ਨਵੀਂ ਦਿੱਲੀ:ਮਣੀਪੁਰ ਵਿੱਚ ਪੁਰਸ਼ਾਂ ਵੱਲੋਂ ਸੜਕ 'ਤੇ ਦੋ ਔਰਤਾਂ ਨੂੰ ਨਗਨ ਹਾਲਤ ਵਿੱਚ ਘੁਮਾਉਣ ਦੇ ਵੀਡੀਓ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸੀਜੇਆਈ ਨੇ ਇਸ ਘਟਨਾ ਨੂੰ 'ਬਹੁਤ ਹੀ ਪਰੇਸ਼ਾਨ ਕਰਨ ਵਾਲਾ' ਅਤੇ 'ਬਿਲਕੁਲ ਅਸਵੀਕਾਰਨਯੋਗ' ਕਰਾਰ ਦਿੱਤਾ। ਡੀਵਾਈ ਚੰਦਰਚੂੜ ਨੇ ਕਿਹਾ ਕਿ ਫਿਰਕੂ ਸੰਘਰਸ਼ ਦੇ ਖੇਤਰ ਵਿੱਚ ਔਰਤਾਂ ਨੂੰ ਇੱਕ ਸਾਧਨ ਵਜੋਂ ਵਰਤਣਾ ਬਿਲਕੁਲ ਨਾਸਹਿਣਯੋਗ ਹੈ। ਇਹ ਸਭ ਤੋਂ ਵੱਡੀ ਸੰਵਿਧਾਨਕ ਦੁਰਵਰਤੋਂ ਹੈ।
ਸੁਪਰੀਮ ਕੋਰਟ ਦਾ ਨੋਟਿਸ, ਜੇ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਕਰਾਂਗੇ :ਸੁਪਰੀਮ ਕੋਰਟ ਨੇ ਮਣੀਪੁਰ ਵੀਡੀਓ ਦਾ ਖੁਦ ਨੋਟਿਸ ਲਿਆ ਹੈ। ਮਾਮਲੇ ਦੀ ਸੁਣਵਾਈ 28 ਜੁਲਾਈ ਨੂੰ ਹੋਵੇਗੀ। ਸੀਜੇਆਈ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਇਸ ਮਾਮਲੇ ਵਿੱਚ ਚੁੱਕੇ ਗਏ ਕਦਮਾਂ ਬਾਰੇ ਸਾਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਸੁਣਵਾਈ 28 ਜੁਲਾਈ ਨੂੰ ਕਰਾਂਗੇ। ਸੀਜੇਆਈ ਨੇ ਕਿਹਾ ਕਿ ਜੇਕਰ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਕਰਾਂਗੇ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਸਲ ਵਿੱਚ ਅੱਗੇ ਆਵੇ ਅਤੇ ਕਾਰਵਾਈ ਕਰੇ। ਸੰਵਿਧਾਨਕ ਲੋਕਤੰਤਰ ਵਿੱਚ ਇਹ ਕਾਰਵਾਈ ਬਿਲਕੁਲ ਨਾਸਹਿਣਯੋਗ ਹੈ।
- Women Paraded Naked: ਮਣੀਪੁਰ 'ਚ ਭੀੜ ਨੇ ਔਰਤਾਂ ਨੂੰ ਨੰਗਾ ਕਰ ਘੁੰਮਾਇਆ, ਪੀਐਮ ਮੋਦੀ ਨੇ ਕਿਹਾ- ਮੇਰਾ ਦਿਲ ਦਰਦ ਤੇ ਗੁੱਸੇ ਨਾਲ ਭਰਿਆ
- Punjab Floods: ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਹੜ੍ਹਾਂ ਦੀ ਮਾਰ, ਮੁੱਖ ਮੰਤਰੀ ਮਾਨ ਨੇ ਕਿਹਾ- ਸਰਕਾਰ ਹਮੇਸ਼ਾ ਲੋਕਾਂ ਦੇ ਨਾਲ
- Monsoon Session 2023: ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ, ਰਾਜ ਸਭਾ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ