ਕੋਲਕਾਤਾ: ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦਿਨਾਂ 'ਚ ਬ੍ਰਿਟਿਸ਼ ਅਧਿਕਾਰੀਆਂ ਨੇ ਘਰ 'ਚ ਨਜ਼ਰਬੰਦ ਕੀਤਾ ਸੀ, ਪਰ ਪੂਰੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਵੇਖਣ ਵਾਲੇ ਨੂੰ ਇਹ ਮੰਜੂਰ ਨਹੀਂ ਸੀ। ਸੁਭਾਸ਼ ਚੰਦਰ ਬੋਸ ਪਠਾਨ ਦਾ ਭੇਸ ਧਾਰ ਕੇ ਆਪਣੀ ਕਾਰ ਬੀਐਲਏ 7169 'ਚ ਬੈਠ ਕੇ ਬਿਟ੍ਰਿਸ਼ ਏਜੰਟਾਂ ਦੀ ਨਜ਼ਰਾਂ ਤੋਂ ਬੱਚ ਕੇ ਕੋਲਕਾਤਾ ਦੀਆਂ ਸਰਹੱਦਾਂ ਤੋਂ ਦੂਰ ਚਲੇ ਗਏ ਸਨ। ਨੇਤਾ ਜੀ ਦੇ ਭਤੀਜੇ ਡਾ. ਸ਼ਸ਼ੀਰ ਬੋਸ ਰਾਤਭਰ ਕਾਰ ਚਲਾ ਕੇ ਧੰਨਬਾਦ ਪਹੁੰਚੇ ਸਨ।
ਡਾ. ਸ਼ਸ਼ੀਰ ਬੋਸ ਦੇ ਬੇਟੇ ਸੁਗਾਤੋ ਬਾਸੂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਨੇਤਾ ਜੀ 16-17 ਜਨਵਰੀ ਦੀ ਰਾਤ ਨੂੰ ਤਕਰੀਬਨ 35 ਮਿੰਟ ‘ਤੇ ਆਪਣੇ ਕਮਰੇ ਚੋਂ ਨਿਕਲ ਕੇ ਘਰ ਤੋਂ ਹੇਠਾਂ ਆਏ। ਉਸ ਦੇ ਪਿਤਾ ਨੇਤਾ ਜੀ ਨੂੰ ਕਾਰ 'ਚ ਬਿਠਾ ਕੇ ਲੈ ਗਏ। ਉਹ ਰਾਤਭਰ ਕਾਰ ਚਲਾਉਂਦੇ ਰਹੇ ਜਦੋਂ ਤੱਕ ਕਿ ਉਹ ਧੰਨਬਾਦ ਨੇੜੇ ਬਰਾਰੀ ਨਾਮਕ ਥਾਂ 'ਤੇ ਨਹੀਂ ਪੁੱਜੇ।
ਧੰਨਬਾਦ ਦੇ ਗੋਮੋ 'ਚ ਆਖ਼ਰੀ ਵਾਰ ਵੇਖੇ ਗਏ ਨੇਤਾ ਜੀ
ਸੁਭਾਸ਼ ਚੰਦਰ ਬੋਸ ਆਖ਼ਰੀ ਵਾਰ ਧੰਨਬਾਦ ਦੇ ਗੋਮੋ ਵਿਖੇ ਵੇਖੇ ਗਏ ਸਨ। ਨੇਤਾ ਜੀ ਦੇ ਦੋਸਤ ਸ਼ੇਖ ਮੁਹੰਮਦ ਅਬਦੁੱਲਾ ਦੇ ਪੋਤੇ ਸ਼ੇਖ ਮੁਹੰਮਦ ਫਖ਼ਰਉੱਲਾ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ ਨੇਤਾ ਜੀ ਕਈ ਵਾਰ ਉਸ ਦੇ ਦਾਦਾ ਨਾਲ ਭੇਸ ਬਦਲ ਕੇ ਮਿਲਣ ਆਇਆ ਕਰਦੇ ਸਨ। 18 ਜਨਵਰੀ 1941 ਦੀ ਸਵੇਰ ਨੂੰ ਨੇਤਾ ਜੀ ਪਠਾਨ ਦੇ ਭੇਸ 'ਚ ਆਏ। ਸ਼ੇਖ ਅਬਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਅਮੀਨ ਨਾਂਅ ਦੇ ਇੱਕ ਦਰਜੀ ਨੇ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਗੋਮੋ ਸਟੇਸ਼ਨ ਤੋਂ ਕਾਲਕਾ ਮੇਲ ਗੱਡੀ 'ਚ ਬਿਠਾਇਆ।