ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਅਧਿਆਪਕ ਇਨ੍ਹੀਂ ਦਿਨੀਂ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ ਹਨ। ਉਹ ਕਹਿੰਦੇ ਹਨ ਕਿ ਕੋਰੋਨਾ ਕਾਲ ਵਿੱਚ ਜਿਥੇ ਉਨ੍ਹਾਂ ਦੀ ਤਨਖਾਹ ਅੱਧੀ ਰਹਿ ਗਈ ਸੀ, ਹੁਣ ਉਹ ਤਨਖਾਹ ਸਮੇਂ ਸਿਰ ਨਹੀਂ ਮਿਲ ਰਹੀ। ਇਸ ਮੁੱਦੇ ਨੂੰ ਲੈ ਕੇ ਕਈ ਅਧਿਆਪਕ ਮੰਗ ਪੱਤਰ ਦੇਣ ਲਈ ਗੁਰਦੁਆਰਾ ਕਮੇਟੀ ਦੇ ਦਫਤਰ ਪਹੁੰਚੇ ਹਨ।
ਇਹ ਵੀ ਪੜੋ: 28 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸ਼ਰਾਈਨ ਬੋਰਡ ਨੇ ਕੀਤਾ ਫੈਸਲਾ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਉਹਨਾਂ ਦੀ ਤਨਖਾਹ 49 ਫੀਸਦ ਹੋ ਗਈ ਸੀ। ਉਨ੍ਹਾਂ ਨੇ ਕਿਹਾ ਇਕ ਪਾਸੇ ਤਾਂ ਸਕੂਲਾਂ ਵਿੱਚ ਬੱਚਿਆਂ ਤੋਂ ਪੂਰੀ ਫੀਸ ਲਈ ਜਾ ਰਹੀ ਹੈ ਪਰ ਅਜਿਹੀ ਸਥਿਤੀ ਵਿੱਚ ਅਧਿਆਪਕਾਂ ਨੂੰ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ?
ਡੀਐਸਜੀਐਮਸੀ ਅਧੀਨ ਚੱਲ ਰਹੇ ਸਕੂਲਾਂ ਦੇ ਅਧਿਆਪਕਾਂ ਨੂੰ ਨਹੀਂ ਮਿਲ ਰਹੀ ਤਨਖ਼ਾਹ ਅਧਿਆਪਕ ਜਸਵੰਤ ਦਾ ਕਹਿਣਾ ਹੈ ਕਿ ਛੇਵਾਂ ਤਨਖਾਹ ਕਮਿਸ਼ਨ ਅਜੇ ਤੱਕ ਉਹਨਾਂ ਦੀ ਤਨਖਾਹ ‘ਤੇ ਲਾਗੂ ਨਹੀਂ ਹੋਇਆ ਹੈ। ਇਹ ਸਪੱਸ਼ਟ ਹੈ ਕਿ ਕਮੇਟੀ ਨੇ ਅਜੇ ਅਧਿਆਪਕਾਂ ਦੇ ਲੱਖਾਂ ਰੁਪਏ ਦੇਣੇ ਹਨ, ਪਰ ਇਸ ਸਮੇਂ ਤਨਖਾਹ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਕਮੇਟੀ ਦੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਆਪਣੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਨ।
ਇਹ ਵੀ ਪੜੋ: ਜੀਕੇ ਨਾਲ ਗੱਠਜੋੜ ’ਤੇ ਬੋਲੇ ਸਰਨਾ, ਸੰਗਤ ਨਾਲ ਨਹੀਂ ਕਰਾਂਗਾ ਧੋਖਾ
ਅਧਿਆਪਕਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਅਦਾਲਤ ਨੇ ਅਧਿਆਪਕਾਂ ਦੀ ਪੂਰੀ ਤਨਖਾਹ ਦਾ ਵੀ ਆਦੇਸ਼ ਦਿੱਤਾ ਸੀ, ਪਰ ਇਸ ਦੀ ਪਾਲਣਾ ਨਹੀਂ ਕੀਤੀ ਗਈ। ਹੁਣ ਜਦੋਂ ਇਸ ਮਾਮਲੇ ’ਚ ਅਧਿਆਪਕ ਕਮੇਟੀ ਅਧਿਕਾਰੀਆਂ ਨਾਲ ਬੈਠਕ ਕਰਕੇ ਗੱਲਬਾਤ ਕਰਨਾ ਚਾਹੁੰਦੇ ਹਨ ਤੇ ਇਹ ਪਤਾ ਲਗਾਉਣਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਆਪਣੀ ਤਨਖਾਹ ਕਿੰਨੀ ਦੇਰ ਤੱਕ ਮਿਲ ਜਾਵੇਗੀ।