ਪੰਜਾਬ

punjab

ETV Bharat / bharat

Flight Attendant Murdered: ਅਪਾਰਟਮੈਂਟ 'ਚ ਮਿਲੀ ਫਲਾਈਟ ਅਟੈਂਡੈਂਟ ਦੀ ਲਾਸ਼, ਪੁਲਿਸ ਨੇ ਦਰਜ ਕੀਤਾ ਕਤਲ ਦਾ ਮਾਮਲਾ - ਮਹਿਲਾ ਫਲਾਈਟ ਅਟੈਂਡੈਂਟ ਦੀ ਲਾਸ਼

ਮੁੰਬਈ ਦੇ ਮਰੋਲ ਇਲਾਕੇ 'ਚ ਇੱਕ ਟਰੇਨੀ ਏਅਰ ਹੋਸਟੈੱਸ ਆਪਣੇ ਫਲੈਟ 'ਚ ਮ੍ਰਿਤਕ ਪਾਈ ਗਈ। ਪੁਲਿਸ ਨੇ ਦੱਸਿਆ ਕਿ ਕੁੜੀ ਟਰੇਨੀ ਏਅਰ ਹੋਸਟੈੱਸ ਸੀ ਅਤੇ ਥੋੜ੍ਹੇ ਸਮੇਂ ਪਹਿਲਾਂ ਹੀ ਉਸ ਦੀ ਟ੍ਰੇਨਿੰਗ ਲਈ ਚੋਣ ਹੋਈ ਸੀ। ਇਸ ਸਬੰਧੀ ਪੋਵਈ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। (Body of female flight attendant)

The body of a flight attendant has been found in an apartment in Mumbai
Flight Attendant Murdered: ਅਪਾਰਟਮੈਂਟ 'ਚ ਮਿਲੀ ਫਲਾਈਟ ਅਟੈਂਡੈਂਟ ਦੀ ਲਾਸ਼, ਪੁਲਿਸ ਨੇ ਦਰਜ ਕੀਤਾ ਕਤਲ ਦਾ ਮਾਮਲਾ

By ETV Bharat Punjabi Team

Published : Sep 4, 2023, 3:53 PM IST

ਮੁੰਬਈ:ਮਾਇਆ ਨਗਰੀ ਮੁੰਬਈ ਦੇ ਇੱਕ ਅਪਾਰਟਮੈਂਟ 'ਚ 24 ਸਾਲ ਦੀ ਮਹਿਲਾ ਫਲਾਈਟ ਅਟੈਂਡੈਂਟ ਦੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਛੱਤੀਸਗੜ੍ਹ ਦੀ ਰਹਿਣ ਵਾਲੀ ਰੁਪਾਲ ਓਗਰੇ ਵਜੋਂ ਹੋਈ ਹੈ, ਜੋ ਅਪ੍ਰੈਲ 'ਚ ਏਅਰ ਇੰਡੀਆ ਦੀ ਟ੍ਰੇਨਿੰਗ ਲਈ ਮੁੰਬਈ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਅੰਧੇਰੀ ਦੇ ਮਰੋਲ ਇਲਾਕੇ 'ਚ ਕ੍ਰਿਸ਼ਨਲਾਲ ਮਰਵਾਹ ਮਾਰਗ 'ਤੇ ਐਨਜੀ ਕੰਪਲੈਕਸ ਦੇ ਇੱਕ ਫਲੈਟ ਵਿੱਚ ਐਤਵਾਰ ਦੇਰ ਰਾਤ ਰੁਪਾਲ ਦੀ ਲਾਸ਼ ਮਿਲੀ।

ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ:ਅਧਿਕਾਰੀ ਨੇ ਦੱਸਿਆ ਕਿ ਪੋਵਈ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ (Several teams were formed to catch the accused) ਬਣਾਈਆਂ ਹਨ। ਪੁਲਿਸ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਔਰਤ ਆਪਣੀ ਭੈਣ ਅਤੇ ਉਸ ਦੇ ਦੋਸਤ ਨਾਲ ਫਲੈਟ 'ਚ ਰਹਿੰਦੀ ਸੀ ਪਰ ਅੱਠ ਦਿਨ ਪਹਿਲਾਂ ਦੋਵੇਂ ਆਪਣੇ-ਆਪਣੇ ਘਰ ਚਲੇ ਗਏ ਸਨ। ਪੁਲਿਸ ਨੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ।

ਪਵਈ ਪੁਲਿਸ ਨੂੰ ਕੀਤੀ ਸ਼ਿਕਾਇਤ:ਪੁਲਿਸ ਨੇ ਦੱਸਿਆ ਕਿ ਜਦੋਂ ਔਰਤ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਮੁੰਬਈ ਵਿੱਚ ਉਸ ਦੇ ਸਥਾਨਕ ਦੋਸਤਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਫਲੈਟ ਵਿੱਚ ਜਾਣ ਲਈ ਕਿਹਾ। ਪੁਲਿਸ ਅਨੁਸਾਰ ਜਦੋਂ ਪਰਿਵਾਰ ਦੇ ਸਥਾਨਕ ਦੋਸਤ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਫਲੈਟ ਨੂੰ ਅੰਦਰੋਂ ਤਾਲਾ ਲੱਗਿਆ ਦੇਖਿਆ ਅਤੇ ਕਿਸੇ ਨੇ ਘੰਟੀ ਵਜਾਉਣ ਦਾ ਜਵਾਬ ਵੀ ਨਹੀਂ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਉਨ੍ਹਾਂ ਨੇ ਪਵਈ ਪੁਲਿਸ ਨਾਲ ਸੰਪਰਕ ਕੀਤਾ, ਜਿਸ ਦੀ ਮਦਦ ਨਾਲ ਇਕ ਹੋਰ ਚਾਬੀ ਦੀ ਵਰਤੋਂ ਕਰਕੇ ਫਲੈਟ ਖੋਲ੍ਹਿਆ ਗਿਆ।

ਪੁਲਿਸ ਨੇ ਦੱਸਿਆ ਕਿ ਔਰਤ ਦਾ ਗਲਾ ਵੱਢਿਆ ਹੋਇਆ ਸੀ ਅਤੇ ਉਹ ਜ਼ਮੀਨ 'ਤੇ ਪਈ ਸੀ। ਉਸ ਨੂੰ ਤੁਰੰਤ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦਾਖ਼ਲ ਹੋਣ ਤੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details