ਹੈਦਰਾਬਾਦ: ਵਿਆਹ ਦੌਰਾਨ ਹਰ ਜੋੜਾ ਆਪਣੇ ਵਿਆਹ ਦੇ ਹਰ ਇੱਕ ਪਲ ਦਾ ਅਨੰਦ ਲੈਣਾ ਚਾਹੁੰਦਾ ਹੈ ਕਿਉਂਕਿ ਵਿਆਹ ਜ਼ਿੰਦਗੀ ਵਿੱਚ ਇੱਕ ਵਾਰ ਹੁੰਦਾ ਹੈ ਵਾਰ-ਵਾਰ ਨਹੀਂ। ਕੁਝ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਪਿਆਰ, ਵਚਨਬੱਧਤਾਵਾਂ ਅਤੇ ਸਾਥ ਨਾਲ ਕਰਦੇ ਹਨ। ਜਦੋਂ ਕਿ ਦੂਸਰੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਡਾਂਸ ਅਤੇ ਮਨੋਰੰਜਨ ਨਾਲ ਕਰਦੇ ਹਨ।
ਇੱਕ ਵਿਆਹ ਵਿੱਚ ਲਾੜਾ-ਲਾੜੀ ਦਾ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਲਾੜੀ ਬਹੁਤ ਹੀ ਖ਼ੁਸੀ ਵਿੱਚ ਨੱਚਦੀ ਦਿਖਾਈ ਦੇ ਰਹੀ ਹੈ। ਉਸਨੂੰ ਦੇਖ ਕੇ ਲਾੜਾ ਬਹੁਤ ਖ਼ੁਸ ਹੁੰਦਾ ਹੈ ਤੇ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਅਤੇ ਖੁਦ ਵੀ ਨੱਚਣ ਲੱਗਦਾ ਹੈ। ਇਹ ਵੀਡੀਓ ਕਿਸੇ ਬਾਲੀਵੁੱਡ ਵਿਆਹ ਦੇ ਵੀਡੀਓ ਤੋਂ ਘੱਟ ਨਹੀਂ ਹੈ।