ਚੇੱਨਈ: ਤਾਮਿਲਨਾਡੂ ਦੇ ਪਲਵੱਕਮ ਵਿੱਚ ਈਸੀਆਰ ਉੱਤੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਰੇਸਿੰਗ ਬਾਈਕ (Racing bike) ਚਲਾ ਕੇ ਇਕ ਪੈਦਲ ਯਾਤਰੀ ਨੂੰ ਟੱਕਰ ਮਾਰਨ ਵਾਲੇ ਨੌਜਵਾਨ ਨੂੰ 41.42 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਰੇਸਿੰਗ ਬਾਈਕ (Racing bike) ਨੌਜਵਾਨ ਦੇ ਪਿਤਾ ਦੇ ਨਾਂ ਉੱਤੇ ਰਜਿਸਟਰਡ ਸੀ। ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਦੇ ਚੀਫ ਜਸਟਿਸ (Chief Justice) ਟੀ ਚੰਦਰਸ਼ੇਖਰਨ ਨੇ ਹਾਲ ਹੀ ਵਿੱਚ ਇਸ ਸਬੰਧ ਵਿੱਚ ਫੈਸਲਾ ਸੁਣਾਇਆ।
ਹਾਲਾਂਕਿ ਮ੍ਰਿਤਕ ਦੀ ਮਾਂ ਅਤੇ ਪਤਨੀ ਵੱਲੋਂ 22.25 ਲੱਖ ਰੁਪਏ ਦਾ ਦਾਅਵਾ ਕੀਤਾ ਗਿਆ ਸੀ, ਪਰ ਜੱਜ ਨੇ ਮੁਆਵਜ਼ੇ ਵਜੋਂ ਲਗਭਗ ਦੁੱਗਣੀ ਰਕਮ ਅਦਾ ਕਰਨ ਦੇ ਆਦੇਸ਼ ਦਿੱਤੇ ਅਤੇ ਬਾਈਕ ਸਵਾਰ ਅਤੇ ਉਸਦੇ ਪਿਤਾ ਉੱਤੇ ਜ਼ਿੰਮੇਵਾਰੀ ਤੈਅ ਕੀਤੀ, ਕਿਉਂਕਿ ਬਾਈਕ ਦਾ ਬੀਮਾ ਨਹੀਂ ਕੀਤਾ (bike is not insured) ਗਿਆ ਸੀ ਅਤੇ ਨੌਜਵਾਨ ਨੇ ਵੀ ਨਹੀਂ ਕਰਵਾਇਆ ਸੀ।