ਪੰਜਾਬ

punjab

ETV Bharat / bharat

ਕਿਸਾਨ ਕੋਈ ਅੱਤਵਾਦੀ ਨਹੀਂ, ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਕੇਂਦਰ ਸਰਕਾਰ: ਦ ਗ੍ਰੇਟ ਖਲੀ - the great khali

ਖੇਤੀ ਕਾਨੂੰਨ ਮਾਮਲੇ ਉੱਤੇ ਕਿਸਾਨਾਂ ਨੂੰ ਵੱਖ-ਵੱਖ ਤਬਕੇ ਤੋਂ ਸਮਰਥਨ ਮਿਲ ਰਿਹਾ ਹੈ। WWE ਪਹਿਲਵਾਨ ਦ ਗ੍ਰੇਟ ਖਲੀ ਨੇ ਵੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਸਰਕਾਰ ਨੂੰ ਤੁਰੰਤ ਇਨ੍ਹਾਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ।

ਫ਼ੋਟੋ
ਫ਼ੋਟੋ

By

Published : Dec 4, 2020, 9:33 AM IST

ਕੁਰੂਕਸ਼ੇਤਰ: ਖੇਤੀ ਕਾਨੂੰਨ ਮਾਮਲੇ ਉੱਤੇ ਕਿਸਾਨਾਂ ਨੂੰ ਵੱਖ-ਵੱਖ ਤਬਕੇ ਤੋਂ ਸਮਰਥਨ ਮਿਲ ਰਿਹਾ ਹੈ। WWE ਪਹਿਲਵਾਨ ਦ ਗ੍ਰੇਟ ਖਲੀ ਨੇ ਵੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਸਰਕਾਰ ਨੂੰ ਤੁਰੰਤ ਇਨ੍ਹਾਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ।

ਵੇਖੋ ਵੀਡੀਓ

ਦ ਗ੍ਰੇਟ ਖਲੀ ਨੇ ਕਿਹਾ ਕਿ ਕਿਸਾਨ ਕੋਈ ਅੱਤਵਾਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਖੁਦ ਵੀ ਦਿੱਲੀ ਧਰਨੇ ਵਿੱਚ ਸ਼ਾਮਲ ਹੋ ਜਾਣਗੇ।

ਦੱਸ ਦੇਈਏ ਕਿ ਖਲੀ ਤੋਂ ਪਹਿਲਾਂ ਵੀ ਖੇਡ ਦੀ ਦੁਨੀਆ ਦੇ ਕਈ ਵੱਡੇ ਨਾਂਅ, ਮਿਉਜਿਕ ਇੰਡਸਟਰੀ ਤੋਂ ਜੁੜੇ ਲੋਕ ਕਿਸਾਨਾਂ ਦੇ ਸਮਰਥਨ ਵਿੱਚ ਆ ਚੁੱਕੇ ਹਨ। ਪੰਜਾਬ ਦੇ ਕਈ ਵੱਡੇ ਸਟਾਰਜ਼ ਨੇ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਉਠਾਈ ਹੈ।

ਜ਼ਿਕਰਯੋਗ ਹੈ ਕਿ ਦ ਗ੍ਰੇਟ ਖਲੀ ਨੇ ਮੰਗਲਵਾਰ ਨੂੰ ਕਿਸਾਨਾਂ ਦੇ ਵਿੱਚ ਪਹੁੰਚ ਕੇ ਜੈ ਜਵਾਨ ਜੈ ਕਿਸਾਨ, ਦੇ ਨਾਅਰੇ ਵੀ ਲਗਾਏ ਸੀ। ਯੂਐਸਏ ਦੀ ਨਾਗਰਿਕਤਾ ਹੋਣ ਦੇ ਬਾਵਜੂਦ ਖਲੀ ਸਵਦੇਸ਼ ਵਿੱਚ ਹੀ ਰਹਿ ਰਹੇ ਹਨ। ਇਸ ਵੇਲੇ ਪੰਜਾਬ ਦੇ ਜਲੰਧਰ ਵਿੱਚ ਸੀਡਬਲਿਉਈ ਰੈਸਲਿੰਗ ਅਕਾਦਮੀ ਚਲ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਹਰਿਆਣਾ ਦੇ ਕਰਨਾਲ ਦੇ ਕੋਲ ਇੱਕ ਢਾਬਾ ਖੋਲਣ ਦਾ ਫੈਸਲਾ ਲਿਆ ਹੋਇਆ ਹੈ। ਕੋਰੋਨਾ ਮਹਾਂਮਾਰੀ ਕਾਰਨ ਖਲੀ ਦੇ ਇਸ ਪ੍ਰੋਜੈਕਟ ਵਿੱਚ ਦੇਰੀ ਹੋ ਰਹੀ ਹੈ।

ABOUT THE AUTHOR

...view details