ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ ਦੇ ਤਿੰਨ ਇਲਾਕਿਆਂ 'ਚ ਮੁਕਾਬਲਾ, 4 ਅੱਤਵਾਦੀ ਢੇਰ - ਲਸ਼ਕਰ ਏ ਤੋਇਬਾ

ਜੰਮੂ-ਕਸ਼ਮੀਰ 'ਚ ਤਿੰਨ ਵੱਖ-ਵੱਖ ਮੁਕਾਬਲਿਆਂ 'ਚ ਚਾਰ ਅੱਤਵਾਦੀ ਮਾਰੇ ਗਏ (TERRORISTS KILLED IN ENCOUNTER) ਹਨ। ਮੁਕਾਬਲੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਅੱਤਵਾਦੀ ਵੀ ਮਾਰੇ ਗਏ ਹਨ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ।

4 ਅੱਤਵਾਦੀ ਢੇਰ
4 ਅੱਤਵਾਦੀ ਢੇਰ

By

Published : Mar 12, 2022, 7:40 AM IST

ਕਸ਼ਮੀਰ:ਜੰਮੂ-ਕਸ਼ਮੀਰ ਵਿੱਚ ਤਿੰਨ ਵੱਖ-ਵੱਖ ਮੁਕਾਬਲਿਆਂ ਵਿੱਚ ਚਾਰ ਅੱਤਵਾਦੀ ਮਾਰੇ ਗਏ ਹਨ। ਜੰਮੂ-ਕਸ਼ਮੀਰ ਦੇ ਗੰਦਰਬਲ ਇਲਾਕੇ 'ਚ ਇਕ ਮੁੱਠਭੇੜ ਹੋਈ, ਜਿਸ 'ਚ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਇਕ ਅੱਤਵਾਦੀ ਨੂੰ ਮਾਰ ਦਿੱਤਾ (TERRORISTS KILLED IN ENCOUNTER) ਹੈ। ਇਸ ਦੇ ਨਾਲ ਹੀ ਦੂਜਾ ਮੁਕਾਬਲਾ ਜੰਮੂ-ਕਸ਼ਮੀਰ ਦੇ ਹੰਦਵਾੜਾ ਇਲਾਕੇ 'ਚ ਹੋਇਆ। ਇੱਥੇ ਵੀ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ। ਇੱਕ ਹੋਰ ਮੁਕਾਬਲਾ ਪੁਲਵਾਮ ਇਲਾਕੇ ਵਿੱਚ ਹੋਇਆ ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ।

ਇਹ ਵੀ ਪੜੋ:ਪਾਕਿਸਤਾਨ 'ਚ ਡਿੱਗੀ ਭਾਰਤ ਦੀ ਮਿਜ਼ਾਈਲ, ਰੱਖਿਆ ਮੰਤਰਾਲੇ ਨੇ ਪ੍ਰਗਟਾਇਆ ਅਫ਼ਸੋਸ

ਕਸ਼ਮੀਰ ਦੇ ਆਈਜੀਪੀ ਮੁਤਾਬਕ ਤਿੰਨ ਵੱਖ-ਵੱਖ ਮੁਕਾਬਲਿਆਂ ਵਿੱਚ ਚਾਰ ਅੱਤਵਾਦੀ ਮਾਰੇ ਗਏ ਹਨ। ਪੁਲਸ ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਦੇ ਗੰਦਰਬਲ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਮਿਲੀ ਸੀ। ਇਸ ਸੂਚਨਾ 'ਤੇ ਪੁਲਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ।

ਸੁਰੱਖਿਆ ਬਲ ਜਿਵੇਂ ਹੀ ਛੁਪਣਗਾਹ ਵੱਲ ਵਧੇ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਇਸ ਗੋਲੀਬਾਰੀ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਮਾਰਿਆ ਗਿਆ ਅੱਤਵਾਦੀ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ (LeT) ਨਾਲ ਸਬੰਧਤ ਹੈ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ।

ਇਸ ਦੇ ਨਾਲ ਹੀ ਹੰਦਵਾੜਾ ਦੇ ਰਜਵਾਰ ਦੇ ਨੇਚਾਮਾ (Rajwar area of Handwara at Nechama) 'ਚ ਐਨਕਾਊਂਟਰ ਹੋਇਆ। ਇੱਥੇ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਇੱਥੇ ਵੀ ਐਨਕਾਊਂਟਰ ਚੱਲ ਰਿਹਾ ਹੈ। ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।

ਇਹ ਵੀ ਪੜੋ:CBSE Term-II Board Exams: ਜਾਣੋ ਕਦੋਂ ਹੋਣਗੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ?

ਇਸ ਤੋਂ ਪਹਿਲਾਂ ਪੁਲਵਾਮਾ 'ਚ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ ਸਨ। ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 4-5 ਥਾਵਾਂ 'ਤੇ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ | ਪੁਲਵਾਮਾ 'ਚ ਹੁਣ ਤੱਕ ਜੈਸ਼ ਦੇ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ। ਲਸ਼ਕਰ ਦਾ ਇਕ ਅੱਤਵਾਦੀ ਗੰਦਰਬਲ 'ਚ ਅਤੇ ਇਕ ਲਸ਼ਕਰ ਅੱਤਵਾਦੀ ਹੰਦਵਾੜਾ 'ਚ ਮਾਰਿਆ ਗਿਆ ਹੈ। ਹਰ ਪਾਸੇ ਐਨਕਾਊਂਟਰ ਹੋ ਰਹੇ ਹਨ।

ABOUT THE AUTHOR

...view details