ਮਾਇਸੁਰੂ:ਬੱਚੇ ਦੇ ਪਿਤਾ ਦੀ ਉਮਰ 45 ਸਾਲ ਹੈ ਤੇ ਉਹ ਮਾਇਸੁਰੂ ਜ਼ਿਲ੍ਹੇ ਦੇ ਟੀ. ਨਾਰਾਸਈਪੁਰਾ ਤਾਲੁਕ ਦੇ ਪਿੰਡ ਕੋਪਲਪੂ ਦਾ ਵਸਨੀਕ ਹੈ ਤੇ ਉਹ ਇਕ ਕਲੀ ਵਰਕਰ ਵਜੋਂ ਕੰਮ ਕਰਦਾ ਹੈ ।ਆਨੰਦ ਦੇ ਪੁੱਤ ਪਿਛਲੇ 10 ਸਾਲਾਂ ਤੋਂ ਨਿਮਹੰਸ ਹਸਪਤਾਲ, ਬੰਗਲੁਰੂ ਤੋਂ ਇਲਾਜ ਚੱਲ ਰਿਹਾ ਹੈ ਜਿਸ ਕਰਕੇ ਉਸਨੂੰ ਬੱਚੇ ਦੇ ਇਲਾਜ ਦੇ ਲਈ 300 ਕਿਲੋਮੀਟਰ ਸਾਇਕਤ ਚ ਚਲਾ ਕੇ ਨਿਮਹੰਸ ਹਸਪਤਾਲ ਜਾਣਾ ਪਿਆ।
ਪਿਤਾ ਨੇ ਪੁੱਤ ਦੀ ਦਵਾਈ ਲਈ 300 ਕਿਲੋਮੀਟਰ ਤੱਕ ਚਲਾਇਆ ਸਾਇਕਲ ਜਾਣਕਾਰੀ ਅਨੁਸਾਰ ਜੇ ਅਨੰਦ ਦਵਾਈ ਲੈਣ ਨਾ ਜਾਂਦਾ ਤਾਂ ਬੱਚੇ ਦੀ ਸਿਹਤ ਦੇ ਵਿੱਚ ਵਿਗਾੜ ਆ ਸਕਦਾ ਸੀ । ਅਨੰਦ ਪਿਛਲੇ 2 ਮਹੀਨਿਆਂ ਤੋਂ ਬੈਂਗਲੁਰੂ ਤੋਂ ਦਵਾਈ ਲਿਆ ਰਿਹਾ ਸੀ ਪਰ ਲੌਕਡਾਊਨ ਕਰਕੇ ਉਹ ਦਵਾਈ ਲੈਣ ਨਹੀਂ ਜਾ ਸਕਿਆ ਸੀ ਕਿਉਂਕਿ ਲੌਕਡਾਊਨ ਕਾਰਨ ਸਾਰਾ ਕੁਝ ਬੰਦ ਹੋ ਗਿਆ ਸੀ। ਇਸ ਦੌਰਾਨ ਅਨੰਦ ਵਲੋਂ ਆਪਣੇ ਰਿਸ਼ਤੇਦਾਰਾਂ ਤੋਂ ਮਦਦ ਦੀ ਮੰਗ ਕੀਤੀ ਗਈ ਸੀ
ਹਾਲਾਂਕਿ, ਕੋਵਿਡ ਕਾਰਨ ਕੋਈ ਵੀ ਮਦਦ ਲਈ ਨਹੀਂ ਆਇਆ।ਜਿਸ ਕਰਕੇ ਆਨੰਦ ਨੇ ਆਪਣੀ ਪੁਰਾਣੀ ਸਾਇਕਲ ਚਲਾ ਦਵਾਈ ਲਿਆਉਣ ਦਾ ਫੈਸਲਾ ਕੀਤਾ ।23 ਮਈ ਨੂੰ ਅਨੰਦ ਆਪਣੇ ਘਰੋਂ ਗਿਆ ਸੀ ਤੇ 26 ਮਈ ਦੀ ਸ਼ਾਮ ਨੂੰ ਦਵਾਈ ਲੈ ਕੇ ਵਾਪਸ ਪਰਤਿਆ।ਹਸਪਤਾਲ ਪ੍ਰਸ਼ਾਸਨ ਵੀ ਅਨੰਦ ਦੇ ਇਸ ਹੌਸਲੇ ਨੂੰ ਦੇਖ ਹੈਰਾਨ ਰਹਿ ਗਿਆ।
ਤਾਲਾਬੰਦੀ ਕਾਰਨ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਦਾ ਵੀ ਸ਼ਿਕਾਰ ਹੋਇਆ ਹੈ ।ਇਸ ਦੌਰਾਨ ਆਨੰਦ ਦਿਨ ਰਾਤ ਸਾਇਕਲ ਚਲਾਉਂਦਾ ਰਿਹਾ ਅਤੇ ਹਸਪਤਾਲ ਸਟਾਫ ਵੀ ਇਸ ਤੋਂ ਹੈਰਾਨ ਰਹਿ ਗਿਆ।ਅਖੀਰ ਅਨੰਦ ਬੜੀਆਂ ਮੁਸ਼ਕਿਲਾਂ ਸਰ ਕਰਦਾ ਦਵਾਈ ਲੈਕੇ ਆਪਣੇ ਪਿੰਡ ਪਹੁੰਚਣ ਚ ਸਫਲ ਹੋ ਗਿਆ । ਈਟੀਵੀ ਭਾਰਤ ਦੀ ਟੀਮ ਵਲੋਂ ਜਦੋਂ ਆਨੰਦ ਨਾਲ ਗੱਲਬਾਤ ਕੀਤੀ ਗਈ ਤਾਂ ਆਨੰਦ ਨੇ ਦੱਸਿਆ ਕਿ ਉਸਦੀ ਸਾਰੀ ਥਕਾਵਟ ਆਪਣੇ ਪੁੱਤ ਨੂੰ ਦੇਖ ਕੇ ਲਹਿ ਗਈ ਹੈ।
ਇਹ ਵੀ ਪੜੋ:World No Tobacco Day 2021: ਜਾਣੋ ਇਸ ਨਾਲ ਜੁੜੀਆਂ 10 ਵਿਸ਼ੇਸ਼ ਗੱਲਾਂ