ਚੇਨਈ: ਚੇਨਈ ਦੇ ਆਈਆਈਟੀ ਕੈਂਪਸ ਵਿੱਚ ਇੱਕ ਖੋਜ ਵਿਦਿਆਰਥੀ ਦੀ ਅਧਸੜੀ ਲਾਸ਼ ਮਿਲੀ ਹੈ। ਪੁਲਿਸ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਆਈਆਈਟੀ ਚੇਨਈ ਦਾ ਇਕ ਖੋਜ ਵਿਦਿਆਰਥੀ ਜੋ ਕੇਰਲਾ ਦਾ ਰਹਿਣ ਵਾਲਾ ਸੀ ਉਸ ਵਲੋਂ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਉਨੀ ਕ੍ਰਿਸ਼ਨਨ ਨਈਅਰ ਵਜੋਂ ਹੋਈ ਹੈ। ਜਿਸਨੇ ਕੇਰਲਾ ਤੋਂ ਬੀ.ਟੈਕ ਕਰਨ ਤੋਂ ਬਾਅਦ ਪ੍ਰੋਜੈਕਟ ਮੈਨੇਜਰ ਵਜੋਂ ਆਈਆਈਟੀ 'ਚ ਜੁਆਇੰਨ ਕੀਤਾ ਸੀ।
ਇਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਕੋਰੋਨਾ ਦੇ ਚੱਲਦਿਆਂ ਕਾਲਜ ਬੰਦ ਸੀ ਅਤੇ ਉਕਤ ਵਿਦਿਆਰਥੀ ਆਈਆਈਟੀ ਦੇ ਹੋਸਟਲ 'ਚ ਰਹਿ ਕੇ ਹੀ ਆਨਲਾਈਨ ਪੜ੍ਹਾਈ ਕਰਦਾ ਸੀ। ਉਕਤ ਘਟਨਾ ਸਬੰਧੀ ਹਾਕੀ ਕੋਚ ਵਲੋਂ ਲਾਸ਼ ਨੂੰ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ 'ਚ ਪੁਲਿਸ ਵਲੋਂ ਲਾਸ਼ ਨੂੰ ਕਬਜੇ 'ਚ ਲੈਕੇ ਸਥਾਨਕ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।