ਦੁਰਗਾ: ਦੇਸ਼ ਭਰ ਵਿਚ ਹੁਣ ਵੀ ਕੋਰੋਨਾ ਦਾ ਕਹਿਰ ਜਾਰੀ ਹੈ ਪਰ ਹੁਣ ਬਲੈਕ ਫੰਗਸ ਇਨਫੈਕਸ਼ਨ ਨੇ ਦਸਤਕ ਦੇ ਦਿੱਤੀ ਹੈ। ਛੱਤਸੀਗੜ੍ਹ ਦੇ ਭਿਲਾਈ ਸੈਕਟਰ 1 ਨਿਵਾਸੀ ਇਕ ਨੌਜਵਾਨ ਦੀ ਬਲੈਕ ਫੰਗਸ ਭਾਵ ਮੁਕਰਮਾਇਕੋਸਿਸ ਨਾਲ ਮੌਤ ਹੋ ਗਈ ਹੈ।ਬਲੈਕ ਫੰਗਸ ਨਾਲ ਛੱਤੀਸਗੜ੍ਹ ਨਾਲ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਹੈ।ਭਿਲਾਈ ਦੇ ਸੈਕਟਰ 1 ਦਾ ਨਿਵਾਸੀ ਵੀ ਸ੍ਰੀ ਨਿਵਾਸ ਰਾਓ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਬਲੈਕ ਫੰਗਸ ਦੀ ਚਪੇਟ ਵਿਚ ਆ ਗਿਆ ਹੈ।ਬਲੈਕ ਫੰਗਸ ਦੀ ਰਿਪੋਰਟ ਆਉਣ ਉਤੇ ਨੌਜਵਾਨ ਨੂੰ 11 ਮਈ ਨੂੰ ਸੈਕਟਰ 9 ਸਥਿਤ ਜਵਾਹਰ ਲਾਲ ਨਹਿਰੂ ਚਿਕਿਤਸ ਅਨੁਸੰਧਾਨ ਕੇਂਦਰ ਵਿਚ ਭਾਰਤੀ ਕਰਵਾਇਆ ਗਿਆ ਸੀ ਇਸ ਦੌਰਾਨ ਨੌਜਵਾਨ ਨੇ ਦਮ ਤੋੜ ਦਿੱਤਾ ਹੈ।
ਸਾਰੇ ਹਸਪਤਾਲਾਂ ਵਿਚ ਅਲਰਟ ਜਾਰੀ
ਜ਼ਿਲ੍ਹੇ ਵਿਚ ਬਲੈਕ ਫੰਗਸ ਨਾਲ ਮੌਤ ਹੋਣ ਨਾਲ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਬਲੈਕ ਫੰਗਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ।CMHO ਡਾਕਟਰ ਗੰਭੀਰ ਸਿੰਘ ਠਾਕੁਰ ਦੱਸਿਆ ਹੈ ਕਿ ਬਲੈਕ ਫੰਗਸ ਵਿਚ ਭਿਲਾਈ ਨਿਵਾਸੀ ਇਕ ਵਿਅਕਤੀ ਮੌਤ ਹੋਈ ਹੈ। ਇਸਦਾ ਇਲਾਜ 9 ਸੈਕਟਰ ਦੇ ਹਸਪਤਾਲ ਵਿਚ ਹੋ ਰਿਹਾ ਸੀ ਜਿਸ ਦੌਰਾਨ ਇਸਦੀ ਮੌਤ ਹੋ ਗਈ ਹੈ।
ਛੱਤੀਸਗੜ੍ਹ ਵਿਚ ਬਲੈਕ ਫੰਗਸ ਦੇ 15 ਮਰੀਜ਼