ਪੰਜਾਬ

punjab

ETV Bharat / bharat

ਕਿਸ਼ਤੀ ਪਲਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਦੀ ਮੌਤ - Local people

ਪੂਰਬੀ ਚੰਪਾਰਨ ਦੀ ਸੀਕਰਹਾਨਾ ਨਦੀ ਵਿੱਚ ਕਿਸ਼ਤੀ ਪਲਟ ਗਈ। ਜਿਸ ਵਿੱਚ ਇੱਕ ਦੀ ਮੌਤ ਹੋ ਗਈ। ਬਾਕੀਆਂ ਦੀ ਭਾਲ ਜਾਰੀ ਹੈ।

ਕਿਸ਼ਤੀ ਪਲਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਦੀ ਮੌਤ
ਕਿਸ਼ਤੀ ਪਲਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਦੀ ਮੌਤ

By

Published : Sep 26, 2021, 1:59 PM IST

ਪੂਰਬੀ ਚੰਪਾਰਨ : ਬਿਹਾਰ ਦੇ ਪੂਰਬੀ ਚੰਪਾਰਨ ਤੋਂ ਇਸ ਸਮੇਂ ਦੀ ਵੱਡੀ ਖਬਰ ਹੈ ਸਾਹਮਣੇ ਆਈ ਹੈ ਜਿੱਥੇ ਸ਼ਿਕਾਰਗੰਜ ਥਾਣਾ ਖੇਤਰ ਦੇ ਗੋਧੀਆ ਹਰਾਜ ਵਿੱਚ ਸੀਕਰਹਾਨਾ ਨਦੀ ਵਿੱਚ ਕਿਸ਼ਤੀ ਪਲਟ ਗਈ। ਕਿਸ਼ਤੀ ਵਿੱਚ ਕਰੀਬ 30 ਲੋਕ ਸਵਾਰ ਸਨ। ਹੁਣ ਤੱਕ ਇੱਕ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ। ਜਦੋਂ ਕਿ ਬਹੁਤ ਸਾਰੇ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

ਦੱਸ ਦਈਏ ਕਿ ਇਹ ਹਾਦਸਾ ਸ਼ਿਕਾਰਗੰਜ ਥਾਣਾ ਖੇਤਰ ਦੇ ਗੋੜੀਆ ਪਿੰਡ ਵਿੱਚ ਹੋਇਆ ਹੈ। ਜਿੱਥੇ ਕਿਸ਼ਤੀ ਪਲਟਣ ਨਾਲ 22 ਲੋਕ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਗੋੜੀਆ ਪਿੰਡ ਦੇ 20-25 ਲੋਕ ਗੰਨੇ ਨੂੰ ਕੱਟਣ ਲਈ ਇੱਕ ਕਿਸ਼ਤੀ ਉੱਤੇ ਨਦੀ ਦੇ ਪਾਰ ਜਾ ਰਹੇ ਸਨ। ਜਿਵੇਂ ਹੀ ਇਹ ਨਦੀ ਦੇ ਵਿਚਕਾਰ ਪਹੁੰਚੀ, ਪਾਣੀ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ।

ਕਿਸ਼ਤੀ ਪਲਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਦੀ ਮੌਤ

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 22 ਲੋਕਾਂ ਦੇ ਡੁੱਬਣ ਦੀ ਖਬਰ ਹੈ। ਸਥਾਨਕ ਲੋਕਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਇੱਕ ਬੱਚੀ ਦੀ ਲਾਸ਼ ਨਦੀ ਵਿੱਚੋਂ ਕੱਢੀ ਗਈ ਹੈ। ਕਿਸ਼ਤੀ ਚਲਾਉਣ ਵਾਲਾ ਇੱਕ ਵਿਅਕਤੀ ਤੈਰਾਕੀ ਕਰਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਤੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਲਾਪਤਾ ਲੋਕਾਂ ਦੀ ਭਾਲ ਲਈ ਗੋਤਾਖੋਰ ਤਾਇਨਾਤ ਕੀਤੇ ਗਏ ਹਨ। ਸਬ-ਡਵੀਜ਼ਨ ਦੇ ਸਾਰੇ ਅਧਿਕਾਰੀ ਸਿਕ੍ਰਨਾ ਐਸ.ਡੀ.ਓ., ਡੀ.ਐਸ.ਪੀ ਸਮੇਤ ਘਟਨਾ ਵਾਲੀ ਥਾਂ 'ਤੇ ਡੇਰੇ ਲਾ ਰਹੇ ਹਨ। ਘਾਟ 'ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ ਹੈ। ਸੀਕਰਹਾਨਾ ਦੇ ਘਾਟ 'ਤੇ ਹਫੜਾ -ਦਫੜੀ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋਂ : ਬਠਿੰਡਾ ਵਿਖੇ ਕਿਸਾਨਾਂ ਦੀ ਨਰਮੇ ਦੀ ਫਸਲ ਦਾ ਦੌਰਾ ਕਰਨ ਪੁੱਜੇ ਮੁੱਖ ਮੰਤਰੀ ਚਰਨਜੀਤ ਚੰਨੀ

ABOUT THE AUTHOR

...view details