ਪੰਜਾਬ

punjab

ETV Bharat / bharat

6 ਸਾਲ ਦੀਆਂ ਦੋਵੇਂ ਭੈਣਾਂ ਤਾਈਕਮਾਡੋਂ 'ਚ ਦਿਖਾ ਰਹੀ ਆਪਣਾ ਜੌਹਰ - ਕਾਵਿਆ ਅਤੇ ਨਵਿਆ

ਰਾਜਧਾਨੀ ਰਾਂਚੀ ਤੋਂ ਲਗਭਗ 180 ਕਿਲੋਮੀਟਰ ਦੀ ਦੂਰੀ 'ਤੇ ਝਾਰਖੰਡ ਦਾ ਇੱਕ ਜ਼ਿਲ੍ਹਾ ਹੈ ਗਿਰਿਡੀਹ। ਪਾਰਸਨਾਥ ਪਹਾੜ ਉੱਤੇ ਸਥਿਤ ਸਿਖਰਜੀ ਜੈਨ ਮੰਦਰ ਅਤੇ ਐਸਬੈਸਟਸ ਮਾਈਨਜ਼ ਲਈ ਇਹ ਜ਼ਿਲ੍ਹਾ ਪੂਰੇ ਦੇਸ਼ ਵਿਚ ਜਾਣਿਆ ਜਾਂਦਾ ਹੈ। ਇਸ ਜ਼ਿਲ੍ਹੇ ਦੀਆਂ ਦੋ ਜੁੜਵਾਂ ਭੈਣਾਂ ਧੂਮ ਮਚਾਈ ਹੋਈ ਹੈ। ਨਾਮ ਕਾਵਿਆ ਅਤੇ ਨਵਿਆ ਹੈ

ਫ਼ੋਟੋ
ਫ਼ੋਟੋ

By

Published : May 7, 2021, 11:54 AM IST

ਝਾਰਖੰਡ:ਰਾਜਧਾਨੀ ਰਾਂਚੀ ਤੋਂ ਲਗਭਗ 180 ਕਿਲੋਮੀਟਰ ਦੀ ਦੂਰੀ 'ਤੇ ਝਾਰਖੰਡ ਦਾ ਇੱਕ ਜ਼ਿਲ੍ਹਾ ਹੈ ਗਿਰਿਡੀਹ। ਪਾਰਸਨਾਥ ਪਹਾੜ ਉੱਤੇ ਸਥਿਤ ਸਿਖਰਜੀ ਜੈਨ ਮੰਦਰ ਅਤੇ ਐਸਬੈਸਟਸ ਮਾਈਨਜ਼ ਲਈ ਇਹ ਜ਼ਿਲ੍ਹਾ ਪੂਰੇ ਦੇਸ਼ ਵਿਚ ਜਾਣਿਆ ਜਾਂਦਾ ਹੈ। ਇਸ ਜ਼ਿਲ੍ਹੇ ਦੀਆਂ ਦੋ ਜੁੜਵਾਂ ਭੈਣਾਂ ਧੂਮ ਮਚਾਈ ਹੋਈ ਹੈ। ਨਾਮ ਕਾਵਿਆ ਅਤੇ ਨਵਿਆ ਹੈ

ਵੇਖੋ ਵੀਡੀਓ

ਕਿਸੇ ਦੇ ਨਾਲ ਨਹੀਂ ਜਦੋਂ ਮੈਮ ਬੋਲਦੀ ਹੈ ਤਾਂ ਦੀਦੀ ਦੇ ਨਾਲ ਫਾਈਟ ਕਰਦੀ ਹੈ। ਖਿਡੌਣਿਆਂ ਨਾਲ ਖੇਡਣ ਦੀ ਉਮਰ ਵਿੱਚ ਦੋਨਾਂ ਬੱਚੀਆਂ ਤਾਈਕਮਾਡੋਂ ਵਿੱਚ ਆਪਣਾ ਜੌਹਰ ਦਿਖਾ ਰਹੀ ਹੈ। ਮਹਿਜ 6 ਸਾਲ ਦੀ ਉਮਰ ਵਿੱਚ ਦੋਨਾਂ ਬੱਚੀਆਂ ਦਾ ਐਕਸ਼ਨ ਹੈਰਾਨ ਕਰਨ ਵਾਲਾ ਵਾਂਗ ਲਗਦਾ ਹੈ।

ਕਾਵਿਆ ਨੇ ਤਾਂ ਰਾਜ ਪੱਧਰੀ ਸਾਰੇ ਜੂਨੀਅਰ ਮੁਕਾਬਲਿਆਂ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ ਅਤੇ ਇਨ੍ਹਾਂ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਲਈ ਵੀ ਚੁਣਿਆ ਗਿਆ ਹੈ। ਹੁਣ ਇਨ੍ਹਾਂ ਦਾ ਸੁਪਨਾ ਹੈ ਕਿ ਦੇਸ਼ ਨੂੰ ਓਲੰਪਿਕ ਵਿੱਚ ਸੋਨ ਤਮਗਾ ਜਿੱਤਾਉਣ ਦਾ।

ਇਨ੍ਹਾਂ ਦੋਨਾਂ ਬੱਚੀਆਂ ਨੂੰ ਅੱਗੇ ਵਧਾਉਣ ਵਿੱਚ ਮਾਪਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ।

ਪੰਕਜ ਕੁਮਾਰ, ਕਾਵਿਆ ਅਤੇ ਨਾਵਿਆ ਦੇ ਪਿਤਾ ਨੇ ਕਿਹਾ ਕਿ ਇਨ੍ਹਾਂ ਬੱਚੀਆਂ ਨੂੰ ਤਾਇਕਮਾਂਡੋ ਸਿਖਦੇ ਹੋਏ ਤਿੰਨ ਸਾਲ ਹੋ ਗਏ। ਡੀਏਵੀ ਸਕੂਲ ਦੇ ਇੱਕ ਟ੍ਰੇਨਰ ਹੈ ਰੋਹਿਤ ਕੁਮਾਰ ਉਹ ਹੀ ਸਿਖਲਾਈ ਦੇ ਰਹੇ ਹਨ। ਪਿਤਾ ਪੰਕਜ ਕੁਮਾਰ ਖੁਦ ਪਿਸਟਲ ਸ਼ੂਟਿੰਗ ਦੇ ਖਿਡਾਰੀ ਹੈ।

ਕਾਵਿਆ ਅਤੇ ਨਾਵਿਆ ਦੇ ਪਿਤਾ ਪੰਕਜ ਕੁਮਾਰ ਨੇ ਕਿਹਾ ਕਿ ਦੇਸ਼ ਦੇ ਲਈ ਇੱਕ ਬੱਚੀ ਦਾ ਸਲੈਕਸ਼ਨ ਹੋ ਗਈ ਹੈ ਦੂਜੀ ਵੀ ਤਿਆਰੀ ਕਰ ਰਹੀ ਹੈ। ਉਮੀਦ ਹੈ ਅਗਲੇ 6-7 ਮਹੀਨਿਆਂ ਵਿੱਚ ਉਸ ਦੀ ਵੀ ਚੋਣ ਇੰਡੀਆ ਲਈ ਹੋ ਜਾਵੇਗੀ।

ਦੋਨਾਂ ਬੱਚੀਆ ਦਾ ਗਜਬ ਦਾ ਜਜਬਾ ਹੈ ਇੱਕ ਦੇ ਬਾਅਦ ਇੱਕ ਕਈ ਮੈਡਲ ਆਪਣੇ ਕੀਤੇ ਹਨ ਹੁਣ ਦੇਸ਼ ਦੇ ਲਈ ਮੈਡਲ ਜਿੱਤਣ ਦਾ ਇੰਤਜ਼ਾਰ ਹੈ। ਇਨ੍ਹਾਂ ਨੂੰ ਮਾਹਰ ਬਣਾਉਣ ਵਿੱਚ ਕੋਚ ਦੀ ਸਭ ਤੋਂ ਵੱਧ ਮਹਤਵਪੂਰਨ ਭੂਮਿਕਾ ਹੈ।

ਟ੍ਰੇਨਰ ਰੋਹਿਤ ਕੁਮਾਰ ਨੇ ਕਿਹਾ ਕਿ ਇਨ੍ਹਾਂ ਦੋਨਾਂ ਦੀ ਚੋਣ ਰਾਸ਼ਟਰੀ ਪੱਧਰ 'ਤੇ ਹੋ ਚੁਕੀ ਹੈ ਅਤੇ ਉਹ ਦੋ ਸਾਲਾਂ ਤੋਂ ਅਭਿਆਸ ਵੀ ਕਰ ਰਹੀ ਹੈ। ਜਦੋਂ ਤੋਂ ਉਹ ਅਭਿਆਸ ਕਰ ਰਹੀ ਹੈ, ਉਦੋਂ ਤੋਂ ਮੈਡਲ 'ਤੇ ਮੈਡਲ ਜਿਤਦੀ ਜਾ ਰਹੀ ਹੈ। ਜ਼ਿਲ੍ਹਾ ਪੱਧਰ 'ਤੇ ਜਦੋਂ ਪਹਿਲਾਂ ਮੈਚ ਖੇਡਿਆ ਸੀ ਤਾਂ ਸੋਨੇ ਅਤੇ ਚਾਂਦੀ ਦਾ ਮੈਡਲ ਜਿੱਤੀਆ ਸੀ। ਉਸ ਤੋਂ ਬਾਅਦ ਵੀ ਟੂਰਨਾਮੈਂਟ ਹੋਏ ਅਤੇ ਉਸ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ ਜਿੱਤਿਆ। ਅਗਲੀ ਵਾਰ ਜਦੋਂ ਰਾਜ ਚੈਂਪੀਅਨਸ਼ਿਪ ਹੋਈ ਸੀ ਦੋਵਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਕਾਵਿਆ ਅਤੇ ਨਾਵਿਆ ਸੀਸੀਐਲ ਅਤੇ ਡੀਏਵੀ ਵਿੱਚ ਪੜਦੀ ਹੈ।

ਪ੍ਰਿੰਸੀਪਲ ਅਭਿਨਵ ਕੁਮਾਰ ਨੇ ਕਿਹਾ ਕਿ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਕਾਵਿਆ ਹੁਣ ਨੈਸ਼ਨਲ ਦੇ ਲਈ ਚੁਣੀ ਗਈ ਹੈ।

ਗੁਆਂਢੀ ਰਾਜੀਵ ਪਟੇਲ ਨੇ ਕਿਹਾ ਕਿ ਸਾਡੇ ਗੁਆਂਢ ਵਿੱਚ ਜੋ ਜੁੜਵਾਂ ਭੈਣਾਂ ਹਨ ਉਹ ਦੋਨੋਂ ਇੱਥੇ ਸਿਖਣ ਦੇ ਬਾਅਦ ਜ਼ਿਲ੍ਹਾ ਪੱਧਰ ਵਿੱਚ ਕੁਆਲੀਫਾਈ ਕੀਤਾ। ਦੋਨਾਂ ਭੈਣਾ ਨੇ ਫਸਟ ਸੈਕਿੰਡ ਆਈ ਹੈ। ਆਉਣ ਵਾਲੇ ਸਮੇਂ ਵਿੱਚ ਨੈਸ਼ਨਲ ਖੇਡੇਗੀ।

ਸੱਚਮੁੱਚ ਜਿਸ ਤਰ੍ਹਾਂ ਇਹ ਬੱਚਿਆਂ ਆਪਣੀ ਮਿਹਨਤ ਦੇ ਦਮ ਉੱਤੇ ਜ਼ਿਲ੍ਹੇ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਉਹ ਦਿਨ ਦੂਰ ਨਹੀਂ ਜਦੋਂ ਦੋਨਾਂ ਬੱਚੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਪਰਚਮ ਲਹਰਾਏਗੀ।

ABOUT THE AUTHOR

...view details