ਸ੍ਰੀਨਗਰ: ਸ਼ੋਪੀਆਂ 'ਚ ਪਿਛਲੇ ਦਿਨੀਂ ਏਟੀਐੱਮ ਕੈਸ਼ ਵੈਨ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਹੈ। ਅੱਤਵਾਦੀਆਂ ਵੱਲੋਂ ਕੈਸ਼ ਵੈਨ 'ਚੋਂ 60 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ।
ਜੰਮੂ-ਕਸ਼ਮੀਰ: ਕੈਸ਼ ਵੈਨ 'ਚੋਂ 60 ਲੱਖ ਦੀ ਲੁੱਟ ਕਰਨ ਵਾਲੇ ਦੋ ਅੱਤਵਾਦੀ ਢੇਰ - ਕੈਸ਼ ਵੈਨ 'ਚੋਂ 60 ਲੱਖ ਦੀ ਲੁੱਟ
ਏਟੀਐੱਮ ਕੈਸ਼ ਵੈਨ 'ਚ 60 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਢੇਰ ਕਰ ਦਿੱਤਾ ਹੈ।
ਕੈਸ਼ ਵੈਨ 'ਚੋਂ 60 ਲੱਖ ਦੀ ਲੁੱਟ ਕਰਨ ਵਾਲੇ ਦੋ ਅੱਤਵਾਦੀ ਢੇਰ
ਦੋਵੇਂ ਅੱਤਵਾਦੀ ਸਥਾਨਕ ਨਿਵਾਸੀ ਸਨ। ਮੁਕਾਬਲੇ ਦੌਰਾਨ ਇਹਤਿਆਤ ਵਜੋਂ ਸ਼ੋਪੀਆਂ 'ਚ ਇੰਟਰਨੈਟ ਸੇਵਾ ਨੂੰ ਬੰਦ ਰੱਖਿਆ ਗਿਆ। ਫਿਲਹਾਲ, ਮਾਰੇ ਗਏ ਅੱਤਵਾਦੀਆਂ ਦੇ ਸਾਥੀਆਂ ਦੀ ਭਾਲ 'ਚ ਸੁਰੱਖਿਆ ਦਸਤਿਆਂ ਨੇ ਤਲਾਸ਼ੀ ਜਾਰੀ ਰੱਖੀ ਹੋਈ ਹੈ।
ਦੱਸਦਈਏ ਕਿ ਪੰਜ ਨਵੰਬਰ ਨੂੰ ਸ਼ੋਪੀਆਂ 'ਚ ਟਾਕ ਮੁਹੱਲਾ 'ਚ ਸਥਿਤ ਜੰਮੂ ਕਸ਼ਮੀਰ ਬੈਂਕ ਦੀ ਬ੍ਰਾਂਚ ਦੇ ਨਜ਼ਦੀਕ ਇੱਕ ਏਟੀਐੱਮ 'ਚ ਨਕਦੀ ਜਮ੍ਹਾ ਕਰਨ ਜਾ ਰਹੀ ਕੈਸ਼ ਵੈਨ 'ਚੋਂ 60 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਇਨ੍ਹਾਂ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਕਾਰਵਾਈ ਚੱਲ ਰਹੀ ਸੀ।