ਘਰੇਲੂ ਉਡਾਣਾਂ ਦੀ ਸਮਰੱਥਾ ਸਰਕਾਰ ਨੇ 60 ਤੋਂ 70 ਫ਼ੀਸਦੀ ਤੱਕ ਵਧਾਈ
ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਹੁਣ ਘਰੇਲੂ ਉਡਾਣਾਂ ਨੂੰ ਆਪਣੀ ਸੰਚਾਲਨ ਸਮਰੱਥਾ ਜੋ ਮੌਜੂਦਾ ਸਮੇਂ 60 ਫ਼ੀਸਦੀ ਹੈ ਤੋਂ ਵਧਾ ਕੇ 70 ਫ਼ੀਸਦੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਨਵੀਂ ਦਿੱਲੀ: ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤੀ ਏਅਰਲਾਈਨਾਂ ਨੂੰ ਜਿਨ੍ਹਾਂ ਘਰੇਲੂ ਉਡਾਣਾਂ ਦੇ ਸੰਚਾਲਨ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੀ ਸਮਰੱਥਾ 60 ਫ਼ੀਸਦੀ ਤੋਂ ਵਧਾ ਕੇ 70 ਫ਼ੀਸਦੀ ਕਰ ਦਿੱਤੀ ਗਈ ਹੈ।
ਪੁਰੀ ਨੇ ਟਵੀਟ ਕਰਦਿਆਂ ਦੱਸਿਆ ਕਿ 25 ਮਈ ਨੂੰ 30 ਹਜ਼ਾਰ ਯਾਤਰੀਆਂ ਦੇ ਨਾਲ ਘਰੇਲੂ ਉਡਾਣਾਂ ਦੀ ਮੁੜ ਸ਼ੁਰੂਆਤ ਕੀਤੀ ਗਈ ਸੀ ਅਤੇ 8 ਨਵੰਬਰ 2020 ਤੱਕ ਇਹ ਯਾਤਰੀਆਂ ਦੀ ਗਿਣਤੀ 2.06 ਲੱਖ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਹੁਣ ਘਰੇਲੂ ਉਡਾਣਾਂ ਨੂੰ ਆਪਣੀ ਸੰਚਾਲਨ ਸਮਰੱਥਾ ਜੋ ਮੌਜੂਦਾ ਸਮੇਂ 60 ਫ਼ੀਸਦੀ ਹੈ ਤੋਂ ਵਧਾ ਕੇ 70 ਫ਼ੀਸਦੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।