ਪੰਜਾਬ

punjab

ETV Bharat / bharat

ਤਮਿਲਨਾਡੂ ਤੱਟ 'ਤੇ ਪਹੁੰਚ ਸਕਦਾ ਹੈ ਚੱਕਰਵਾਤੀ ਤੂਫਾਨ, ਰੈੱਡ ਅਲਰਟ, ਹੁਣ ਤੱਕ 12 ਮੌਤਾਂ - ਚੱਕਰਵਾਤੀ ਤੂਫਾਨ

ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਚੱਕਰਵਾਤੀ ਤੂਫਾਨ ਅੱਜ ਤਾਮਿਲਨਾਡੂ ਦੇ ਤੱਟ 'ਤੇ ਪਹੁੰਚ ਸਕਦਾ ਹੈ। ਤੂਫਾਨ ਦੇ ਮੱਦੇਨਜ਼ਰ ਸੂਬੇ ਦੇ 9 ਜ਼ਿਲਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਤਮਿਲਨਾਡੂ ਤੱਟ 'ਤੇ ਪਹੁੰਚ ਸਕਦਾ ਹੈ ਚੱਕਰਵਾਤੀ ਤੂਫਾਨ
ਤਮਿਲਨਾਡੂ ਤੱਟ 'ਤੇ ਪਹੁੰਚ ਸਕਦਾ ਹੈ ਚੱਕਰਵਾਤੀ ਤੂਫਾਨ

By

Published : Nov 11, 2021, 10:34 AM IST

ਚੇਨੱਈ:ਦੱਖਣੀ ਸੂਬੇ ਤਾਮਿਲਨਾਡੂ 'ਚ ਭਾਰੀ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੀ ਹਾਲਤ ਸੁਧਰਨ ਦੀ ਬਜਾਏ ਬਦਤਰ ਹੁੰਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਚੱਕਰਵਾਤੀ ਤੂਫਾਨ ਅੱਜ ਤਾਮਿਲਨਾਡੂ ਦੇ ਤੱਟ 'ਤੇ ਪਹੁੰਚ ਸਕਦਾ ਹੈ। ਤੂਫਾਨ ਦੇ ਮੱਦੇਨਜ਼ਰ ਸੂਬੇ ਦੇ 9 ਜ਼ਿਲਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜੋ:ਪੰਜਾਬ ਕੈਬਨਿਟ ਦੇ ਵੱਡੇ ਐਲਾਨ, ਇੰਨ੍ਹਾਂ ਮੁੱਦਿਆਂ ਨੂੰ ਮਿਲੀ ਪ੍ਰਵਾਨਗੀ

ਰਾਜਧਾਨੀ ਚੇਨੱਈ ਅਤੇ ਆਸਪਾਸ ਦੇ ਇਲਾਕਿਆਂ 'ਚ ਫਿਰ ਤੋਂ ਮੀਂਹ ਸ਼ੁਰੂ

ਰਾਜਧਾਨੀ ਚੇਨੱਈ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹੌਲੀ ਹੌਲੀ ਬਰਸਾਤ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਦੇ ਅੱਜ ਸ਼ਾਮ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਤੱਟਾਂ ਤੋਂ ਲੰਘਣ ਦੀ ਸੰਭਾਵਨਾ ਹੈ। ਇਸ ਕਾਰਨ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਤਾਮਿਲਨਾਡੂ ਦੇ ਵਿਸ਼ਾਲ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਕਿੱਥੇ-ਕਿੱਥੇ ਪੈ ਰਿਹੈ ਮੀਂਹ

ਮੌਸਮ ਵਿਭਾਗ ਮੁਤਾਬਕ ਕੁਝ ਖਾਸ ਇਲਾਕਿਆਂ 'ਚ ਤੇਜ਼ ਬਾਰਿਸ਼ ਹੋ ਸਕਦੀ ਹੈ, ਜਦਕਿ ਜ਼ਿਆਦਾਤਰ ਥਾਵਾਂ 'ਤੇ ਗਰਜ ਨਾਲ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਿਰੂਵੱਲੁਰ, ਕਾਲਾਕੁਰਿਚੀ, ਸਲੇਮ, ਵੇਲੋਰ, ਤਿਰੁਨਾਮਲਾਈ, ਰਾਨੀਪੇਟ ਅਤੇ ਤਿਰੁਪੁੱਤਰ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਵਿੱਚ ਅੱਜ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਤਾਮਿਲਨਾਡੂ ਦੇ ਨੀਲਗਿਰੀਸ, ਕੋਇੰਬਟੂਰ, ਚੇਂਗਾਪਲਟੂ, ਨਮੱਕਲ, ਤਿਰੂਚਿਰਾਪੱਲੀ, ਚੇਨੱਈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ 12 ਤੋਂ 14 ਨਵੰਬਰ ਦਰਮਿਆਨ ਤਾਮਿਲਨਾਡੂ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਕੁਝ ਇਲਾਕਿਆਂ 'ਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਤਾਮਿਲਨਾਡੂ 'ਚ ਆਮ ਨਾਲੋਂ 50 ਫੀਸਦੀ ਜ਼ਿਆਦਾ ਮੀਂਹ ਪਿਆ

ਉੱਤਰ-ਪੂਰਬੀ ਮਾਨਸੂਨ ਕਾਰਨ ਤਾਮਿਲਨਾਡੂ 'ਚ 1 ਅਕਤੂਬਰ ਤੋਂ ਹੁਣ ਤੱਕ ਆਮ ਨਾਲੋਂ 50 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ ਅਤੇ 90 ਪ੍ਰਮੁੱਖ ਜਲ ਭੰਡਾਰਾਂ 'ਚੋਂ 53 'ਚ ਪਾਣੀ 76 ਫੀਸਦੀ ਸਟੋਰੇਜ ਪੱਧਰ 'ਤੇ ਪਹੁੰਚ ਗਿਆ ਹੈ। ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਇਸ ਸਮੇਂ ਦੌਰਾਨ 38 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 25 ਸੈਂਟੀਮੀਟਰ ਦੇ ਆਮ ਪੱਧਰ ਤੋਂ 51 ਫੀਸਦੀ ਵੱਧ ਹੈ।

ਇਹ ਵੀ ਪੜੋ:Chhath Puja 2021: ਦੇਸ਼ ਭਰ ’ਚ ਕੀਤੀ ਗਈ ਛੱਠ ਪੂਜਾ, ਚੜ੍ਹਦੇ ਸੂਰਜ ਨੂੰ ਦਿੱਤਾ ਅਰਘ

ABOUT THE AUTHOR

...view details