ਭਾਰਤੀ ਹਵਾਈ ਫੌਜ ’ਚ ਹਾਲ ਹੀ ’ਚ ਸ਼ਾਮਲ ਹੋਏ ਰਾਫ਼ੇਲ ਲੜਾਕੂ ਜਹਾਜ਼ ਅੱਜ ਪਹਿਲੀ ਵਾਰ ਭਾਰਤ ਦੀ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਇਆ ਅਤੇ ਫਲਾਈਪਾਸਟ ਦੀ ਸਮਾਪਤੀ ਇਸ ਜਹਾਜ਼ ਦੇ ‘ਵਰਟੀਕਲ ਚਾਰਲੀ ਫਾਰਮੇਸ਼ਨ’ ’ਚ ਉਡਾਣ ਭਰਨ ਨਾਲ ਹੋਈ। ‘ਵਰਟੀਕਲ ਚਾਰਲੀ ਫਾਰਮੇਸ਼ਨ’ ’ਚ ਜਹਾਜ਼ ਘੱਟ ਉਚਾਈ ’ਤੇ ਉਡਾਣ ਭਰਦਾ ਹੈ, ਸਿੱਧਾ ਉੱਪਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਸਮਾਨ ’ਚ ਕਲਾਬਾਜ਼ੀਆਂ ਖਾਂਦੇ ਹੋਏ ਇਕ ਉਚਾਈ ’ਤੇ ਸਥਿਰ ਹੋ ਜਾਂਦਾ ਹੈ।
ਰਾਜਪਥ 'ਤੇ ਨਜ਼ਰ ਆਈ ਦੇਸ਼ ਦੀ ਸੈਨਾ ਦੀ ਤਾਕ਼ਤ ਤੇ ਸਭਿਆਚਾਰਕ ਵਿਰਾਸਤ ਦੀ ਝਲਕ - undefined
12:25 January 26
ਗਣਤੰਤਰ ਦਿਵਸ ਪਰੇਡ ’ਚ ਅੱਜ ਪਹਿਲੀ ਵਾਰ ਗਰਜਿਆ ‘ਰਾਫ਼ੇਲ’
11:51 January 26
ਰਾਜਪਥ 'ਤੇ ਗਣਤੰਤਰ ਦਿਵਸ ਦੀ ਪਰੇਡ ਹੋਈ ਖ਼ਤਮ
ਰਾਜਪਥ 'ਤੇ ਗਣਤੰਤਰ ਦਿਵਸ ਦੀ ਪਰੇਡ ਹੋਈ ਖ਼ਤਮ
11:26 January 26
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦਿੱਤੀ ਭਾਰਤ ਨੂੰ ਗਣਤੰਤਰ ਦਿਹਾੜੇ ਦੀ ਵਧਾਈ
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਅੱਜ ਜਿਵੇਂ ਕਿ ਭਾਰਤ ਗਣਤੰਤਰ ਦਿਵਸ ਅਤੇ ਅਸਾਧਾਰਣ ਸੰਵਿਧਾਨ ਦੇ ਲਾਗੂ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਕਾਰਨ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਭੂਸੱਤਾ ਲੋਕਤੰਤਰ ਵਜੋਂ ਸਥਾਪਤ ਕੀਤਾ ਗਿਆ ਹੈ, ਮੈਂ ਉਸ ਦੇਸ਼ ਨੂੰ ਦਿਲੋਂ ਵਧਾਈ ਦੇਣਾ ਚਾਹੁੰਦਾ ਹਾਂ।
11:18 January 26
ਕੋਰੋਨਾ ਦੇ ਟੀਕੇ ਦੇ ਵਿਕਾਸ ਨੂੰ ਦਰਸਾਉਂਦੀ ਝਾਕੀ
'ਆਤਮ-ਨਿਰਭਰ ਭਾਰਤ ਅਭਿਆਨ: ਕੋਵਿਡ' ਦੀ ਥੀਮ ਦੇ ਨਾਲ ਬਾਇਓਟੈਕਨਾਲੋਜੀ ਵਿਭਾਗ ਦੀ ਝਾਕੀ ਨੇ ਵੱਖ-ਵੱਖ ਪ੍ਰਕਿਰਿਆਵਾਂ ਦੇ ਜ਼ਰੀਏ #COVID19 ਟੀਕੇ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਦਰਸਾਇਆ।
11:07 January 26
ਰਾਮ ਮੰਦਰ ਦੀ ਝਾਕੀ ਕੀਤੀ ਗਈ ਪ੍ਰਦਰਸ਼ਿਤ
ਅਯੁੱਧਿਆ: ਉੱਤਰ ਪ੍ਰਦੇਸ਼ ਦੀ ਸਭਿਆਚਾਰਕ ਵਿਰਾਸਤ ਥੀਮ 'ਤੇ ਰਾਮ ਮੰਦਰ ਦੀ ਝਾਕੀ ਪ੍ਰਦਰਸ਼ਿਤ ਕੀਤੀ ਗਈ। ਮੱਧ ਝਾਂਕੀ ਦੇ ਅਗਲੇ ਹਿੱਸੇ ਨੇ ਅਯੁੱਧਿਆ ਦੇ ਦੀਪੋਤਸਵ ਨੂੰ ਦਰਸਾਇਆ, ਜਿਸ ਵਿੱਚ ਲੱਖਾਂ ਮਿੱਟੀ ਦੇ ਦੀਵੇ ਜੜੇ ਸਨ।
10:54 January 26
ਨੌਂਵੀ ਪਾਤਸ਼ਾਹੀ ਸ੍ਰੀ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਦੀ ਝਾਕੀ
ਸਦੀਵੀ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਇਸ ਝਾਕੀ ਨੇ ਦ੍ਰਿਸ਼ਮਾਨ ਕੀਤਾ। ਪੰਜਾਬ ਦੀ ਝਾਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਆ। ਸਾਲ 2019 ਵਿੱਚ ਪੰਜਾਬ ਦੀ ਝਾਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਸਥਾਨ ਜਿੱਤਿਆ ਸੀ। ਉਦੋਂ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਝਾਕੀ ਨੇ ਸਭ ਪਾਸੇ ਪ੍ਰਸ਼ੰਸਾ ਖੱਟੀ ਸੀ। ਇਸ ਤੋਂ ਪਹਿਲਾਂ 1967 ਅਤੇ 1982 ਵਿੱਚ ਵੀ ਪੰਜਾਬ ਦੀ ਝਾਕੀ ਤੀਜੇ ਸਥਾਨ 'ਤੇ ਰਹੀ ਸੀ।
10:26 January 26
ਰਾਜਪਥ ’ਤੇ ਬ੍ਰਹਮੋਸ ਮਿਸਾਈਲਾਂ ਦੀ ਨਿਕਲੀ ਝਾਂਕੀ
ਬ੍ਰਹਮੋਸ ਮਿਜ਼ਾਈਲ ਪ੍ਰਣਾਲੀ ਦਾ ਮੋਬਾਈਲ ਆਟੋਨੋਮਸ ਲਾਂਚਰ ਦੀ ਅਗਵਾਈ ਕਪਤਾਨ ਕਮਰੂਲ ਜ਼ਮਾਨ ਨੇ ਕੀਤੀ।
ਇਹ ਮਿਜ਼ਾਈਲ ਭਾਰਤ ਅਤੇ ਰੂਸ ਦੇ ਸਾਂਝੇ ਉੱਦਮ ਵਜੋਂ ਵਿਕਸਤ ਕੀਤੀ ਗਈ ਹੈ। ਇਸ ਦੀ ਅਧਿਕਤਮ ਰੇਂਜ 400 ਕਿਲੋਮੀਟਰ ਹੈ।
10:15 January 26
ਲੈਫਟੀਨੈਂਟ ਜਨਰਲ ਵਿਜੇ ਕੁਮਾਰ ਮਿਸ਼ਰਾ ਪਰੇਡ ਦੀ ਕਰ ਰਹੇ ਅਗਵਾਈ
ਦਿੱਲੀ: ਲੈਫਟੀਨੈਂਟ ਜਨਰਲ ਵਿਜੇ ਕੁਮਾਰ ਮਿਸ਼ਰਾ ਪਰੇਡ ਕਮਾਂਡਰ ਵਜੋਂ ਇਸ ਸਾਲ ਦੇ ਰਿਪਬਲਿਕ ਡੇਅ ਪਰੇਡ ਦੀ ਅਗਵਾਈ ਕਰ ਰਹੇ ਹਨ।
09:52 January 26
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
09:27 January 26
ਰਾਜਪਥ 'ਤੇ ਦਰਸ਼ਕਾਂ ਲਈ ਸੋਸ਼ਲ ਡਿਸਟੈਂਸਿੰਗ ਲਾਜ਼ਮੀ
ਦਿੱਲੀ ਦੇ ਰਾਜਪਥ ਵਿਖੇ ਦਰਸ਼ਕ COVID19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੂਰ ਦੂਰ ਬੈਠੇ ਹਨ।
08:57 January 26
ਰਾਜਪਥ 'ਤੇ ਨਜ਼ਰ ਆਈ ਦੇਸ਼ ਦੀ ਸੈਨਾ ਦੀ ਤਾਕ਼ਤ ਤੇ ਸਭਿਆਚਾਰਕ ਵਿਰਾਸਤ ਦੀ ਝਲਕ
ਨਵੀਂ ਦਿੱਲੀ: ਦੇਸ਼ ਕੋਰੋਨਾ ਤੋਂ ਲੈ ਕੇ ਯੁੱਧ ਤੱਕ ਅੱਜ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਜਪਥ 'ਤੇ ਤਿਰੰਗਾ ਲਹਿਰਾਇਆੇ। ਪਰੰਪਰਾ ਮੁਤਾਬਕ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਉਸ ਤੋਂ ਬਾਅਦ ਦੇਸ਼ ਦੀ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਰਾਜਪਥ ਵਿਖੇ ਕੀਤਾ ਗਿਆ ਅਤੇ ਵਿਸ਼ਵ ਭਾਰਤ ਦੀ ਸਭਿਆਚਾਰਕ ਵਿਰਾਸਤ ਨੂੰ ਵੀ ਦਰਸਾਇਆ ਗਿਆ।
TAGGED:
ਗਣਤੰਤਰ ਦਿਹਾੜਾ