ਸ਼੍ਰੀਨਗਰ:ਪਵਿੱਤਰ ਅਮਰਨਾਥ ਯਾਤਰਾ ਅੱਜ ਸਵੇਰੇ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਵਾਇਤੀ ਪ੍ਰਾਰਥਨਾ ਤੋਂ ਬਾਅਦ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਰਕਾਰ ਨੇ ਇਸ ਯਾਤਰਾ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਲਈ ਕਈ ਕਦਮ ਚੁੱਕੇ ਹਨ। ਅੱਤਵਾਦੀ ਖਤਰਿਆਂ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Amarnath Yatra : ਅਮਰਨਾਥ ਯਾਤਰਾ ਸ਼ੁਰੂ, ਉਪ ਰਾਜਪਾਲ ਨੇ ਪਹਿਲਾ ਜੱਥਾ ਰਵਾਨਾ ਕੀਤਾ - ਅੱਤਵਾਦੀ ਖਤਰੇ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਵਾਇਤੀ ਪ੍ਰਾਰਥਨਾ ਤੋਂ ਬਾਅਦ ਪਵਿੱਤਰ ਅਮਰਨਾਥ ਯਾਤਰਾ ਲਈ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਰਕਾਰ ਵੱਲੋਂ ਯਾਤਰਾ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਲਈ ਕਈ ਕਦਮ ਚੁੱਕੇ ਹਨ।
ਸ਼ਰਧਾਲੂਆਂ ਨੇ ਲਾਏ ਬਮ-ਬਮ ਭੋਲੇ ਦੇ ਜੈਕਾਰੇ :ਜਾਣਕਾਰੀ ਮੁਤਾਬਕ ਉਪ ਰਾਜਪਾਲ ਨੇ ਰਸਮੀ ਤੌਰ 'ਤੇ ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਕੀਤਾ ਹੈ। ਇਸ ਦੇ ਲਈ ਲੈਫਟੀਨੈਂਟ ਗਵਰਨਰ ਜੰਮੂ ਬੇਸ ਕੈਂਪ ਪਹੁੰਚੇ। ਇਸ ਦੌਰਾਨ ਬੇਸ ਕੈਂਪ ਬਾਬਾ ਬਰਫਾਨੀ ਦੇ ਰੰਗ ਵਿੱਚ ਰੰਗਿਆ ਗਿਆ। ਇਸ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਬਮ-ਬਮ ਭੋਲੇ ਦੇ ਜੈਕਾਰੇ ਲਗਾਏ। ਮਾਹੌਲ ਸ਼ਰਧਾ ਨਾਲ ਭਰਿਆ ਹੋਇਆ ਸੀ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਹੀ ਸ਼ਰਧਾਲੂਆਂ ਦਾ ਇੱਕ ਸਮੂਹ ਬੇਸ ਕੈਂਪ ਪਹੁੰਚਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾ ਜੱਥਾ ਹਿਮਲਿੰਗ ਦਾ ਦੌਰਾ ਕਰ ਕੇ ਸ਼ਨੀਵਾਰ ਨੂੰ ਵਾਪਸ ਪਰਤੇਗਾ।
- ਲੁਧਿਆਣਾ 'ਚ ਜ਼ਮੀਨੀ ਵਿਵਾਦ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ, ਰਾਜਨੀਤਿਕ ਦਬਾਅ ਪਾ ਕੇ ਸਸਤੇ ਭਾਅ ਜ਼ਮੀਨ ਖ਼ਰੀਦਣ ਦੇ ਇਲਜ਼ਾਮ
- ਮਹਿੰਦਰ ਪਾਲ ਲੂੰਬਾ ਦੀ ਬਦਲੀ ਰੱਦ ਕਰਵਾਉਣ ਲਈ ਕਮੇਟੀ ਦਾ ਹੋਇਆ ਗਠਨ, ਆਪ ਨੇ ਮਾਨਹਾਨੀ ਦਾ ਮੁੱਕਦਮਾ ਕਰਨ ਦੀ ਖਿੱਚੀ ਤਿਆਰੀ
- Kataruchak Video Case: ਕਟਾਰੂਚੱਕ ਜਿਨਸੀ ਸੋਸ਼ਣ ਮਾਮਲਾ 'ਚ SC ਕਮਿਸ਼ਨ ਦੀ ਇੱਕ ਹੋਰ ਕਾਰਵਾਈ, ਦਿੱਲੀ ਬੁਲਾਏ ਪੰਜਾਬ ਦੇ ਅਧਿਕਾਰੀ
ਅਮਰਨਾਥ ਯਾਤਰਾ ਨੂੰ ਲੈ ਕੇ ਕਾਫੀ ਗੰਭੀਰ ਉਪ ਰਾਜਪਾਲ :ਲੈਫਟੀਨੈਂਟ ਗਵਰਨਰ ਅਤੇ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਇਸ ਤੋਂ ਪਹਿਲਾਂ ਇਸ ਯਾਤਰਾ ਲਈ ਸਰਕਾਰ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਉਪ ਰਾਜਪਾਲ ਇਸ ਦੌਰੇ ਨੂੰ ਲੈ ਕੇ ਕਾਫੀ ਗੰਭੀਰ ਹਨ। ਉਨ੍ਹਾਂ ਨੇ ਸਮੇਂ-ਸਮੇਂ 'ਤੇ ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪਿਛਲੇ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਸਬਕ ਲੈਂਦਿਆਂ ਇਸ ਵਾਰ ਪ੍ਰਸ਼ਾਸਨ ਨੇ ਠੋਸ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਇਸ ਯਾਤਰਾ 'ਚ ਹਿੱਸਾ ਲੈਣ ਲਈ ਵੀਰਵਾਰ ਨੂੰ 1600 ਤੋਂ ਜ਼ਿਆਦਾ ਸ਼ਰਧਾਲੂ ਇੱਥੇ ਪਹੁੰਚੇ ਸਨ। ਸ਼ਰਧਾਲੂਆਂ ਦੇ ਰਸਤੇ ਵਿੱਚ ਠਹਿਰਨ ਲਈ ਕੈਂਪ ਬਣਾਏ ਗਏ ਹਨ।