ਹੈਦਰਾਬਾਦ : ਭਾਰਤੀ ਮੂਲ ਦੇ ਅਮੀਰੀਕੀ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਦੀ ਆਪਣੀ ਵੱਖਰੀ ਪਛਾਣ ਹੈ। WWE ਤੋਂ ਬਾਅਦ ਖਲੀ ਨੂੰ ਦੇਸ਼-ਵਿਦੇਸ਼ ਵਿੱਚ ਇੱਕ ਸੈਲੀਬ੍ਰਿਟੀ ਦੀ ਤਰ੍ਹਾਂ ਵੱਖਰੀ ਪਛਾਣ ਮਿਲੀ ਹੈ।
ਖਲੀ ਅਕਸਰ ਹੀ ਆਪਣੇ ਵਰਕਆਊਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹਨ। ਇਸ ਵਾਰ ਖਲੀ ਵੱਲੋਂ ਵਰਕਆਊਟ ਦੀ ਵੀਡੀਓ ਸਾਂਝੀ ਕਰਨ ਮਗਰੋਂ ਉਨ੍ਹਾਂ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।
ਖਲੀ ਵੱਲੋਂ ਪੋਸਟ ਕੀਤੇ ਗਏ ਵਰਕਆਊਟ ਵੀਡੀਓਜ਼ ਰੈਸਲਿੰਗ ਵੀਡੀਓ ਤੋਂ ਜ਼ਿਆਦਾ ਦਿਲਚਸਪ ਹੁੰਦ ਹਨ। ਇਸ ਵਾਰ ਖਲੀ ਨੇ ਆਪਣੇ ਵਰਕਆਊਟ ਦੀ ਇੱਕ ਵੀਡੀਓ ਪੋਸਟ ਕੀਤੀ , ਜਿਸ ਨੂੰ ਕਈ ਲੋਕਾਂ ਨੇ ਵੇਖਿਆ ਤੇ ਰਿਐਕਸ਼ਨ ਦਿੱਤੇ ਹਨ। ਲੋਕਾਂ ਨੇ ਖ਼ਾਸ ਤੌਰ 'ਤੇ ਰਿਐਕਸ਼ਨ ਦਿੰਦਿਆ ਕਿਹਾ ਕਿ ਇਸ ਵੀਡੀਓ 'ਚ ਖਲੀ ਵੱਲੋਂ ਕੀਤਾ ਜਾ ਰਿਹਾ ਵਰਕਆਊਟ ਬੇਹਦ ਅਜੀਬ ਲੱਗ ਰਿਹਾ ਹੈ। ਕਿਉਂਕਿ ਇਸ 'ਚ ਉਨ੍ਹਾਂ ਨਾਲ ਇੱਕ ਮਹਿਲਾ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : 8ਵੀਂ ‘ਚ ਪੜ੍ਹਦੇ ਵਿਦਿਆਰਥੀ ਦੀ ਹੋਈ ਰੂਹ ਕੰਬਾਓ ਮੌਤ !