ਪੰਜਾਬ

punjab

ETV Bharat / bharat

ਤੇਲੰਗਨਾ ਸਰਕਾਰ ਨੇ ਮੁੜ ਸਿਨੇਮਾਹਾਲ ਖੋਲ੍ਹਣ ਦੀ ਕੀਤੀ ਘੋਸ਼ਣਾ - Telangana government

ਤੇਲੰਗਨਾ 'ਚ ਸਿਨੇਮਾਹਾਲ ਮੁੜ ਖੁਲ੍ਹ ਸਕਦੇ ਹਨ। ਇਸ ਗੱਲ਼ ਦੀ ਘੋਸ਼ਣਾ ਮੁੱਖਮੰਤਰੀ ਚੰਦਰਸ਼ੇਖਰ ਰਾਓ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਰਿਕਵਰੀ ਰੇਟ 91.88% ਹੋ ਗਿਆ ਹੈ, ਜਿਸ ਨੂੰ ਦੇਖਦੇ ਹੋਏ ਸਿਨੇਮਾ ਹਾਕ ਖੋਲ੍ਹੇ ਜਾ ਸਕਦੇ ਹਨ।

ਤੇਲੰਗਨਾ ਸਰਕਾਰ ਨੇ ਮੁੜ ਸਿਨੇਮਾਹਾਲ ਖੋਲ੍ਹਣ ਦੀ ਕੀਤੀ ਘੋਸ਼ਣਾ
ਤੇਲੰਗਨਾ ਸਰਕਾਰ ਨੇ ਮੁੜ ਸਿਨੇਮਾਹਾਲ ਖੋਲ੍ਹਣ ਦੀ ਕੀਤੀ ਘੋਸ਼ਣਾ

By

Published : Nov 8, 2020, 3:58 PM IST

ਹੈਦਰਾਬਾਦ: ਤੇਲੰਗਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਸ਼ਨਿਵਾਰ ਨੂੰ ਘੋਸ਼ਣਾ ਕੀਤੀ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਬੰਦ ਚੱਲ਼ ਰਹੇ ਸਿਨੇਮਾ ਹਾਲ ਅਨਲੌਕ ਦੀ ਪ੍ਰਕਿਰਿਆ ਤਹਿਤ ਮੁੜ ਖੁੱਲ੍ਹ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਕ ਇੱਕ ਫ਼ਿਲਮ ਸਿਟੀ ਦੀ ਸਥਾਪਨਾ ਕੀਤੀ ਜਾਵੇਗੀ।

ਅਧਿਕਾਰਿਤ ਤੌਰ 'ਤੇ ਦਿੱਤੀ ਗਈ ਜਾਣਕਾਰੀ

ਤੇਲਗੁ ਸਿਨੇਮਾ ਦੇ ਸਿਤਾਰੇ ਚਿਰੰਜੀਵੀ ਤੇ ਨਾਗਾਰਜੁਨ ਨਾਲ ਮੁਲਾਕਾਤ ਤੋਂ ਬਾਅਦ ਰਾਓ ਨੇ ਕਿਹਾ ਕਿ ਸੂਬੇ 'ਚ ਕਰੀਬ 10 ਲੱਖ ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਫ਼ਿਲਮ ਕਾਰੋਬਾਰ 'ਤੇ ਨਿਰਭਰ ਹੈ ਤੇ ਮਹਾਂਮਾਰੀ ਦੇ ਕਾਰਨ ਸ਼ੂਟਿੰਗ ਰੱਦ ਹੋਣ ਕਾਰਨ ਸਿਨੇਮਾਘਰਾਂ ਦੇ ਬੰਦ ਹੋਣ ਨਾਲ ਉਨ੍ਹਾਂ ਆਪਣੀ ਰੋਜ਼ੀ ਰੋਟੀ ਦਾ ਜ਼ਰਿਆ ਖੋ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਰਿਕਵਰੀ ਰੇਟ 91.88% ਹੋ ਗਿਆ ਹੈ, ਜਿਸ ਨੂੰ ਦੇਖਦੇ ਹੋਏ ਸਿਨੇਮਾ ਹਾਕ ਖੋਲ੍ਹੇ ਜਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਫ਼ਿਲਮ ਸਿਟੀ ਲਈ 15,00 ਤੋਂ 2,000 ਏਕੜ ਜ਼ਮੀਨ ਅਲਾਟ ਕਰੇਗੀ।

ABOUT THE AUTHOR

...view details