ਈਟੀਵੀ ਭਾਰਤ ਡੈਸਕ- ਰਾਜਨੀਤੀ ’ਚ ਕਦੋਂ ਕੀ ਹੋ ਜਾਵੇ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਵੇਖਣ ਨੂੰ ਮਿਲਿਆ ਜਦੋਂ ਇਕ ਬੀਜੇਪੀ ਨੇਤਾ ਨੇ ਆਸਕਰ ਗੋਲਡਨ ਅਵਾਰਡ 2023 ਜਿੱਤਣ ’ਤੇ ਫਿਲਮ ‘ਆਰਆਰਆਰ’ ਦੇ ਡਾਇਰੈਕਟਰ ਰਾਜਾ ਮੌਲੀ ਤੇ ਟੀਮ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਹ ਉਹੀ ਨੇਤਾ ਹੈ, ਜਿਸਨੇ ਦੋ ਸਾਲ ਪਹਿਲਾਂ ਜਦੋਂ ਫਿਲਮ ਦਾ ਪ੍ਰੋਮੋ ਰਿਲੀਜ਼ ਹੋਇਆ ਸੀ ਤਾਂ ਫਿਲਮ ਦਿਖਾਉਣ ਵਾਲੇ ਸਿਨੇਮਾਘਰਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ।
ਗੱਲ ਤੇਲੰਗਾਨਾ ਦੇ ਬੀਜੇਪੀ ਪ੍ਰਧਾਨ ਬੰਦੀ ਸੰਜੈ ਕੁਮਾਰ ਦੀ ਹੋ ਰਹੀ ਹੈ। ‘ਆਰਆਰਆਰ’ ਦੇ ਗਾਣੇ ‘ਨਾਟੂ-ਨਾਟੂ’ ਨੂੰ ਬੈਸਟ ਓਰੀਜਿਨਲ ਸਾਂਗ ਦੀ ਸ਼੍ਰੈਣੀ ਵਿਚ ਗੋਲਡਨ ਗਲੋਬ ਪੁਰਸਕਾਰ ਜਿੱਤਣ ਤੇ ਸਾਂਸਦ ਬੰਦੀ ਸੰਜੇ ਕੁਮਾਰ ਨੇ ਟਵੀਟ ਕੀਤਾ ਹੈ- ‘Naatu Naatu ਲਈ ਬੈਸਟ ਓਰੀਜਨਲ ਸਾਂਗ ਨੂੰ ਗੋਲਡਨ ਗਲੋਬ ਪੁਰਸਕਾਰ ਜਿੱਤਣ ’ਤੇ ਐਮਐਮ ਕੀਰਵਾਨੀ ਗਰੂ ਅਤੇ RRR ਮੂਵੀ ਦੀ ਪੂਰੀ ਟੀਮ ਨੂੰ ਵਧਾਈ। ਤੁਸੀਂ ਆਪਣੀ ਇਸ ਇਤਿਹਾਸਕ ਉਪਲਬਧੀ ਨਾਲ ਦੁਨੀਆਂ ਭਰ ’ਚ ਭਾਰਤ ਦਾ ਸਿਰ ਉੱਚਾ ਕੀਤਾ ਹੈ।’
ਦੋ ਸਾਲ ਪਹਿਲਾਂ ਬੰਦੀ ਸੰਜੈ ਕੁਮਾਰ ਨੇ ਫਿਲਮ ਬਾਰੇ ਕੀ ਕਿਹਾ ਸੀ, ਇਸ ਸਾਰਾ ਕੁਝ ਭੁੱਲ ਕੇ ਹੁਣ ਉਹ ਫਿਲਮ ਦੇ ਨਿਰਦੇਸ਼ਕ ਅਤੇ ਪੂਰੀ ਟੀਮ ਨੂੰ ਟਵੀਟ ਕਰਕੇ ਵਧਾਈ ਦੇ ਰਹੇ ਹਨ।
ਦਰਅਸਲ, ਦੋ ਸਾਲ ਪਹਿਲਾਂ ਵਿਰੋਧ ਕਰਨ ਵਾਲੇ ਬੰਦੀ ਸੰਜੇ ਦਾ ਇਹ ਟਵੀਟ ਓਦੋਂ ਸਾਹਮਣੇ ਆਇਆ, ਜਦੋਂ ਇਸ ਫਿਲਮ ਬਾਰੇ ਰਾਜਸਭਾ ਵਿੱਚ ਬੀਜੇਪੀ ਨੇਤਾਵਾਂ ਨੇ ਚਰਚਾ ਕੀਤੀ। ਜਦੋਂ ਫਿਲਮ ਬਾਰੇ ਗੱਲ ਹੋ ਰਹੀ ਸੀ ਤਾਂ ਰਾਜਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਫਿਲਮ ਅਤੇ ਇਸਦੇ ਕਲਾਕਾਰਾਂ ਬਾਰੇ ਸਾਂਸਦਾਂ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ। ਬੀਜੇਪੀ ਨੇਤਾ ਪਿਯੂਸ਼ ਗੋਇਲ ਨੇ ਤਾਂ ਇਹ ਵੀ ਯਾਦ ਕਰਵਾਇਆ ਕਿ ਫਿਲਮ ਦੇ ਸਕਰੀਨਰਾਈਟਰ ਵੀ ਵਿਜਯੇਂਦਰ ਪ੍ਰਸਾਦ ਰਾਜ ਸਭਾ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪਸੰਦ ਸਨ।
ਏਥੇ ਜ਼ਿਕਰਯੋਜ ਹੈ ਕਿ ਅੱਜ ਤੋਂ ਲਗਪਗ ਦੋ ਸਾਲ ਪਹਿਲਾਂ ਬੀਜੇਪੀ ਨੇਤਾ ਬੰਦੀ ਸੰਜੈ ਕੁਮਾਰ ਨੇ ਇਸ ਫਿਲਮ ਨੂੰ ਲੈ ਕੇ ਵਿਰੋਧ ਜਤਾਇਆ ਸੀ। ਜਦੋਂ ਬੀਜੇਪੀ ਸਾਂਸਦ ਬੰਦੀ ਸੰਜੈ ਕੁਮਾਰ ਨੂੰ ਇਹ ਪਤਾ ਲੱਗਾ ਸੀ ਕਿ ਜੂਨੀਅਰ ਐਨਟੀਆਰ ਇਸ ਫਿਲਮ ਵਿੱਚ ਇਕ ਮੁਸਲਮਾਨ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਮੁਸਲਮਾਨੀ ਟੋਪੀ ਅਤੇ ਪਠਾਨੀ ਪਹਿਰਾਵੇ ਵਿੱਚ ਨਜ਼ਰ ਆਉਣਗੇ ਤਾਂ ਉਨ੍ਹਾਂ ਨੇ ਆਸਕਰ ਵਿਜੇਤਾ ਇਸ ਫਿਲਮ ਦੇ ਨਿਰਦੇਸ਼ਕ ਰਾਜਾ ਮੌਲੀ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਵੀ ਧਮਕੀ ਦਿੱਤੀ ਸੀ।