ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਸੁਣਵਾਈ ਚੱਲ ਰਹੀ ਸੀ। ਸ਼ਿਕਾਇਤਕਰਤਾ ਕੁੜੀ ਨੇ ਕਿਹਾ ਕਿ ਮੁਲਜ਼ਮ ਕੇਸ ਵਿੱਚ ਦਬਾਅ ਬਣਾ ਰਿਹਾ ਹੈ ਅਤੇ ਪੁਲੀਸ ਉਸ ਨੂੰ ਬਚਾਉਣ ਲਈ ਲੱਗੀ ਹੋਈ ਹੈ। ਪੀੜਤ ਲੜਕੀ ਨੇ ਕਿਹਾ ਕਿ ਮੁਲਜ਼ਮ ਤਾਂ ਲੋਕਾਂ ਨੂੰ ਇਹ ਕਹਿੰਦਾ ਹੈ ਕਿ ਉਸ ਨੇ ਪੁਲੀਸ ਨਾਲ ਸੈਟਿੰਗ ਕਰ ਰੱਖੀ ਹੈ।
ਪੀੜਤ ਲੜਕੀ ਨੇ ਮੁਲਜ਼ਮ ਦੀ ਜੱਜ ਨੂੰ ਪੜਾਈ ਚੈਟ
ਪੀੜਤ ਲੜਕੀ ਨੇ ਜੱਜ ਨੂੰ ਮੁਲਜ਼ਮ ਦੀ ਸੋਸ਼ਲ ਮੀਡੀਆ ਚੈਟ ਵੀ ਦਿਖਾਈ ਜਿਸ ਵਿੱਚ ਉਹ ਆਪਣੇ ਕਿਸੇ ਦੋਸਤ ਨੂੰ ਇਹ ਕਹਿ ਰਿਹਾ ਸੀ ਕਿ ਉਸ ਨੇ ਪੁਲਿਸ ਅਤੇ ਪੀੜਤ ਲੜਕੀ ਦੇ ਵਕੀਲ ਨਾਲ ਸੈਟਿੰਗ ਕੀਤੀ ਹੋਈ ਹੈ। ਬਾਰ ਪ੍ਰੈਜ਼ੀਡੈਂਟ ਦੇ ਜ਼ਰੀਏ ਜੱਜ ਨੂੰ ਵੀ ਅਪ੍ਰੋਚ ਕੀਤਾ ਜਾ ਰਿਹਾ ਹੈ। ਮਾਮਲੇ ’ਚ ਜੱਜ ਨੇ ਮੁਲਜ਼ਮਾਂ ’ਤੇ ਐਕਸ਼ਨ ਲੈਂਦੇ ਹੋਏ ਐੱਸ.ਐੱਸ.ਪੀ. ਮੁਹਾਲੀ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਜੱਜ ਨੇ ਕਿਹਾ ਕਿ ਅਜਿਹੇ ਮੁਲਜ਼ਮ ਤੋਂ ਕੋਟ ਨੂੰ ਵੱਡਾ ਦੁੱਖ ਹੋਇਆ ਹੈ। ਜੇਕਰ ਮੁਲਜ਼ਮ ਨੇ ਅਜਿਹਾ ਕੀਤਾ ਹੈ ਤਾਂ ਇਹ ਬਹੁਤ ਗਲਤ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਬੜੇ ਹੀ ਗੰਭੀਰ ਇਲਜ਼ਾਮ ਹਨ।
ਇਹ ਵੀ ਪੜੋ: ਭਾਰਤ-ਪਾਕਿ ਸਰਹੱਦ ਨੇੜਿਉਂ 50 ਕਰੋੜ ਦੀ ਹੈਰੋਇਨ ਬਰਾਮਦ
ਮੁਲਜ਼ਮ ਨੇ ਚੈਟ ਰਾਹੀਂ ਕਿਹਾ ਮੇਰੀ ਹਾਈਕੋਰਟ ਦੇ ਜੱਜ ਤੱਕ ਪਹੁੰਚ, ਕੋਰਟ ਨੇ ਮੰਗਿਆ ਜਵਾਬ ! - ਬਲਾਤਕਾਰ ਦੇ ਇੱਕ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਸੁਣਵਾਈ ਚੱਲ ਰਹੀ ਸੀ। ਸ਼ਿਕਾਇਤਕਰਤਾ ਕੁੜੀ ਨੇ ਕਿਹਾ ਕਿ ਮੁਲਜ਼ਮ ਕੇਸ ਵਿੱਚ ਦਬਾਅ ਬਣਾ ਰਿਹਾ ਹੈ ਅਤੇ ਪੁਲੀਸ ਉਸ ਨੂੰ ਬਚਾਉਣ ਲਈ ਲੱਗੀ ਹੋਈ ਹੈ। ਪੀੜਤ ਲੜਕੀ ਨੇ ਕਿਹਾ ਕਿ ਮੁਲਜ਼ਮ ਤਾਂ ਲੋਕਾਂ ਨੂੰ ਇਹ ਕਹਿੰਦਾ ਹੈ ਕਿ ਉਸ ਨੇ ਪੁਲੀਸ ਨਾਲ ਸੈਟਿੰਗ ਕਰ ਰੱਖੀ ਹੈ।
ਕੀ ਸੀ ਮਾਮਲਾ ?
ਪੀੜਤ ਲੜਕੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਹੈ। ਉਸ ਵੱਲੋਂ ਵਿਆਹ ਦੀ ਗੱਲ ਕਹਿ ਕੇ ਉਸਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਬਾਅਦ ਵਿੱਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਦੀ ਸ਼ਿਕਾਇਤ ’ਤੇ ਸੋਹਾਣਾ ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪਰ ਕਰੀਬ ਡੇਢ ਮਹੀਨੇ ਤਕ ਮੁਸਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ। 10 ਦਸੰਬਰ 2020 ਨੂੰ ਹਾਈਕੋਰਟ ਨੇ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਰੋਕ ਦੋ ਮਹੀਨੇ ਦੇ ਲਈ ਸੀ। ਜਿਹੜੀ ਕਿ 10 ਫ਼ਰਵਰੀ ਨੂੰ ਖ਼ਤਮ ਹੋ ਗਈ ਪਰ ਮੁਲਜ਼ਮ ਨੇ ਦੁਬਾਰਾ ਤੋਂ ਕੋਰਟ ਵਿੱਚ ਐਪਲੀਕੇਸ਼ਨ ਲਗਾ ਦਿੱਤੀ ਸੀ। ਜਿਸ ’ਤੇ ਉਸ ਨੂੰ ਹਾਈਕੋਰਟ ਤੋਂ ਫਿਰ ਤੋਂ ਸਟੇਅ ਮਿਲ ਗਈ ਸੀ। ਇਸ ਸਟੇਅ ਐਪਲੀਕੇਸ਼ਨ ਦੇ ਦੌਰਾਨ ਇਹ ਵਿਵਾਦਿਤ ਸੋਸ਼ਲ ਮੀਡੀਆ ਚੈਟ ਵੀ ਜੱਜ ਤੱਕ ਪਹੁੰਚੀ ਹੈ।
ਹਾਈਕੋਰਟ ਨੇ ਇਹ ਆਦੇਸ਼ ਦਿੱਤੇ
ਜੱਜ ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਆਰਡਰ ਦਿੱਤੇ ਕਿ ਇਸ ਮਾਮਲੇ ਵਿੱਚ ਜਾਂਚ ਕਰ ਪਤਾ ਲਗਾਇਆ ਜਾਵੇ ਕਿ ਸੱਚ ਵਿੱਚ ਮੁਲਜ਼ਮ ਨੇ ਕਿਸੀ ਨੂੰ ਅਜਿਹੇ ਮੈਸੇਜ ਭੇਜੇ ਹਨ? ਜੱਜ ਨੇ ਕਿਹਾ ਕਿ ਤਿੰਨ ਦਿਨਾਂ ਦੇ ਵਿੱਚ ਮੁਲਜ਼ਮ ਅਤੇ ਜਿਸ ਨਾਲ ਉਹ ਗੱਲ ਕਰ ਰਿਹਾ ਸੀ ਉਨ੍ਹਾਂ ਦੇ ਫ਼ੋਨ ਐੱਸ.ਐੱਸ.ਪੀ. ਮੁਹਾਲੀ ਨੂੰ ਦਿੱਤੇ ਜਾਣ। ਜੱਜ ਨੇ ਕੁੜੀ ਦੇ ਫੋਨ ਨੂੰ ਵੀ ਕਬਜ਼ੇ ਵਿੱਚ ਲੈਣ ਦੇ ਲਈ ਕਿਹਾ ਹੈ। ਉੱਥੇ ਮੁਲਜ਼ਮ ਨੇ ਕੋਰਟ ਵਿੱਚ ਕਿਹਾ ਕਿ ਉਸ ਨੇ ਇਸ ਤਰ੍ਹਾਂ ਦੇ ਕੋਈ ਮੈਸੇਜ ਨਹੀਂ ਭੇਜੇ ਹਨ। ਜੱਜ ਨੇ ਐੱਸ.ਐੱਸ.ਪੀ. ਨੂੰ ਆਦੇਸ਼ ਦਿੱਤੇ ਕਿ ਅਗਲੀ ਤਾਰੀਕ ਤੱਕ ਕੋਰਟ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ।
ਇਹ ਵੀ ਪੜੋ: ਲਾਲ ਗ੍ਰਹਿ 'ਤੇ ਉਤਰਿਆ ਨਾਸਾ ਦਾ ਰੋਵਰ , ਪਹਿਲੀ ਤਸਵੀਰ ਕੀਤੀ ਜਾਰੀ