ਮੱਧ ਪ੍ਰਦੇਸ਼:ਪੋਰਸਾ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਕਰਫਿਊ ਦੇ ਦੌਰਾਨ ਬੈਂਕ ਜਾ ਰਹੀ ਚਾਰ ਲੜਕੀਆਂ ਤੋਂ ਪੋਰਸਾ ਤਹਿਸੀਲਦਾਰ ਨੇ ਉੱਠਕ ਬੈਠਕ ਲਗਾਏ।ਜਿਸਦਾ ਇਕ ਵੀਡਿਉ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।ਜਿਸ ਅਧਿਕਾਰੀ ਦੇ ਮਾਮਾ ਦੀ ਭਾਣਜੀਆਂ ਤੋਂ ਉਠਕ ਬੈਠਕ ਕਢਵਾਏ ਹਨ ਉਹ ਪੋਰਸਾ ਦੇ ਨਾਇਬ ਤਹਿਸੀਲਦਾਰ ਰਾਜਕੁਮਾਰ ਦੱਸੇ ਜਾ ਰਹੇ ਹੈ।
ਪੋਰਸਾ 'ਚ ਕੋਰੋਨਾ ਕਰਫਿਊ ਦਾ ਪਾਲਣ ਨਾ ਕਰਨ ਉਤੇ ਚਾਰ ਲੜਕੀਆਂ ਤੋਂ ਤਹਿਸੀਲਦਾਰ ਨੇ ਕਢਵਾਈ ਉਠਕ ਬੈਠਕ ਤਹਿਸੀਲਦਾਰ ਨੇ ਭਾਣਜੀਆਂ ਤੋਂ ਕਢਵਾਈਆਂ ਬੈਠਕਾਂ
ਕੋਰੋਨਾ ਕਰਫਿਊ ਵਿਚ ਅਧਿਕਾਰੀ ਬਾਜ਼ਾਰਾਂ ਦੀ ਚੈਕਿੰਗ ਕਰ ਰਹੇ ਸਨ। ਸ਼ੁੱਕਰਵਾਰ ਦੀ ਦੁਪਹਿਰ ਨੂੰ ਤਹਿਸੀਲਦਾਰ ਰਾਜ ਕੁਮਰ ਸਬਜ਼ੀ ਮੰਡੀ ਰੋਡ ਉਤੇ ਚੈਕਿਗ ਕਰ ਰਹੇ ਸਨ।ਉਦੋਂ ਹੀ ਉਨ੍ਹਾਂ ਨੂੰ ਚਾਰ ਲੜਕੀਆਂ ਆਉਂਦੀਆਂ ਦਿਖਾਈ ਦਿੱਤੀਆਂ।ਤਹਿਸੀਲਦਾਰ ਨੇ ਉਹਨਾਂ ਲੜਕੀਆਂ ਨੂੰ ਰੋਕ ਕੇ ਜਦੋ ਉਸਨੇ ਪੁੱਛਿਆਂ ਕਿ ਘਰ ਤੋਂ ਬਾਹਰ ਕਿਉਂ ਨਿਕਲੀ ਹੈ ਤਾਂ ਲੜਕੀਆਂ ਨੇ ਜਵਾਬ ਦਿੱਤਾ ਕਿ ਇਕ ਸਹੇਲੀ ਬੈਂਕ ਤੋਂ ਰੁਪਏ ਕਢਵਾਉਣ ਜਾ ਰਹੀ ਹੈ।
ਜੁਰਮਾਨਾ ਨਹੀ ਤਾਂ ਬੈਠਕਾਂ
ਤਹਿਸੀਲਦਾਰ ਨੇ ਉਹਨਾਂ ਲੜਕੀਆਂ ਨੂੰ ਕਿਹਾ ਹੈ ਕਿ ਤੁਸੀ ਲੋਕਾਂ ਨੇ ਜਨਤਾ ਕਰਫਿਊ ਦਾ ਉਲੰਘਣ ਕੀਤਾ ਹੈ।ਇਸ ਲਈ 100-100 ਰਪੁਏ ਜੁਰਮਾਨਾ ਦੇਣਾ ਪਵੇਗਾ।ਤਹਿਸੀਲ ਦੀ ਗੱਲ ਸੁਣ ਕੇ ਲੜਕੀਆਂ ਨੇ ਕਿ ਸਾਡੇ ਕੋਲ ਪੈਸੇ ਹੀ ਨਹੀਂ ਹੈ।ਉਸ ਤੋਂ ਬਾਅਦ ਤਹਿਸੀਲਦਾਰ ਨੇ ਉਹਨਾਂ ਲੜਕੀਆਂ ਨੂੰ ਕਿਹਾ ਤੁਹਾਡੇ ਕੋਲ ਰੁਪਏ ਨਹੀਂ ਹੈ ਤਾਂ ਤੁਸੀ ਬੈਠਕਾ ਕੱਢੋ। ਇਹ ਸੁਣ ਕੇ ਲੜਕੀਆਂ ਡਰ ਗਈਆਂ ਅਤੇ ਉਨ੍ਹਾਂ ਨੂੰ ਡਰ ਦੇ ਮਾਰੇ ਉਠਕ ਬੈਠਕ ਕੱਢਣੀਆਂ ਪਈਆਂ।ਇਸ ਦੌਰਾਨ ਆਸੇ ਪਾਸੇ ਦੇ ਲੋਕਾਂ ਨੇ ਸੀਐਮ ਸ਼ਿਵਰਾਜ ਸਿੰਘ ਚੌਹਾਨ (ਮਾਮਾ) ਦੀ ਭਾਣਜੀਆਂ ਤੋਂ ਉਠਕ ਬੈਠਕ ਲਗਾਉਣ ਵਾਲੀ ਘਟਨਾ ਆਪਣੇ ਮੋਬਾਇਲ ਦੀ ਵੀਡਿਉ ਕੈਦ ਕਰ ਲਈ ਹੈ।
ਕਾਰਵਾਈ ਹੋਵੇਗੀ ਜਾਂ ਨਹੀਂ
ਲੜਕੀਆਂ ਤੋਂ ਉਠਕ ਬੈਠਕ ਵਾਲੇ ਮਾਮਲੇ ਵਿਚ ਪੋਰਸਾ ਤਹਿਸੀਲ ਰਾਜ ਕੁਮਾਰ ਨਾਲ ਫੋਨ ਉਤੇ ਗੱਲ ਹੋਈ ਹੈ ਕਿ ਤਹਿਸੀਲਦਾਰ ਨੇ ਕਿਹਾ ਹੈ ਕਿ ਜਿਹੀ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਵੀਡਿਉ ਨੂੰ ਦੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਮੁਖਮੰਤਰੀ ਸ਼ਿਵਰਾਜ ਸਿੰਘ ਦੀਆਂ ਭਾਣਜੀਆਂ ਦੀਆਂ ਵੀਡਿਉ ਸ਼ਰਮਸਾਰ ਕਰ ਰਿਹਾ ਹੈ।
ਇਹ ਵੀ ਪੜੋ:ਬੇਅਦਬੀ ਮਾਮਲੇ ’ਚ ਸਿੱਧੂ ਨੇ ਸਰਕਾਰ ਵੱਲੋਂ ਬਣਾਈ ਨਵੀਂ SIT ’ਤੇ ਚੁੱਕੇ ਸਵਾਲ