ਪੰਜਾਬ

punjab

ETV Bharat / bharat

ਤੇਲੰਗਾਨਾ: ਨਾਦਿਗੁਡੇਮ ਦੀਆਂ ਔਰਤਾਂ ਨੇ 'ਰੇਸ਼ਮ ਕੀੜੇ ਪਾਲਣ' ਨੂੰ ਬਣਾਇਆ ਆਪਣੀ ਰੋਜ਼ੀ-ਰੋਟੀ ਦਾ ਸਾਧਨ - ਨਾਦਿਗੁਡੇਮ

ਕਿਸੇ ਵੀ ਕਿਸਮ ਦੀ ਖੇਤੀ ਤੋਂ ਉਲਟ, ਰੇਸ਼ਮ ਉਦਯੋਗ ਪ੍ਰਬੰਧ ਆਰਥਿਕ ਤੌਰ 'ਤੇ ਵਿਕਸਿਤ ਹੋਣ ਲਈ ਇੱਕ ਆਦਰਸ਼ ਮਾਧਿਅਮ ਹੈ। ਤੇਲੰਗਾਨਾ ਦੇ ਸੂਰਿਆਪੇਟ ਜ਼ਿਲ੍ਹੇ ਦੇ ਨਾਦਿਗੁਡੇਮ ਦੀ ਰਹਿਣ ਵਾਲੀਆਂ ਰੇਸ਼ਮ ਕੀੜੇ ਪਾਲਣ ਕਰ ਰਹੀਆਂ ਹਨ।

ਰੇਸ਼ਮ ਕੀੜੇ ਪਾਲਣ
ਰੇਸ਼ਮ ਕੀੜੇ ਪਾਲਣ

By

Published : Feb 22, 2021, 11:47 AM IST

ਤੇਲੰਗਾਨਾ: ਇੱਕ ਜਾਂ ਦੋ ਨਹੀਂ ਬਲਕਿ ਇਸ ਪਿੰਡ ਦੀ ਹਰ ਔਰਤ ਹੁਣ ਆਰਥਿਕ ਤੌਰ 'ਤੇ ਆਜ਼ਾਦ ਹੈ। ਘਰ ਦੇ ਆਦਮੀਆਂ 'ਤੇ ਨਿਰਭਰ ਨਾ ਰਹਿ ਕੇ, ਪਿੰਡ ਦੀਆਂ ਸਾਰੀਆਂ ਔਰਤਾਂ ਨੇ ਨਾਲ ਮਿਲ ਕੇ ਆਪਣੀ ਰੋਜ਼ੀ-ਰੋਟੀ ਦੇ ਰੂਪ ਵਿੱਚ ਰੇਸ਼ਮ ਕੀਟ ਪਾਲਣ 'ਦਾ ਕੰਮ ਸ਼ੁਰੂ ਕੀਤਾ। ਕਿਸੇ ਵੀ ਕਿਸਮ ਦੀ ਖੇਤੀ ਤੋਂ ਉਲਟ, ਰੇਸ਼ਮ ਉਦਯੋਗ ਪ੍ਰਬੰਧ ਆਰਥਿਕ ਤੌਰ 'ਤੇ ਵਿਕਸਿਤ ਹੋਣ ਲਈ ਇੱਕ ਆਦਰਸ਼ ਮਾਧਿਅਮ ਹੈ।

ਰੇਸ਼ਮ ਕੀੜੇ ਦਾ ਪਾਲਣ

ਇਨ੍ਹਾਂ ਔਰਤਾਂ ਨੇ ਇਸ ਵਿੱਚ ਆਪਣੀ ਉਪਯੋਗਤਾ ਸਿੱਧ ਕਰ ਦਿੱਤੀ ਹੈ। ਇਹ ਔਰਤਾਂ ਤੇਲੰਗਾਨਾ ਰਾਜ ਦੇ ਸੂਰਿਆਪੇਟ ਜ਼ਿਲ੍ਹੇ ਦੇ ਨਾਦਿਗੁਡੇਮ ਦੀ ਰਹਿਣ ਵਾਲੀਆਂ ਹਨ। ਰੇਸ਼ਮ ਕੀੜੇ ਦਾ ਪਾਲਣ ਕਰਨਾ ਇੱਕ ਬਹੁਤ ਹੀ ਨਾਜ਼ੁਕ ਕੰਮ ਹੈ। ਕੀੜਿਆਂ ਨੂੰ ਖਵਾਉਣ ਲਈ ਵੱਡੀ ਪੱਧਰ 'ਤੇ ਸ਼ਹਿਤੂਤ ਦੇ ਦਰੱਖਤ ਲਗਾਏ ਜਾਂਦੇ ਹਨ। ਇਨ੍ਹਾਂ ਬਗੀਚਿਆਂ ਨੂੰ ਉਗਾਉਣ ਲਈ ਰੇਸ਼ਮ ਦੇ ਕੀੜੇ ਬਣਾਉਣ ਅਤੇ ਇਕਾਈਆਂ ਤੱਕ ਦੀ ਪੂਰੀ ਪ੍ਰਕਿਰਿਆ ਖ਼ੁਦ ਨਾਦਿਗੁਡੇਮ ਦੀਆਂ ਔਰਤਾਂ ਕਰਦਿਆਂ ਹਨ। ਉਨ੍ਹਾਂ ਦੀ ਮੁਹਾਰਤ ਨੂੰ ਸਰਕਾਰ ਨੇ ਮਾਨਤਾ ਦਿੱਤੀ ਹੈ ਅਤੇ ਉਤਸ਼ਾਹਤ ਵੀ ਕੀਤਾ ਜਾ ਰਿਹਾ ਹੈ। ICRISAT ਕੰਪਨੀ ਨੇ ਉਨ੍ਹਾਂ ਲਈ ਵਾਟਰ ਸ਼ੈੱਡ ਦਾ ਨਿਰਮਾਲ ਕੀਤਾ ਹੈ।

ਰੇਸ਼ਮ ਕੀੜੇ ਪਾਲਣ

ਜਾਗਰੂਕਤਾ ਪ੍ਰੋਗਰਾਮ ਰਾਹੀਂ ਸਿੱਖਿਆ ਰੇਸ਼ਮ ਉਦਯੋਗ

ਸਾਲ 2014 ਤੱਕ, ਇਥੋਂ ਦੇ ਕਿਸਾਨ ਸਿਰਫ ਝੋਨਾ, ਕਪਾਹ, ਮੂੰਗਫਲੀ ਅਤੇ ਦਾਲਾਂ ਵਰਗੀਆਂ ਅਨਾਜ ਫਸਲਾਂ ਦੀ ਕਾਸ਼ਤ ਬਾਰੇ ਜਾਣਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਇੱਕ ਜਾਗਰੂਕਤਾ ਪ੍ਰੋਗਰਾਮ ਦੁਆਰਾ ਰੇਸ਼ਮ ਉਦਯੋਗ ਬਾਰੇ ਸਿੱਖਿਆ ਅਤੇ ਰੇਸ਼ਮ ਦੇ ਕੀਟ ਪਾਲਣ ਦਾ ਫੈਸਲਾ ਕੀਤਾ। ਸਮੂਹ ਨੇ ਉਦਯੋਗਾਂ ਦਾ ਦੌਰਾ ਕੀਤਾ ਜੋ ਪਹਿਲਾਂ ਤੋਂ ਸਥਾਪਤ ਕੀਤੇ ਗਏ ਸਨ ਅਤੇ ਸਫਲਤਾਪੂਰਵਕ ਚੱਲ ਰਹੇ ਸਨ। ਫੇਰ ਸਾਰਿਆਂ ਨੇ ਫਸਲਾਂ ਦੇ ਰੁਝਾਨਾਂ ਦੀ ਨੇੜਿਓਂ ਜਾਂਚ ਕੀਤੀ ਅਤੇ ਘਰ ਪਰਤਣ 'ਤੇ ਸ਼ਹਿਤੂਤ ਦੀ ਕਾਸ਼ਤ ਸ਼ੁਰੂ ਕੀਤੀ।

ਪਿੰਡ ਵਿੱਚ ਕੁੱਲ 25 ਸ਼ੈੱਡ ਹਨ। ਇੱਕੋ ਸਾਲ ਵਿੱਚ 8 ਫਸਲਾਂ ਦੀ ਵਾਢੀ ਕਰਦੇ ਹਨ ਅਤੇ ਵਧੀਆ ਮੁਨਾਫਾ ਕਮਾ ਰਹੇ ਹਨ। ਰੇਸ਼ਮ ਉਦਯੋਗ ਚਲਾਉਣ ਵਾਲੀਆਂ ਇਹ ਔਰਤਾਂ ਦਾ ਕਹਿਣਾ ਹੈ ਕਿ 30 ਦਿਨਾਂ ਦੀ ਹਰੇਕ ਫਸਲ ਨਾਲ 50,000 ਰੁਪਏ ਤੱਕ ਦਾ ਲਾਭ ਹੁੰਦਾ ਹੈ। ਗਰਮੀਆਂ ਨੂੰ ਛੱਡ ਕੇ, ਇਹ ਔਰਤਾਂ ਹਰ ਸਾਲ ਬਿਨਾਂ ਕਿਸੇ ਛੁੱਟੀ ਦੇ 8 ਫਸਲਾਂ ਦੀ ਕਟਾਈ ਕਰ ਰਹੀਆਂ ਹਨ।

ABOUT THE AUTHOR

...view details