ਬਠਿੰਡਾ: ਤੇਲੰਗਾਨਾ ਦੇ ਸਿਦੀਪੇਟ ਜ਼ਿਲ੍ਹੇ ਦੇ ਚੇਰਿਆਲਾ ਮੰਡਲ ਦੇ ਪੋਥੀਰੈੱਡੀਪੱਲੀ (Pothireddipalli of Cheriala Mandal) ਦਾ ਇੱਕ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਉਸ ਸਮੇਂ ਲਾਪਤਾ ਹੋ ਗਿਆ ਸੀ। ਜਿਸ ਦੀ ਤਲਾਸ਼ ਲਈ ਤੇਲਗਾਨਾ ਪੁਲਿਸ ਬਠਿੰਡਾ ਵਿਖੇ ਜਾਂਚ ਲਈ ਪਹੁੰਚੀ ਹੈ।
ਬਠਿੰਡਾ ਵਿਖੇ ਜਾਂਚ ਲਈ ਪਹੁੰਚੀ ਤੇਲੰਗਾਨਾ ਪੁਲਿਸ
ਫੌਜੀ ਜਵਾਨ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਤੇਲੰਗਾਨਾ ਪੁਲਿਸ ਬਠਿੰਡਾ ਵਿਖੇ ਜਾਂਚ ਲਈ ਪਹੁੰਚ ਗਈ ਹੈ ਅਤੇ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ, ਇਸ ਦੌਰਾਨ ਲਾਪਤਾ ਫੋਜੀ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) 6 ਦਸੰਬਰ ਨੂੰ ਬਠਿੰਡਾ ਦੀ ਰੇਲਵੇ ਜੰਕਸ਼ਨ ਤੋਂ 9.15 ਮਿੰਟ ਤੇ ਬਾਹਰ ਆਉਂਦਾ ਵਿਖਾਈ ਦਿੰਦਾ ਹੈ ਅਤੇ ਇਸ ਤੋਂ ਬਾਅਦ ਲਾਪਤਾ ਹੋ ਜਾਂਦਾ ਹੈ ਨਾ ਹੀ ਉਸ ਵੱਲੋਂ ਆਪਣੀ ਫ਼ਰੀਦਕੋਟ ਵਿਖੇ ਰਿਪੋਰਟ ਕੀਤੀ ਜਾਂਦੀ ਹੈ ਅਤੇ ਨਾ ਹੀ ਘਰਦਿਆਂ ਨਾਲ ਤਾਲਮੇਲ ਕੀਤਾ ਜਾਂਦਾ ਹੈ।
ਆਰਮੀ ਅਫਸਰ ਦੀ ਸ਼ਿਕਾਇਤ ਤੇ ਗੁੰਮਸ਼ੁਦਗੀ ਦੀ ਰਿਪੋਰਟ 9 ਦਸੰਬਰ ਨੂੰ ਕੀਤੀ ਗਈ ਦਰਜ
ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਰਕੇਸ਼ ਕੁਮਾਰ ਆਰਮੀ ਅਫਸਰ ਦੀ ਸ਼ਿਕਾਇਤ ਤੇ ਗੁੰਮਸ਼ੁਦਗੀ ਦੀ ਰਿਪੋਰਟ 9 ਦਸੰਬਰ ਨੂੰ ਦਰਜ ਕੀਤੀ ਗਈ ਹੈ ਅਤੇ 10 ਦਸੰਬਰ ਨੂੰ ਲਾਪਤਾ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ ਦੇ ਪਿਤਾ ਪਟੇਲ ਰੈਡੀ (Patel reddy) ਦੀ ਸ਼ਿਕਾਇਤ 'ਤੇ ਪੁਲਿਸ ਸਟੇਸ਼ਨ cherial ਜ਼ਿਲ੍ਹਾ siddipet ਤੇਲਗਾਨਾ ਵਿੱਚ ਲਾਪਤਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਵੀ ਦਿਨ ਦੀ ਛੁੱਟੀ ਲੈ ਕੇ ਫ਼ੌਜ ਤੋਂ ਘਰ ਪਰਤਿਆ ਸੀ। 16 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਦੀ ਇਸ ਛੁੱਟੀ ਤੋਂ ਬਾਅਦ ਉਸ ਨੇ ਮੁੜ ਫਰੀਦਕੋਟ ਵਿਖੇ ਫੌਜੀ ਯੂਨਿਟ ਵਿੱਚ ਪਰਤਣਾ ਸੀ ਪਰ ਉਹ ਰਾਸਤੇ ਵਿੱਚ ਹੀ ਲਾਪਤਾ ਹੋ ਗਿਆ।
ਲਾਪਤਾ ਫ਼ੌਜੀ ਜਵਾਨ ਦੀ last location ਸੀ ਬਠਿੰਡਾ
ਇਸ ਮਾਮਲੇ ਵਿੱਚ ਬਠਿੰਡਾ ਪਹੁੰਚੀ ਤੇਲਗਾਨਾ ਪੁਲਿਸ ਦੀ ਦੋ ਮੈਂਬਰੀ ਟੀਮ ਮੈਂਬਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਲਾਪਤਾ ਫ਼ੌਜੀ ਜਵਾਨ ਦੀ last location ਬਠਿੰਡਾ ਸੀ। ਜਿਸ ਕਰਕੇ ਉਹਨਾਂ ਵੱਲੋ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਪਾਇਆ ਗਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਤੋਂ ਲਾਪਤਾ ਫੋਜੀ ਬਾਹਰ ਜਾ ਰਿਹਾ ਸੀ। ਜਿਸ ਤੋਂ ਬਾਅਦ ਜਦੋਂ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਖੋਜ ਕੀਤੀ ਗਈ ਤਾਂ ਕਿਤੇ ਵੀ ਇਹ ਫ਼ੌਜੀ ਨਜ਼ਰ ਨਹੀਂ ਆਇਆ।