ਚੰਡੀਗੜ੍ਹ:ਗਿੰਨੀਜ਼ ਬੁਕ ਆਫ ਵਲਡ ਰਿਕਾਰਡ (Guinness Book of World Records) ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ ਉਤੇ ਇਕ ਵੀਡੀਓ ਸ਼ੇਅਰ ਕੀਤਾ ਹੈ।ਜਿਸ ਵਿਚ ਇਕ ਕੁੱਤਾ ਗੁਬਾਰੇ ਭੰਨ ਰਿਹਾ ਹੈ।ਇਹ ਵੀਡੀਓ (Video) ਕਾਫੀ ਖਾਸ ਹੈ ਕਿਉਂਕਿ ਇਸ ਕੁੱਤੇ ਨੇ ਗੁਬਾਰੇ ਭੰਨਣ ਦਾ ਵਲਡ ਰਿਕਾਰਡ ਬਣਾ ਦਿੱਤਾ ਹੈ।
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ ਨੇ ਟਵਿੰਕੀ ਨਾਮ ਕੁੱਤੇ ਦਾ 100 ਗੁਬਾਰੇ ਭੰਨਣ ਦੀ ਇਕ ਵੀਡੀਓ ਸਾਂਝਾ ਕੀਤਾ ਹੈ।ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ ਕਿ ਇਸ ਪੱਪੀ ਨੂੰ ਆਪਣੇ ਗੁਬਾਰੇ ਭੰਨਣ ਦੀ ਪਾਵਰ ਉਤੇ ਗਰਵ ਹੈ।