ਕੇਰਲਾ:ਕੇਰਲ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਹੈ। ਚਾਰੇ ਪਾਸੇ ਪਾਣੀ ਦਿਖਾਈ ਦੇ ਰਿਹਾ ਹੈ, ਇਸ ਕਾਰਨ ਕੁਟਨਾਡ ਖੇਤਰ ਵਿੱਚ ਰਹਿਣ ਵਾਲੇ ਰਾਹੁਲ ਅਤੇ ਐਸ਼ਵਰਿਆ ਦਾ ਵਿਆਹ ਵਿਗੜ ਗਿਆ। ਕੇਰਲ ਵਿੱਚ ਹੜ੍ਹ ਅਤੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਇਸ ਦੌਰਾਨ, ਇੱਕ ਜੋੜੇ ਨੇ ਇੱਕ ਵਿਲੱਖਣ ਤਰੀਕੇ ਨਾਲ ਵਿਆਹ ਕੀਤਾ।
ਲਾੜਾ ਅਤੇ ਲਾੜੀ ਖਾਣਾ ਬਣਾਉਣ ਵਾਲੇ ਭਾਂਡੇ ਵਿੱਚ ਬੈਠ ਕੇ ਮੈਰਿਜ ਹਾਲ ਵਿੱਚ ਪਹੁੰਚੇ। ਦਰਅਸਲ ਕੇਰਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਹੈ।
ਵਿਆਹ ਦਾ ਸਥਾਨ ਕਮਰ ਤੱਕ ਪਾਣੀ ਨਾਲ ਭਰਿਆ ਹੋਇਆ ਸੀ। ਸੜਕਾਂ 'ਤੇ ਕਾਰਾਂ ਨਹੀਂ ਚੱਲ ਸਕੀਆਂ। ਇਸ ਦੇ ਬਾਵਜੂਦ ਜੋੜੇ ਨੇ ਪਹਿਲਾਂ ਤੋਂ ਨਿਰਧਾਰਤ ਕਾਰਜਕ੍ਰਮ ਅਨੁਸਾਰ ਵਿਆਹ ਕਰਨ ਦਾ ਫੈਸਲਾ ਕੀਤਾ। ਹੜ੍ਹ ਦੇ ਪਾਣੀ ਦੇ ਬਾਵਜੂਦ ਲਾੜਾ -ਲਾੜੀ ਵਿਆਹ ਵਾਲੀ ਥਾਂ 'ਤੇ ਪਹੁੰਚੇ ਗਏ।