ਨਵੀਂ ਦਿੱਲੀ: ਇਕ ਪਾਸੇ ਪੰਜਾਬ ਹਿਮਾਚਲ ਵਿੱਚ ਹੜ੍ਹ ਦਾ ਪ੍ਰਭਾਵ ਪਿਆ ਹੈ। ਉਥੇ ਹੀ ਭਾਰਤ 'ਚ ਮੌਸਮ ਦੇ ਮਿਜਾਜ਼ ਅਜੇ ਵੀ ਬਦਲ ਸਕਦੇ ਹਨ। ਇਸ ਦਾ ਦਾਅਵਾ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ, ਜਿੰਨਾ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਆਉਣ ਵਾਲੇ ਪੰਜ ਦਿਨਾਂ ਦੌਰਾਨ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਸ ਨਾਲ ਹਾਲਤ ਵੀ ਵਿਗੜ ਸਕਦੇ ਹਨ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਇੱਕ ਬੁਲੇਟਿਨ ਵਿੱਚ ਮੌਸਮ ਦੀ ਭਵਿੱਖਬਾਣੀ ਕਰਦਿਆਂ ਏਜੰਸੀ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਵਿੱਚ ਅਗਲੇ ਦੋ ਦਿਨਾਂ ਤੱਕ ਉੱਤਰ ਪ੍ਰਦੇਸ਼ ਵਿੱਚ ਵੱਖ ਵੱਖ ਥਾਵਾਂ 'ਤੇ ਭਾਰੀ ਮੀਂਹ ਪਵੇਗਾ ਇਸ ਲਈ ਲੋਕਾਂ ਨੂੰ ਪਹਿਲਾਂ ਤੋਂ ਹੀ ਅਲਰਟ ਕੀਤਾ ਜਾ ਰਿਹਾ ਹੈ।
Weather update: ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋਵੇਗੀ ਭਾਰੀ ਬਰਸਾਤ, ਜਾਣੋ ਮੌਸਮ ਦੀ ਭਵਿੱਖਬਾਣੀ
ਮੌਸਮ ਵਿਭਾਗ ਨੇ ਵੀਰਵਾਰ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਪੰਜ ਦਿਨਾਂ ਦੌਰਾਨ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼,ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਭਾਰੀ ਮੀਂਹ ਦੀ ਚਿਤਾਵਨੀ
ਉੱਤਰ-ਪੂਰਬੀ ਭਾਰਤ ਵਿਚ ਹੋਵੇਗੀ ਭਾਰੀ ਬਰਸਾਤ : ਇਸ ਦੇ ਨਾਲ ਹੀ, ਉੱਤਰੀ ਹਰਿਆਣਾ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਪਵੇਗਾ। ਆਈਐਮਡੀ ਨੇ ਅੱਗੇ ਭਵਿੱਖਬਾਣੀ ਕੀਤੀ ਹੈ ਕਿ ਪੂਰਬੀ ਰਾਜਸਥਾਨ ਵਿੱਚ 14 ਅਤੇ 17 ਜੁਲਾਈ ਨੂੰ ਵੱਖ-ਵੱਖ ਥਾਵਾਂ 'ਤੇ ਬਰਸਾਤ ਦੀ ਚਿਤਾਵਨੀ ਹੈ ਜਦੋਂ ਕਿ ਦੂਜੇ ਪਾਸੇ ਉੱਤਰਾਖੰਡ ਵਿੱਚ ਵੀ ਅਗਲੇ ਪੰਜ ਦਿਨਾਂ ਵਿੱਚ ਭਾਰੀ ਬਾਰਿਸ਼ ਦੱਸੀ ਹੈ। ਗੱਲ ਕੀਤੀ ਜਾਵੇ ਪੂਰਬੀ ਅਤੇ ਨਾਲ ਲੱਗਦੇ ਉੱਤਰ-ਪੂਰਬੀ ਭਾਰਤ ਦੀ ਤਾਂ ਇਥੇ ਕਾਫ਼ੀ ਮੀਂਹ ਪਵੇਗਾ। ਆਈਐਮਡੀ ਨੇ ਕਿਹਾ, "ਅਗਲੇ ਦੋ ਦਿਨਾਂ ਤੱਕ ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਬਿਹਾਰ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਵੇਗੀ, ਜਿਸ ਤੋਂ ਬਾਅਦ ਬਾਰਸ਼ ਵਿੱਚ ਕਮੀ ਆਵੇਗੀ।
- Flood News : ਹੜ੍ਹਾਂ ਨਹੀਂ ਮਿਲੀ ਰਾਹਤ ! ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਾਰੀ ਯੈਲੋ ਅਲਰਟ
- Chandrayaan 3: ਪੁਰੀ ਸਮੁੰਦਰ ਤੱਟ 'ਤੇ ਚੰਦਰਯਾਨ-3 ਦੀ ਰੇਤ ਉੱਤੇ ਕਲਾਕਾਰੀ, ਦਿੱਤਾ ਸਫ਼ਲਤਾ ਹਾਸਿਲ ਕਰਨ ਦਾ ਸੰਦੇਸ਼
- Punjab Flood Update : ਭਾਰੀ ਮੀਂਹ ਤੋਂ ਬਾਅਦ ਜਾਣੋ ਕੀ ਹੈ ਬਿਆਸ ਦਰਿਆ ਦੇ ਪਾਣੀ ਦੀ ਸਥਿਤੀ, ਕੀ ਕਹਿੰਦੇ ਹਨ ਅਧਿਕਾਰੀ
ਅਗਲੇ ਪੰਜ ਦਿਨਾਂ ਤੱਕ ਓਡੀਸ਼ਾ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ ਨਾਗਾਲੈਂਡ ਅਤੇ ਮਣੀਪੁਰ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਬਾਰਿਸ਼ ਹੋਵੇਗੀ।ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਗੰਗਾ ਪੱਛਮੀ ਬੰਗਾਲ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ 14 ਜੁਲਾਈ ਨੂੰ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਅਤੇ ਮੇਘਾਲਿਆ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਬਾਰਿਸ਼ ਹੋਵੇਗੀ,ਅਗਲੇ ਦੋ ਦਿਨਾਂ ਤੱਕ ਮੱਧ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਹੋਵੇਗੀ। ਆਈਐਮਡੀ ਨੇ ਭਵਿੱਖਬਾਣੀ ਕੀਤੀ, 'ਬਰਸਾਤ ਦੀ ਗਤੀਵਿਧੀ 15 ਤੋਂ 16 ਜੁਲਾਈ ਤੱਕ ਘਟੇਗੀ ਅਤੇ ਫਿਰ 17 ਜੁਲਾਈ ਤੋਂ ਫਿਰ ਵਧੇਗੀ।ਜ਼ਿਕਰਯੋਗ ਹੈ ਪਿਛਲੇ ਦਿਨਾਂ ਤੋਂ ਪੰਜਾਬ ਹਿਮਾਚਲ ਵਿੱਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਕਾਰਨ ਲੋਕ ਘਰੋਂ ਬੇਘਰ ਹੋ ਚੁੱਕੇ ਹਨ। ਸਰਕਾਰ ਵੱਲੋਂ ਭਾਵੇਂ ਹੀ ਰਾਹਤ ਦੀ ਗੱਲ ਕੀਤੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਲੋਕ ਚਿੰਤਾ ਵਿਚ ਹਨ ਕਿਓਂਕਿ ਹਿਮਾਚਲ ਸਣੇ 5 ਰਾਜਾਂ ਵਿੱਚ ਯੈਲੋ ਅਲਰਟ ਕੀਤਾ ਹੈ।