ਨਵੀਂ ਦਿੱਲੀ: ਲਗਾਤਾਰ ਆਕਸੀਜਨ ਦੀ ਕਿੱਲਤ ਤੋਂ ਲੜ ਰਹੀ ਦਿੱਲੀ ਦੀ ਸਥਿਤੀ ਹੁਣ ਕੁਝ ਠੀਕ ਹੁੰਦੀ ਦਿਖ ਰਹੀ ਹੈ। 5 ਮਈ ਨੂੰ ਪਹਿਲੀ ਵਾਰ ਕੇਂਦਰ ਸਰਕਾਰ ਵੱਲੋਂ ਦਿੱਲੀ ਨੂੰ 730 ਟਨ ਆਕਸੀਜਨ ਦੀ ਸਪਲਾਈ ਮਿਲੀ ਹੈ। ਇਹ ਹੁਣ ਤੱਕ ਕਿਸੇ ਵੀ ਇੱਕ ਦਿਨ ਚ ਮਿਲੀ ਸਭ ਤੋਂ ਵੱਧ ਸਪਲਾਈ ਹੈ।
ਦੱਸ ਦਈਏ ਕਿ ਦਿੱਲੀ ਸਰਕਾਰ ਸ਼ੁਰੂ ਤੋਂ ਮੰਗ ਕਰਦੀ ਆ ਰਹੀ ਹੈ ਕਿ ਦਿੱਲੀ ਦੀ ਜਰੂਰਤ ਹਰ ਦਿਨ 700 ਟਨ ਤੋਂ ਜਿਆਦਾ ਦੀ ਹੈ ਹਾਲਾਂਕਿ ਹੁਣ ਇਹ ਜਰੂਰਤ ਵੱਧ 976 ਟਨ ਹੋ ਗਈ ਹੈ। ਪਰ ਇੱਕ ਦਿਨ ਚ ਮਿਲੀ ਇਨ੍ਹੀ ਸਪਲਾਈ ਦੇ ਲਈ ਦਿੱਲੀ ਦੇ ਮੁੱਥਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ।