ਪੰਜਾਬ

punjab

ETV Bharat / bharat

ਪੰਜਾਬ ਵਿੱਚ ਡਿਊਟੀ 'ਤੇ ਰਿਪੋਰਟ ਕਰਨ ਜਾਂਦੇ ਸਮੇਂ ਤੇਲੰਗਾਨਾ ਦਾ ਜਵਾਨ ਲਾਪਤਾ

ਤੇਲੰਗਾਨਾ ਦੇ ਸਿਦੀਪੇਟ ਜ਼ਿਲ੍ਹੇ ਦਾ ਇੱਕ ਜਵਾਨ, ਜਿਸਦੀ ਪੰਜਾਬ ਦੀ ਸਰਹੱਦ 'ਤੇ ਤੈਨਾਤੀ ਹੋਈ ਸੀ, ਛੁੱਟੀ ਕੱਟਣ ਮਗਰੋਂ ਡਿਉਟੀ ਜੁਆਇਨ ਕਰਨ ਲਈ ਘਰੋਂ ਨਿਕਲਿਆ ਪਰ ਡਿਉਟੀ 'ਤੇ ਨਹੀਂ ਪੰਹੁਚਿਆ। ਜਵਾਨ ਦੇ ਮਾਤਾ-ਪਿਤਾ ਪੁਲਿਸ ਤੇ ਫੌਜ ਨਾਲ ਰਾਬਤਾ ਕਰ ਰਹੇ ਹਨ, ਪਰ ਅਜੇ ਤੱਕ ਲਾਪਤਾ ਦਾ ਕੋਈ ਸੁਰਾਗ ਨਹੀਂ ਮਿਲਿਆ।

ਪੰਜਾਬ ਵਿੱਚ ਡਿਊਟੀ 'ਤੇ ਰਿਪੋਰਟ ਕਰਨ ਜਾਂਦੇ ਸਮੇਂ ਤੇਲੰਗਾਨਾ ਦਾ ਜਵਾਨ ਲਾਪਤਾ
ਪੰਜਾਬ ਵਿੱਚ ਡਿਊਟੀ 'ਤੇ ਰਿਪੋਰਟ ਕਰਨ ਜਾਂਦੇ ਸਮੇਂ ਤੇਲੰਗਾਨਾ ਦਾ ਜਵਾਨ ਲਾਪਤਾ

By

Published : Dec 13, 2021, 10:22 PM IST

ਚੰਡੀਗੜ੍ਹ: ਤੇਲੰਗਾਨਾ ਦੇ ਸਿਦੀਪੇਟ ਜ਼ਿਲ੍ਹੇ ਦੇ ਚੇਰਿਆਲਾ ਮੰਡਲ ਦੇ ਪੋਥੀਰੈੱਡੀਪੱਲੀ (Pothireddipalli of Cheriala Mandal) ਦਾ ਇੱਕ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਉਸ ਸਮੇਂ ਲਾਪਤਾ ਹੋ ਗਿਆ ਜਦੋਂ ਉਹ ਡਿਊਟੀ ਲਈ ਰਿਪੋਰਟ ਕਰਨ ਜਾ ਰਿਹਾ ਸੀ। ਉਸਦੇ ਪਰਿਵਾਰਕ ਮੈਂਬਰ ਉਸਦੀ ਸਥਿਤੀ ਬਾਰੇ ਚਿੰਤਤ ਹਨ।

ਲਾਪਤਾ ਜਵਾਨ ਛੇ ਮਹੀਨੇ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ ਪੰਜਾਬ ਬਾਰਡਰ 'ਤੇ ਸਿਪਾਹੀ ਵਜੋਂ ਸੇਵਾ ਨਿਭਾ ਰਿਹਾ ਹੈ। ਤਿੰਨ ਹਫ਼ਤੇ ਪਹਿਲਾਂ ਛੁੱਟੀ 'ਤੇ ਆਇਆ ਜਵਾਨ ਇਸ ਮਹੀਨੇ ਦੀ 5 ਤਰੀਕ ਨੂੰ ਪੰਜਾਬ ਲਈ ਰਵਾਨਾ ਹੋਇਆ।

ਸਾਈ ਕਿਰਨ ਰੈਡੀ ਨੇ ਆਖਰੀ ਵਾਰ ਸ਼ਮਸ਼ਾਬਾਦ ਏਅਰਪੋਰਟ (Shamshabad Airport) ਤੋਂ ਪਰਿਵਾਰਕ ਮੈਂਬਰਾਂ ਨਾਲ ਫੋਨ 'ਤੇ ਗੱਲ ਕੀਤੀ ਸੀ। ਉਸ ਤੋਂ ਬਾਅਦ ਕਈ ਦਿਨਾਂ ਤੋਂ ਉਸ ਦਾ ਫੋਨ ਬੰਦ ਹੋਣ ਕਾਰਨ ਪਰਿਵਾਰਕ ਮੈਂਬਰ ਪਰੇਸ਼ਾਨ ਹੋ ਗਏ। ਇੱਕ ਹਫ਼ਤੇ ਬਾਅਦ ਉਸਦੇ ਮਾਪਿਆਂ ਨੇ ਕੋਸ਼ਿਸ਼ ਕੀਤੀ ਅਤੇ ਉਸਦਾ ਪਤਾ ਲਗਾਉਣ ਵਿੱਚ ਅਸਫਲ ਰਹੇ।

ਸਾਈਂ ਕਿਰਨ ਰੈਡੀ ਦੇ ਮਾਤਾ-ਪਿਤਾ ਵਿਜੇ ਅਤੇ ਪਟੇਲ ਰੈੱਡੀ ਦੇ ਪੰਜਾਬ ਦੇ ਫੌਜੀ ਅਫਸਰਾਂ (Military officers) ਨੂੰ ਫੋਨ ਕੀਤਾ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਬੇਟੇ ਨੇ ਡਿਊਟੀ ਜੁਆਇਨ ਨਹੀਂ ਕੀਤਾ ਹੈ। ਸਾਈਂ ਕਿਰਨ ਰੈੱਡੀ ਦੇ ਮਾਤਾ-ਪਿਤਾ ਨੇ ਚੇਰਿਆਲਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸਬ ਇੰਸਪੈਕਟਰ ਨਰਿੰਦਰ ਰੈੱਡੀ (Sub Inspector Narendra Reddy) ਨੇ ਕਿਹਾ ਕਿ 'ਜ਼ੀਰੋ ਐਫਆਈਆਰ' ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਦਿੱਲੀ ਏਅਰਪੋਰਟ ਪੁਲਿਸ ਨੂੰ ਦੇ ਦਿੱਤੀ। ਚੈਰੀਵਾਲਾ ਦੇ ਸਬ ਇੰਸਪੈਕਟਰ ਨੇ ਦੱਸਿਆ ਕਿ ਉਥੇ ਹੀ ਮਾਮਲਾ ਦਰਜ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਇਸ ਮਾਮਲੇ ਸਬੰਧੀ ਫੌਜ ਵੱਲੋਂ ਬਠਿੰਡਾ ਅਤੇ ਫਰੀਦਕੋਟ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਅਜੇ ਤੱਕ ਪੰਜਾਬ ਵਿੱਚ ਕੋਈ ਐਫਆਈਆਰ ਰਜਿਸਟਰਡ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ:ਕਸ਼ਮੀਰ 'ਚ ਸੁਰੱਖਿਆ ਬਲਾਂ ਦੀ ਬੱਸ 'ਤੇ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ

ABOUT THE AUTHOR

...view details