ਹੈਦਰਾਬਾਦ:ਹਾਲ ਹੀ, 'ਚ ਅਦਾਕਾਰਾ ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ ਰਿਲੀਜ਼ ਹੋਈ ਸੀ ਜਿਸ ਵਿੱਚ ਗੌਰੀ ਸਾਵੰਤ ਦੀ ਜ਼ਿੰਦਗੀ ਦਾ ਸੰਘਰਸ਼ ਦਿਖਾਇਆ ਗਿਆ। ਗੌਰੀ ਸਾਵੰਤ ਨੇ ਇੱਕ ਟਰਾਂਸਜੈਂਡਰ ਹੁੰਦੇ ਹੋਏ ਆਪਣੇ ਆਪ ਨੂੰ ਦੁਨੀਆ ਦੇ ਔਰਤਾਂ ਅਤੇ ਮਰਦਾਂ ਦੇ ਬਰਾਬਰ ਦੇ ਅਧਿਕਾਰਾਂ ਲਈ ਲੜਾਈ ਲੜੀ ਸੀ, ਇਸ ਵਿੱਚ ਉਹ ਸਫਲ ਹੋਏ ਅਤੇ ਉਨ੍ਹਾਂ ਨੇ ਬਰਾਬਰ ਅਧਿਕਾਰ ਦੁਨੀਆ ਦੇ ਹਰ ਟਰਾਂਸਜੈਂਡਰਾਂ ਨੂੰ ਦਵਾਏ। ਅਜਿਹੀ ਹੀ ਕਹਾਣੀ ਸਾਹਮਣੇ ਆਈ ਹੈ, ਤੇਲੰਗਾਨਾਂ ਤੋਂ, ਜਿੱਥੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਪਹਿਲੀ ਵਾਰ ਕਿਸੇ ਟਰਾਂਸਜੈਂਡਰ ਨੇ ਪੀਜੀ ਮੈਡੀਕਲ ਸੀਟ ਹਾਸਲ ਕੀਤੀ ਹੈ। ਖਮਾਮ ਦੇ ਰਹਿਣ ਵਾਲੇ ਡਾ.ਰੂਥਪਾਲ ਜੌਹਨ ਇੱਕ ਅਨਾਥ ਵੱਜੋਂ ਜ਼ਿੰਦਗੀ ਵਤੀਤ ਕੀਤੀ ਹੈ। ਪਰ, ਉਨ੍ਹਾਂ ਦੀ ਪੜ੍ਹਾਈ ਪ੍ਰਤੀ ਮਿਹਨਤ ਅਤੇ ਲਗਨ ਨੇ ਅੱਜ ਇਸ ਮੁਕਾਮ ਉੱਤੇ ਪਹੁੰਚਾ ਦਿੱਤਾ ਕਿ ਹਰ ਪਾਸੇ ਚਰਚਾ ਹੋ ਰਹੀ ਹੈ। ਰੂਥਪਾਲ ਕੜੀ ਮਿਹਨਤ ਨਾਲ ਐਮਬੀਬੀਐਸ ਕਰਨ ਤੋਂ ਬਾਅਦ, ਇਸ ਸਮੇਂ ਹੈਦਰਾਬਾਦ ਦੇ ਓਸਮਾਨੀਆ ਮੈਡੀਕਲ ਕਾਲਜ ਦੇ ਏਆਰਟੀ ਸੈਂਟਰ ਵਿੱਚ ਕੰਮ ਕਰ ਰਹੇ ਹਨ।
ਸਮਾਜ ਸੇਵੀਆਂ ਦੀ ਮਦਦ ਨਾਲ ਅੱਗੇ ਵੱਧ ਰਹੇ ਕਦਮ :ਦੱਸਣਯੋਗ ਹੈ ਕਿ ਤੇਲੰਗਾਨਾ ਦੀ 29 ਸਾਲਾ ਰੂਥ ਜੌਨ ਕੋਇਲਾ ਨੇ ਟਰਾਂਸਜੈਂਡਰ ਸ਼੍ਰੇਣੀ ਦੇ ਤਹਿਤ ਮੈਡੀਸਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਲਈ ਯੋਗਤਾ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਹੁਣ ਅਗਲੀ ਪੜ੍ਹਾਈ ਲਈ ਉਨ੍ਹਾਂ ਦੀ ਮਦਦ ਲਈ ਸਮਾਜ ਸੇਵੀ ਅੱਗੇ ਆਏ ਹਨ। ਇਸ ਦੇ ਨਾਲ ਹੀ, ਉਨ੍ਹਾਂ ਦੀ ਮਦਦ ਸਾਥੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਫੀਸ ਭਰੀ ਹੈ। ਇਨ੍ਹਾਂ ਵਿੱਚ ਓਸਮਾਨੀਆ ਜਨਰਲ ਹਸਪਤਾਲ (OGH) ਦੇ ਡਾਕਟਰਾਂ ਅਤੇ ਸਟਾਫ ਨੇ 1 ਲੱਖ ਰੁਪਏ ਦਾ ਯੋਗਦਾਨ ਪਾਇਆ, ਜਦਕਿ ਬਾਕੀ 1.5 ਲੱਖ ਰੁਪਏ ਹੈਲਪਿੰਗ ਹੈਂਡ ਫਾਊਂਡੇਸ਼ਨ-ਸਪੋਰਟ ਫਾਰ ਐਜੂਕੇਸ਼ਨਲ ਐਂਡ ਇਕਨਾਮਿਕ ਡਿਵੈਲਪਮੈਂਟ ਤੋਂ ਆਏ।