ਆਗਰਾ:ਜ਼ਿਲ੍ਹੇ ਆਗਰਾ ਦੀ ਤਹਿਸੀਲ ਫਤਿਆਬਾਦ ਅਧੀਨ ਆਉਂਦੇ ਨਿਬੋਹਰਾ ਥਾਣੇ ਦੇ ਧਾਰੀਏ ਪਿੰਡ ਵਿੱਚ ਖੇਡਦੇ ਸਮੇਂ ਇੱਕ 4 ਸਾਲਾ ਸ਼ਿਵ ਨਾਂ ਦਾ ਬੱਚਾ ਬੋਰਵੈਲ ਵਿੱਚ ਡਿੱਗ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਮੌਕੇ ਤੇ ਪਹੁੰਚਿਆ,ਤੇ 1 ਘੰਟੇ 'ਚ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੋਰਵੈਲ ਦੀ ਡੂੰਘਾਈ 100 ਫੁੱਟ ਦੱਸੀ ਗਈ ਹੈ। ਅਸਲ ਵਿੱਚ ਪਿਛਲੇ ਦਿਨੀਂ ਕਿਸਾਨ ਛੋਟੇਲਾਂ ਦੇ ਘਰ ਦੇ ਸਾਮ੍ਹਣੇ ਸਬਮਰਸੀਬਲ ਖਰਾਬ ਹੋ ਗਿਆ ਸੀ। ਪਾਈਪਾ ਕੱਢਣ ਤੋਂ ਬਾਅਦ, ਇਹ ਬੋਰ ਖੁੱਲ੍ਹਾ ਛੱਡ ਦਿੱਤਾ ਗਿਆ ਸੀ। ਬੱਚੇ ਸੋਮਵਾਰ ਸਵੇਰੇ ਬੋਰਵੈਲ ਨੇੜੇ ਖੇਡ ਰਹੇ ਸਨ। ਇਸ ਦੌਰਾਨ ਹੀ ਚਾਰ ਸਾਲਾ ਸ਼ਿਵਾ ਇਸ ਵਿੱਚ ਡਿੱਗ ਪਿਆ। ਇਕੱਠੇ ਖੇਡ ਰਹੇ ਬੱਚਿਆਂ ਨੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਹਲਚਲ ਮੱਚ ਗਈ।
ਬੋਰਵੈਲ 'ਚ ਡਿੱਗਿਆ ਬੱਚਾ 1 ਘੰਟੇ 'ਚ ਬਾਹਰ ਕੱਢਿਆ ਪ੍ਰਸਾਸਨ ਨੇ 1 ਘੰਟੇ 'ਚ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ
ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਟੀਮਾਂ ਮੌਕੇ 'ਤੇ ਪਹੁੰਚਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਬੱਚੇ ਨੂੰ ਆਕਸੀਜਨ ਦੇਣ ਲਈ ਪਾਈਪ ਨੂੰ ਬੋਰਵੈਲ 'ਚ ਪਹੁੰਚਾਇਆ। ਭਾਰਤੀ ਫੌਜ ਦੀ ਟੀਮ ਨੇ ਸ਼ਿਵ ਨੂੰ ਬਚਾਉਣ ਲਈ ਜੇਸੀਬੀ ਦੀਆਂ ਚਾਰ ਮਸ਼ੀਨਾਂ ਚਾਰੇ ਪਾਸੇ ਖੁਦਾਈ ਕਰਵਾਈ। ਇਲਾਕੇ ਦੇ ਲੋਕ ਸ਼ਿਵ ਦੇ ਸੁਰੱਖਿਅਤ ਬਾਹਰ ਨਿਕਲਣ ਲਈ ਨਿਰੰਤਰ ਅਰਦਾਸ ਕਰ ਰਹੇ ਸਨ।
ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਬੋਰਵੇਲ ਦੇ ਅੰਦਰ ਨਿਰੰਤਰ ਆਕਸੀਜਨ ਦੀ ਸਪਲਾਈ ਕਰ ਰਹੀ ਸੀ। ਸੈਨਾ ਅਧਿਕਾਰੀਆਂ ਦੇ ਅਨੁਸਾਰ ਸ਼ਿਵਾ ਲਗਭਗ 100 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਸੀ। ਭਾਰਤੀ ਫੌਜ ਦੀ ਟੀਮ ਨੇ 1 ਘੰਟੇ ਵਿੱਚ ਸ਼ਿਵ ਨਾਂ ਦੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਿੰਡ ਵਾਸੀਆਂ ਤੇ ਬੱਚੇ ਦੇ ਪਰਿਵਾਰ ਨੇ ਪ੍ਰਸਾਸ਼ਨ ਦਾ ਬਹੁਤ ਧੰਨਵਾਦ ਕੀਤਾ।
ਇਹ ਵੀ ਪੜ੍ਹੋ:-ਕੋਟਕਪੂਰਾ ਗੋਲੀਕਾਡ: ਪ੍ਰਕਾਸ਼ ਸਿੰਘ ਬਾਦਲ SIT ਅੱਗੇ ਨਹੀਂ ਹੋਣਗੇ ਪੇਸ਼