ਪੰਜਾਬ

punjab

ETV Bharat / bharat

ਲਾੜੇ ਦੇ ਦੋਸਤਾਂ ਦਾ ਤੋਹਫ਼ਾ ਦੇਖ ਗੁੱਸੇ ‘ਚ ਕਿਉਂ ਆਈ ਲਾੜੀ ? ਦੇਖੋ ਕੀ ਹੈ ਮਾਜ਼ਰਾ - friend

ਇੱਕ ਵੀਡੀਓ (Video) ਸੋਸ਼ਲ ਮੀਡੀਆ (Social media) 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲਾੜੇ ਦੇ ਦੋਸਤਾਂ ਨੇ ਮਜ਼ਾਕ ਨਾਲ ਲਾੜੀ ਨੂੰ ਅਜਿਹਾ ਤੋਹਫਾ ਦਿੱਤਾ, ਜਿਸ ਨੂੰ ਵੇਖ ਕੇ ਲਾੜੀ ਗੁੱਸੇ ਵਿੱਚ ਆ ਗਈ ਅਤੇ ਸਟੇਜ ਤੋਂ ਤੋਹਫਾ (Gift) ਸੁੱਟ ਦਿੱਤੀ।

ਲਾੜੇ ਦੇ ਦੋਸਤਾ ਦਾ ਤੋਹਫਾ ਦੇਖ ਕੇ ਗੁੱਸੇ ‘ਚ ਆਈ ਲਾੜੀ
ਲਾੜੇ ਦੇ ਦੋਸਤਾ ਦਾ ਤੋਹਫਾ ਦੇਖ ਕੇ ਗੁੱਸੇ ‘ਚ ਆਈ ਲਾੜੀ

By

Published : Jul 24, 2021, 4:04 PM IST

Updated : Jul 24, 2021, 4:57 PM IST

ਦਿੱਲੀ: ਵਿਆਹਾਂ ਵਿੱਚ ਅਕਸਰ ਲਾੜੇ ਲਾੜੀ ਨੂੰ ਮਜਾਖ ਕਰਨ ਲਈ ਕਈ ਤਰ੍ਹਾਂ ਦੇ ਤੋਹਫੇ ਦਿੱਤੇ ਜਾਂਦੇ ਹਨ। ਜ਼ਿਆਦਾਤਰ ਚੁਟਕਲੇ ਲਾੜੇ ਦੇ ਦੋਸਤਾਂ ਦੀ ਤਰਫੋਂ ਕੀਤੇ ਜਾਂਦੇ ਹਨ। ਭਾਰਤੀ ਵਿਆਹਾਂ ਵਿੱਚ ਲਾੜੇ ਦਾ ਪੱਖ ਲਾੜੀ ਦੇ ਪੱਖ ਨਾਲ ਚੁਟਕਲਾ ਮਾਰਦਾ ਹੈ। ਜੋ ਸਭ ਨੂੰ ਪਸੰਦ ਆਉਂਦਾ ਹੈ। ਅਜਿਹੇ ਚੁਟਕਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲਾੜੇ ਦੇ ਦੋਸਤਾਂ ਨੇ ਮਜ਼ਾਕ ਨਾਲ ਲਾੜੀ ਨੂੰ ਅਜਿਹਾ ਤੋਹਫਾ ਦਿੱਤਾ, ਜਿਸ ਨੂੰ ਵੇਖ ਕੇ ਲਾੜੀ ਗੁੱਸੇ ਵਿੱਚ ਆ ਗਈ ਅਤੇ ਸਟੇਜ ਤੋਂ ਤੋਹਫਾ ਸੁੱਟ ਦਿੱਤੀ।

ਵਾਇਰਲ ਵੀਡੀਓ ਵਿੱਚ ਲਾੜਾ-ਲਾੜੀ ਸਟੇਜ 'ਤੇ ਬੈਠੇ ਹਨ। ਉਸੇ ਸਮੇਂ ਲਾੜੇ ਦੇ ਦੋਸਤ ਦੋਵਾਂ ਲਈ ਇੱਕ ਤੋਹਫ਼ੇ ਦੇ ਨਾਲ ਵਧਾਈ ਦੇਣ ਆਉਂਦੇ ਹਨ। ਜਦੋਂ ਸਟੇਜ ‘ਤੇ ਬੈਠੀ ਲਾੜੀ ਤੋਹਫ਼ਾ ਖੋਲ੍ਹਦੀ ਹੈ ਅਤੇ ਵੇਖਦੀ ਹੈ, ਕਿ ਇਸ ਵਿੱਚ ਦੁੱਧ ਦੀ ਇੱਕ ਬੋਤਲ ਹੈ। ਲਾੜੀ ਇਹ ਦੇਖ ਕੇ ਖੁਸ਼ ਨਹੀਂ ਹੁੰਦੀ, ਸਗੋਂ ਗੁੱਸੇ ਵਿੱਚ ਆ ਕੇ ਤੋਹਫੇ ਨੂੰ ਹੇਠਾ ਸੁੱਟ ਦਿੰਦੀ ਹੈ।

ਹਾਲਾਂਕਿ ਲਾੜੇ ਦੇ ਦੋਸਤ ਸਿਰਫ਼ ਮਜ਼ਾਕ ਕਰ ਰਹੇ ਸਨ। ਜਿਸ ਦਾ ਮਤਲਬ ਸੀ, ਕਿ ਹੁਣ ਵਿਆਹ ਤੋਂ ਬਾਅਦ ਲਾੜੀ ਦੇ ਬੱਚੇ ਹੋਣਗੇ ਅਤੇ ਉਸ ਨੂੰ ਦੁੱਧ ਦੀ ਬੋਤਲ ਦੀ ਜ਼ਰੂਰਤ ਹੋਵੇਗੀ। ਇਹ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ ਗਈ ਹੈ। ਜਿਸ ਨੂੰ ਹੁਣ ਤੱਕ 3 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

ਇਸ ਵੀਡੀਓ ਨੂੰ 1600 ਲੋਕਾਂ ਨੇ ਸਾਂਝਾ ਕੀਤਾ ਹੈ। ਇਨ੍ਹੀਂ ਦਿਨੀਂ ਵਿਆਹ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਕੋਰੋਨਾ ਯੁੱਗ ਵਿੱਚ, ਵਿਆਹਾਂ ਵਿੱਚ ਬੁਲਾਏ ਗਏ ਮਹਿਮਾਨਾਂ ਦੀ ਗਿਣਤੀ ਸੀਮਤ ਕੀਤੀ ਗਈ ਹੈ। ਇਸ ਲਈ ਲੋਕ ਸਿਰਫ਼ ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਕੇ ਹੀ ਆਪਣਾ ਮਨੋਰੰਜਨ ਕਰ ਰਹੇ ਹਨ।

ਇਹ ਵੀ ਪੜ੍ਹੋ:B'day Spl : ਨੱਕ ਤੋਂ ਗਾਉਣ ਤੋਂ ਇਲਾਵਾ ਹਿਮੇਸ਼ ਰੇਸ਼ਮੀਆ ਦੇ ਬਾਰੇ ’ਚ ਹੋਰ ਕੀ ਜਾਣਦੇ ਹੋ ਤੁਸੀਂ ?

Last Updated : Jul 24, 2021, 4:57 PM IST

ABOUT THE AUTHOR

...view details