ਚੇਨਈ—ਤਾਮਿਲਨਾਡੂ ਦੇ ਚੇਨਈ 'ਚ ਪੋਂਗਲ ਤਿਉਹਾਰ ਦੇ ਮੌਕੇ 'ਤੇ ਤਾਮਿਲਨਾਡੂ ਸਰਕਾਰ (Tamil Nadu government) ਨੇ ਐਲਾਨ ਕੀਤਾ ਹੈ ਕਿ 2.19 ਕਰੋੜ ਚੌਲ ਕਾਰਡ ਧਾਰਕਾਂ ਨੂੰ 1,000 ਰੁਪਏ ਨਕਦ, 1 ਕਿਲੋ ਚਾਵਲ, ਖੰਡ ਅਤੇ ਗੰਨੇ ਸਮੇਤ ਤੋਹਫਾ ਪੈਕੇਜ ਦਿੱਤਾ ਜਾਵੇਗਾ। ਮੁੱਖ ਮੰਤਰੀ ਸਟਾਲਿਨ 9 ਜਨਵਰੀ ਨੂੰ ਚੇਨਈ ਵਿੱਚ ਪੋਂਗਲ ਤੋਹਫ਼ੇ ਵੰਡਣ ਦਾ ਉਦਘਾਟਨ ਕਰਨ ਜਾ ਰਹੇ ਹਨ।
ਯੋਜਨਾ 13 ਜਨਵਰੀ ਤੋਂ ਪਹਿਲਾਂ ਹਰ ਕਿਸੇ ਨੂੰ ਤੋਹਫ਼ੇ ਦੇ ਪੈਕੇਜ ਵੰਡਣ ਦੀ ਹੈ, ਜਦੋਂ ਪੋਂਗਲ ਤਿਉਹਾਰ ਮਨਾਇਆ ਜਾਵੇਗਾ। ਇਸ ਕਾਰਨ ਰਾਸ਼ਨ ਦੀਆਂ ਦੁਕਾਨਾਂ 'ਤੇ ਭੀੜ-ਭੜੱਕੇ ਤੋਂ ਬਚਣ ਲਈ ਟੋਕਮ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਟੋਕਨਾਂ ਵਿੱਚ ਰਾਸ਼ਨ ਦੀ ਦੁਕਾਨ ਤੱਕ ਪਹੁੰਚਣ ਦੀ ਮਿਤੀ ਅਤੇ ਸਮਾਂ ਹੁੰਦਾ ਹੈ। ਰਾਸ਼ਨ ਕਾਰਡ ਧਾਰਕਾਂ ਲਈ ਘਰ-ਘਰ ਜਾ ਕੇ ਟੋਕਨ ਵੰਡੇ ਜਾਣਗੇ।