਚ ਮੌਤ ਹੋ ਗਈ।

ਇਹ ਵੀ ਪੜੋ:-ਨੌਜਵਾਨ ਨਾਲ ਘਿਨਾਉਣੀ ਘਟਨਾ, ਕੱਚ ਦੀ ਬੋਤਲ ਨਾਲ ਗੁਪਤ ਅੰਗ 'ਤੇ ਹਮਲਾ, ਵੇਖੋ ਵੀਡੀਓ...

ABOUT THE AUTHOR

...view details